ਪੰਜਾਬ 'ਚ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਨੇ ਤੋੜਿਆ ਰਿਕਾਰਡ, ਮਾਰਚ ਮਹੀਨੇ ਦੇ ਪਹਿਲੇ ਦਿਨ ਮਿਲੀਆਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ
Advertisement
Article Detail0/zeephh/zeephh1593103

ਪੰਜਾਬ 'ਚ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਨੇ ਤੋੜਿਆ ਰਿਕਾਰਡ, ਮਾਰਚ ਮਹੀਨੇ ਦੇ ਪਹਿਲੇ ਦਿਨ ਮਿਲੀਆਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ

ਪੀਐੱਸਪੀਸੀਐੱਲ ਦੇ ਮੁਤਾਬਕ ਇਨ੍ਹਾਂ ਕੱਟਾਂ ਦਾ ਕਾਰਨ ਫੀਡਰਾਂ ਦੀ ਤਕਨੀਕੀ ਨੁਕਸ ਜਾਂ ਜ਼ਰੂਰੀ ਮੁਰੰਮਤ ਦੱਸਿਆ ਗਿਆ ਹੈ। 

ਪੰਜਾਬ 'ਚ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਨੇ ਤੋੜਿਆ ਰਿਕਾਰਡ, ਮਾਰਚ ਮਹੀਨੇ ਦੇ ਪਹਿਲੇ ਦਿਨ ਮਿਲੀਆਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ

Punjab Electricity crisis news: ਪੰਜਾਬ 'ਚ ਮਾਰਚ ਦੇ ਪਹਿਲੇ ਦਿਨ ਹੁਣ ਤੱਕ ਦੀਆਂ ਬਿਜਲੀ ਬੰਦ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਸਦੇ ਨਾਲ ਪੰਜਾਬ 'ਚ ਬਿਜਲੀ ਦੀ ਮੰਗ ਤੇ ਸਪਲਾਈ ਦੇ ਵਿਚਲੇ ਫ਼ਰਕ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। 

ਜਿੱਥੇ ਬਿਜਲੀ ਦੀ ਮੰਗ 7,000 ਮੈਗਾਵਾਟ ਤੋਂ ਪਾਰ ਜਾ ਰਹੀ ਹੈ, ਉਥੇ ਬੁੱਧਵਾਰ ਨੂੰ ਪੀਐੱਸਪੀਸੀਐੱਲ ਤਕਰੀਬਨ 6100 ਮੈਗਾਵਾਟ ਬਿਜਲੀ ਸਪਲਾਈ ਕਰਨ ਵਿੱਚ ਸਫਲ ਰਿਹਾ। ਇਸ ਦੌਰਾਨ ਬੁੱਧਵਾਰ ਸ਼ਾਮ ਤੱਕ ਬਿਜਲੀ ਬੰਦ ਦੀਆਂ 30 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਜੋ ਕਿ ਇਸ ਸਾਲ 'ਚ ਸਭ ਤੋਂ ਵੱਧ ਹਨ।

ਮਿਲੀ ਜਾਣਕਾਰੀ ਮੁਤਾਬਕ PSPCL ਕੋਲ ਬੁੱਧਵਾਰ ਸ਼ਾਮ 5:30 ਵਜੇ ਤੱਕ ਪੰਜਾਬ ਭਰ ਤੋਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 2571 ਸ਼ਿਕਾਇਤਾਂ ਜ਼ੀਰਕਪੁਰ ਤੋਂ ਹਨ। ਪ੍ਰ੍ਰਪਤ ਅੰਕੜਿਆਂ ਦੇ ਮੁਤਾਬਲ 25 ਫਰਵਰੀ ਨੂੰ 16 ਹਜ਼ਾਰ ਤੋਂ ਵੱਧ, 26 ਫਰਵਰੀ ਨੂੰ 13 ਹਜ਼ਾਰ ਤੋਂ ਵੱਧ, 27 ਫਰਵਰੀ ਨੂੰ 15 ਹਜ਼ਾਰ ਤੋਂ ਵੱਧ, 28 ਫਰਵਰੀ ਨੂੰ 16 ਹਜ਼ਾਰ ਤੋਂ ਵੱਧ ਅਤੇ 1 ਮਾਰਚ ਨੂੰ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ ਇਹ ਸਿਲਸਿਲਾ ਹੁਣੇ ਵੀ ਜਾਰੀ ਹੈ।

ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ 11 ਫੀਡਰਾਂ ਤੋਂ ਦੋ ਘੰਟੇ ਲਈ, 7 ਫੀਡਰਾਂ ਦੋ ਤੋਂ ਚਾਰ ਘੰਟੇ ਲਈ, 9 ਫੀਡਰਾਂ ਤੋਂ ਚਾਰ ਤੋਂ ਛੇ ਘੰਟੇ ਲਈ ਅਤੇ 3 ਫੀਡਰਾਂ ਤੋਂ ਛੇ ਘੰਟੇ ਤੋਂ ਵੱਧ ਸਮੇਂ ਲਈ ਬਿਜਲੀ ਬੰਦ ਰਹੀ। 

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸਰਕਾਰ ਜਲਦ ਪੇਸ਼ ਕਰੇਗੀ ਚਲਾਨ, ਕੈਬਨਿਟ ਮੰਤਰੀਆਂ ਤੇ ਕੌਮੀ ਇਨਸਾਫ਼ ਮੋਰਚੇ ਦੀ ਮੀਟਿੰਗ 'ਚ ਲਏ ਗਏ ਵੱਡੇ ਫੈਸਲੇ

ਇਸਦੇ ਨਾਲ ਹੀ ਬਿਜਲੀ ਕੱਟਾਂ ਤੋਂ ਪਰੇਸ਼ਾਨ ਖਪਤਕਾਰਾਂ ਵੱਲੋਂ PSPCL ਕੋਲ ਟੈਲੀਫੋਨ ਰਾਹੀਂ 13,962, ਦਫ਼ਤਰ ਵਿਚ 8, SMS ਰਾਹੀਂ 373, ਮੋਬਾਈਲ ਐਪ ਰਾਹੀਂ 7983 ਤੇ ਮਿਸ ਕਾਲ ਰਾਹੀਂ 1040 ਸ਼ਿਕਾਇਤਾਂ ਦਰਜ ਕਾਰਵਾਈਆਂ ਗਈਆਂ।

ਪੀਐੱਸਪੀਸੀਐੱਲ ਦੇ ਮੁਤਾਬਕ ਇਨ੍ਹਾਂ ਕੱਟਾਂ ਦਾ ਕਾਰਨ ਫੀਡਰਾਂ ਦੀ ਤਕਨੀਕੀ ਨੁਕਸ ਜਾਂ ਜ਼ਰੂਰੀ ਮੁਰੰਮਤ ਦੱਸਿਆ ਗਿਆ ਹੈ। 

ਇਹ ਵੀ ਪੜ੍ਹੋ: Chandigarh Excise Policy 2023: ਚੰਡੀਗੜ੍ਹ 'ਚ ਹੁਣ ਦੇਰ ਰਾਤ ਤੱਕ ਖੁੱਲ੍ਹੇ ਰਹਿਣਗੇ ਠੇਕੇ, ਵੱਧਣਗੀਆਂ ਸ਼ਰਾਬ ਦੀਆਂ ਕੀਮਤਾਂ

(For more news apart from Punjab Electricity crisis, stay tuned to Zee PHH)

Trending news