Punjab Weather Update: ਪੰਜਾਬ 'ਚ ਠੰਡ ਤੋਂ ਮਿਲੀ ਥੋੜੀ ਰਾਹਤ; ਹਿਮਾਚਲ 'ਚ ਬਰਫਬਾਰੀ ਲਈ ਯੈਲੋ ਅਲਰਟ
Advertisement
Article Detail0/zeephh/zeephh1540267

Punjab Weather Update: ਪੰਜਾਬ 'ਚ ਠੰਡ ਤੋਂ ਮਿਲੀ ਥੋੜੀ ਰਾਹਤ; ਹਿਮਾਚਲ 'ਚ ਬਰਫਬਾਰੀ ਲਈ ਯੈਲੋ ਅਲਰਟ

Punjab Weather Update: ਮੌਸਮ ਵਿਭਾਗ ਦੇ ਅਨੁਸਾਰ, ਅੱਜ ਦਿੱਲੀ ਵਿੱਚ ਆਸਮਾਨ ਜਿਆਦਾਤਰ ਸਾਫ਼ ਰਹੇਗਾ। ਮੌਸਮ ਵਿਭਾਗ ਨੇ 23 ਜਨਵਰੀ ਤੋਂ ਪੰਜਾਬ ਵਿਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

Punjab Weather Update: ਪੰਜਾਬ 'ਚ ਠੰਡ ਤੋਂ ਮਿਲੀ ਥੋੜੀ ਰਾਹਤ; ਹਿਮਾਚਲ 'ਚ ਬਰਫਬਾਰੀ ਲਈ ਯੈਲੋ ਅਲਰਟ

Punjab Weather Update: ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਲੋਕਾਂ ਨੂੰ ਕੜਾਕੇ ਦੀ ਸਰਦੀ ਤੋਂ ਥੋੜੀ ਰਾਹਤ ਮਿਲੀ ਹੈ। ਇਸ ਦਾ ਕਾਰਨ ਦਿਨ ਦੇ ਤਾਪਮਾਨ 'ਚ 4 ਡਿਗਰੀ ਤੋਂ 6 ਡਿਗਰੀ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ, ਮੱਧ ਪ੍ਰਦੇਸ਼, ਯੂਪੀ ਸਮੇਤ ਕੁਝ ਸੂਬਿਆਂ ਵਿੱਚ ਠੰਢ ਤੋਂ ਰਾਹਤ ਮਿਲੀ ਹੈ, ਉੱਥੇ ਹੀ ਦੂਜੇ ਪਾਸੇ ਰਾਜਸਥਾਨ, ਹਿਮਾਚਲ, ਉੱਤਰਾਖੰਡ ਸਮੇਤ ਕਈ ਸੂਬਿਆਂ ਵਿੱਚ ਠੰਢ ਵਧ ਗਈ ਹੈ।

ਇਸ ਦੇ ਨਾਲ ਮੌਸਮ ਵਿਭਾਗ ਦੇ (IMD) ਅਨੁਸਾਰ ਹਿਮਾਚਲ ਦੇ ਉੱਚੇ ਇਲਾਕਿਆਂ 'ਚ ਇਕ-ਦੋ ਥਾਵਾਂ 'ਤੇ ਬਰਫਬਾਰੀ (Himachal Pradesh Snowfall) ਹੋਈ ਹੈ ਅਤੇ IMD ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਜੇਕਰ ਪੰਜਾਬ ਦੀ ਗੱਲ (Punjab Weather Update) ਕਰੀਏ ਤਾਂ ਇਸ ਦੌਰਾਨ ਪਠਾਨਕੋਟ ਅਤੇ ਗੁਰਦਾਸਪੁਰ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਜ਼ਿਲਿਆਂ 'ਚ ਮੌਸਮ ਖੁਸ਼ਕ ਰਹੇਗਾ। 

ਇਹ ਵੀ ਪੜ੍ਹੋ: KL Rahul-Athiya Shetty wedding: ਅੱਜ ਸੱਤ ਫੇਰੇ ਲੈਣਗੇ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ! ਜਾਣੋ ਵਿਆਹ ਦੀ ਹਰ ਜਾਣਕਾਰੀ 

ਹਿਮਾਚਲ 'ਚ (Himachal Pradesh Snowfall News) ਤਿੰਨ ਨੈਸ਼ਨਲ ਹਾਈਵੇ ਸਮੇਤ 252 ਸੜਕਾਂ ਅਜੇ ਵੀ ਬੰਦ ਹਨ। ਅਟਲ ਸੁਰੰਗ ਰੋਹਤਾਂਗ 3 ਦਿਨਾਂ ਬਾਅਦ ਵਾਹਨਾਂ ਲਈ ਖੋਲ੍ਹਿਆ ਗਿਆ ਹੈ। ਹਾਲਾਂਕਿ, ਫਿਲਹਾਲ ਸਿਰਫ ਚਾਰ ਬਾਈ ਚਾਰ ਵਾਹਨਾਂ ਨੂੰ ਹੀ ਚੱਲਣ ਦਿੱਤਾ ਜਾ ਰਿਹਾ ਹੈ। ਇਸ ਦੇ  (Punjab Weather Update)  ਨਾਲ ਹੀ ਪੰਜਾਬ ਵਿਚ 23 ਤੋਂ 27 ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਰਾਤ ਦਾ ਤਾਪਮਾਨ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਐਤਵਾਰ ਨੂੰ  (Punjab Weather) ਦਿਨ ਦਾ ਪਾਰਾ 180 ਤੋਂ 240 ਤੱਕ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 30 ਤੋਂ 40 ਤੱਕ ਵਧਿਆ ਹੈ।

ਪੰਜਾਬ ਦੇ ਬਠਿੰਡਾ ਵਿੱਚ ਰਾਤ (Punjab Weather)  ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਜਦਕਿ ਲੁਧਿਆਣਾ 'ਚ 6.4 ਡਿਗਰੀ ਸੈਲਸੀਅਸ ਰਿਹਾ। ਭਾਰਤੀ ਮੌਸਮ ਵਿਭਾਗ (IMD) ਨੇ 24 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਮੱਧਮ ਅਤੇ ਉੱਚੇ ਪਹਾੜਾਂ ਲਈ ਭਾਰੀ ਮੀਂਹ ਅਤੇ ਬਰਫ਼ਬਾਰੀ ਅਤੇ ਮੈਦਾਨੀ ਅਤੇ ਨੀਵੇਂ ਪਹਾੜਾਂ ਲਈ ਗਰਜ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ।

Trending news