Hola Mohalla 2023: ਜ਼ੀ ਮੀਡੀਆ ਦੀ ਖਾਸ ਪੇਸ਼ਕਸ਼ ਇਤਿਹਾਸ ਹੋਲਾ ਮਹੱਲਾ ਦਾ
Advertisement
Article Detail0/zeephh/zeephh1593427

Hola Mohalla 2023: ਜ਼ੀ ਮੀਡੀਆ ਦੀ ਖਾਸ ਪੇਸ਼ਕਸ਼ ਇਤਿਹਾਸ ਹੋਲਾ ਮਹੱਲਾ ਦਾ

ਜੇਕਰ ਹੋਲਾ ਮਹੱਲਾ ਨੂੰ ਮਨਾਉਣ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1700 ਈਸਵੀ ਦੀ ਇੱਕ ਤਰੀਕ ਨੂੰ ਰੱਖਿਆ ਗਿਆ ਸੀ। 

Hola Mohalla 2023: ਜ਼ੀ ਮੀਡੀਆ ਦੀ ਖਾਸ ਪੇਸ਼ਕਸ਼ ਇਤਿਹਾਸ ਹੋਲਾ ਮਹੱਲਾ ਦਾ

Hola Mohalla 2023 date, history and significance: ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਖਾਲਸੇ ਦਾ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਹੋਲਾ ਅਰਬੀ ਭਾਸ਼ਾ ਦਾ ਸ਼ਬਦ ਹੂਲ਼ ਤੋਂ ਬਣਿਆ ਹੈ ਜਿਸ ਦਾ ਅਰਥ ਹੈ 'ਭਲੇ ਕੰਮਾਂ ਲਈ ਜੂਝਣਾ' ਤੇ ਮਹੱਲਾ ਜਿਸਦਾ ਅਰਥ ਹੈ ਉਹ ਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। 

ਹੋਲਾ ਮਹੱਲਾ ਮਨਾਉਣ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਨ 1700 ਵਿੱਚ ਕਿਲਾ ਹੋਲਗੜ੍ਹ ਦੇ ਸਥਾਨ ਤੋਂ ਕੀਤਾ ਗਿਆ ਸੀ। ਹੋਲਾ ਮਹੱਲਾ ਮਨਾਉਣ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤੀ ਉਹ ਪਰੰਪਰਾ ਹੈ ਜਿਸ ਦੌਰਾਨ ਗੁਰੂ ਜੀ ਆਪਣੀ ਫੌਜ਼ ਵਿੱਚ ਜੋਸ਼ ਤੇ ਜਜ਼ਬਾ ਭਰਨ ਲਈ ਮਨਸੂਹੀ (ਨਕਲੀ) ਯੁੱਧ ਕਰਵਾਇਆ ਕਰਦੇ ਸਨ ਅਤੇ ਜੇਤੂਆਂ ਨੂੰ ਇਨਾਮ ਤੇ ਸਰੋਪੇ ਬਖਸ਼ਿਸ਼ ਕੀਤੇ ਜਾਂਦੇ ਸਨ। ਪੇਸ਼ ਹੈ ਜ਼ੀ ਮੀਡੀਆ ਦੀ ਖਾਸ ਪੇਸ਼ਕਸ਼ ਇਤਿਹਾਸ ਹੋਲਾ ਮਹੱਲਾ ਦਾ (Hola Mohalla 2023 date, history and significance)।

Hola Mohalla 2023 date: ਇਸ ਵਾਰ ਕਦੋਂ ਮਨਾਇਆ ਜਾ ਰਿਹਾ ਹੈ ਹੋਲਾ ਮਹੱਲਾ?

ਖਾਲਸਾਹੀ ਜਾਹੋਜਲਾਲ ਦਾ ਪ੍ਰਤੀਕ ਵਿਸ਼ਵ ਪ੍ਰਸਿਧ ਹੋਲਾ ਮਹੱਲਾ ਹਰ ਸਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਵਾਰ ਹੋਲਾ ਮਹੱਲਾ 3 ਮਾਰਚ ਤੋਂ ਲੈ ਕੇ 8 ਮਾਰਚ ਤੱਕ ਮਨਾਇਆ ਜਾ ਰਿਹਾ ਹੈ। 3 ਤੋਂ 5 ਮਾਰਚ ਤੱਕ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਅਤੇ 6 ਤੋਂ 8 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਇਹ 6 ਦਿਨ ਸ਼੍ਰੀ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਦੇ ਸਥਾਨ 'ਤੇ ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਕਹਿੰਦੇ ਹਨ। 

Hola Mohalla 2023 history and significance: ਜ਼ੀ ਮੀਡੀਆ ਦੀ ਖਾਸ ਪੇਸ਼ਕਸ਼ ਇਤਿਹਾਸ ਹੋਲਾ ਮਹੱਲਾ ਦਾ

ਜੇਕਰ ਇਸ ਨੂੰ ਮਨਾਉਣ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1700 ਈਸਵੀ ਦੀ ਇੱਕ ਤਰੀਕ ਨੂੰ ਰੱਖਿਆ ਗਿਆ ਸੀ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਸਾਹਿਬ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਉਸ ਸਮੇਂ ਉਹ ਮੁਗਲਾਂ ਨਾਲ ਟਾਕਰਾ ਕਰਨ ਦੇ ਲਈ ਆਪਣੀ ਫੌਜ਼ ਵਿੱਚ ਜੋਸ਼ ਭਰਣ ਲਈ ਅਤੇ ਅਭਿਆਸ ਦੇ ਤੌਰ ਤੇ ਆਪਣੀ ਫੌਜ਼ ਦੇ ਨਕਲੀ ਯੁੱਧ ਕਰਵਾਇਆ ਕਰਦੇ ਸਨ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਸਨ। 

ਇਸ ਵਿੱਚ ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਇੱਕ ਖਾਸ ਹਮਲੇ ਦੀ ਥਾਂ 'ਤੇ ਹਮਲਾ ਕਰਦੇ ਸਨ ਅਤੇ ਅਨੇਕ ਪ੍ਰਕਾਰ ਦੇ ਕਰਤਬ ਦਿਖਾਉਂਦੇ ਸਨ। ਕਲਗੀਧਰ ਪਾਤਸ਼ਾਹ ਜੀ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ ਸਨ ਤੇ ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ ਸੀ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਖੁਦ ਸ਼ਾਮਲ ਹੁੰਦੇ ਸਨ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਨੇ ਤੋੜਿਆ ਰਿਕਾਰਡ, ਮਾਰਚ ਮਹੀਨੇ ਦੇ ਪਹਿਲੇ ਦਿਨ ਮਿਲੀਆਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ

ਓਦੋਂ ਤੋਂ ਹੀ ਇਸ ਹੋਲਾ ਮਹੱਲਾ ਦੀ ਸ਼ੁਰੂਆਤ ਹੋਈ ਤੇ ਇਹ ਅੱਜ ਤੱਕ ਕਾਇਮ ਹੈ। ਗੁਰੂ ਜੀ ਅਨੁਸਾਰ "ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ" ਇਸ ਦਿਨ ਇੱਕ ਵਿਸ਼ਾਲ ਨਗਰ ਕੀਰਤਨ, ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਕਰਨ ਤੋਂ ਬਾਅਦ ਕਿਲ੍ਹਾ ਅਨੰਦਗੜ੍ਹ ਸਾਹਿਬ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਜਾ ਕੇ ਸਮਾਪਤ ਹੁੰਦਾ ਹੈ ਤੇ ਜਿੱਥੇ ਨੀਲੇ ਪੀਲੇ ਬਾਣਿਆ ਵਿੱਚ ਸਜੇ ਨਿਹੰਗ ਸਿੰਘ ਗੱਤਕੇ ਅਤੇ ਮਾਰਸ਼ਲ ਆਰਟ, ਘੋੜ - ਦੌੜ ਦੇ ਜੰਗਜੂ ਕਰਤਬ ਦਿਖਾਉਂਦੇ ਹਨ। 

- ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ 4 ਮਾਰਚ ਨੂੰ ਸਿੰਗਾਪੁਰ ਲਈ ਹੋਵੇਗਾ ਰਵਾਨਾ!

(For more news apart from Hola Mohalla 2023's date and its history and significance, stay tuned to Zee PHH)

Trending news