Honeypreet Threat News: ਕਿਹਾ ਜਾ ਰਿਹਾ ਹੈ ਕਿ ਸਿਰਸਾ ਪੁਲਿਸ ਨੇ ਜਿਸ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਸੀ, ਉਹ ਦੋਸ਼ੀ ਸੀ ਜੋ ਪੰਚਕੂਲਾ ਦੰਗਿਆਂ ਤੋਂ ਬਾਅਦ ਹਨੀਪ੍ਰੀਤ ਦੇ ਨਾਲ ਭੱਜਿਆ ਸੀ। ਉਹ ਖੁਦ ਗੱਡੀ ਚਲਾ ਰਿਹਾ ਸੀ।
Trending Photos
Honeypreet Threat News: ਡੇਰਾ ਮੁਖੀ ਰਾਮ ਰਹੀਮ (Ram Rahimਦੀ ਬੇਟੀ ਹਨੀਪ੍ਰੀਤ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਹ ਫਿਰੌਤੀ ਵਟਸਐਪ ਰਾਹੀਂ ਮੰਗੀ ਗਈ ਸੀ। ਸਿਰਸਾ ਸਦਰ ਪੁਲਿਸ (Sirsa police) ਨੇ ਇਸ ਮਾਮਲੇ ਵਿੱਚ 5 ਅਪਰੈਲ ਨੂੰ ਕੇਸ ਦਰਜ ਕੀਤਾ ਸੀ। ਜਿਸ ਦਾ ਐਫਆਈਆਰ ਨੰਬਰ 147 ਹੈ। ਹਨੀਪ੍ਰੀਤ ਨੂੰ ਧਮਕੀ ਮਿਲਣ ਤੋਂ ਬਾਅਦ ਪ੍ਰੇਮੀਆਂ ਨੇ ਪਿਛਲੇ 4 ਦਿਨਾਂ ਤੋਂ ਡੇਰਾ ਸੱਚਾ ਸੌਦਾ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ। ਹਰ ਆਉਣ ਵਾਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਸਿਰਸਾ ਪੁਲਿਸ ਨੇ ਇਸ ਮਾਮਲੇ ‘ਚ ਪੁੱਛਗਿੱਛ ਲਈ ਸ਼ਨੀਵਾਰ ਰਾਤ ਡੱਬਵਾਲੀ ਤੋਂ ਮੋਹਿਤ ਇੰਸਾ ਨੂੰ ਹਿਰਾਸਤ ‘ਚ ਲਿਆ। ਹਾਲਾਂਕਿ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: Punjab News: ਫ਼ਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ; ਕਾਰ ਖੜ੍ਹੇ ਟਰੱਕ ਨਾਲ ਟਕਰਾਈ, ਛੇ ਮਹੀਨੇ ਦੇ ਬੱਚੇ ਸਮੇਤ 3 ਦੀ ਮੌਤ
ਦੋਸ਼ੀ ਖੁਦ ਪੰਚਕੂਲਾ ਦੰਗਿਆਂ ਵਿਚ ਸ਼ਾਮਲ ਸੀ ਅਤੇ ਹਨੀਪ੍ਰੀਤ ਨੂੰ ਜਾਣਦਾ ਹੈ। ਦੋਵਾਂ ਦਾ ਨਾਂ ਐਫਆਈਆਰ ਵਿੱਚ ਦਰਜ ਹੈ। ਮੋਹਿਤ ਇੰਸਾ ਨੇ ਕਿਹਾ ਕਿ ਜਿਸ ਦੋਸ਼ੀ ਨੇ ਉਸ ਦਾ ਨਾਂ ਲਿਆ ਹੈ, ਉਹ ਝੂਠ ਬੋਲ ਰਿਹਾ ਹੈ। ਉਸ ਨੇ ਪੁਲਿਸ ਨੂੰ ਆਪਣੇ ਬਿਆਨ 'ਚ ਦੱਸਿਆ ਕਿ ਉਸ ਨੇ ਮੋਹਿਤ ਦੇ ਕਹਿਣ 'ਤੇ ਅਜਿਹਾ ਕੀਤਾ ਹੈ। ਜਦਕਿ ਉਹ ਵਿਅਕਤੀ ਪੰਚਕੂਲਾ ਦੰਗਿਆਂ ਵਿੱਚ ਸ਼ਾਮਲ ਸੀ।