Hoshiarpur News: ਲੁਟੇਰਿਆਂ ਨੇ ਆਟਾ ਚੱਕੀ ਮਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਗੋਲੀਆਂ ਚਲਾਈਆਂ
Advertisement
Article Detail0/zeephh/zeephh2357945

Hoshiarpur News: ਲੁਟੇਰਿਆਂ ਨੇ ਆਟਾ ਚੱਕੀ ਮਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਗੋਲੀਆਂ ਚਲਾਈਆਂ

Hoshiarpur News: ਮੋਟਰਸਾਈਕਲ ਸਵਾਰ ਲੁਟੇਰੇ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫਲ ਰਹੇ ਤਾਂ ਉਨ੍ਹਾਂ ਨੇ ਆਟਾ ਚੱਕੀ ਮਾਲਕ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ।

Hoshiarpur News: ਲੁਟੇਰਿਆਂ ਨੇ ਆਟਾ ਚੱਕੀ ਮਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਗੋਲੀਆਂ ਚਲਾਈਆਂ

Hoshiarpur News(ਰਮਨ ਖੋਸਲਾ): ਦਸੂਹਾ 'ਚ ਤਿੰਨ ਬਾਈਕ ਸਵਾਰ ਲੁਟੇਰਿਆਂ ਨੇ ਆਟਾ ਚੱਕੀ ਦੇ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਲੁਟੇਰੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਲੋਕਾਂ ਨੇ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ।

ਪੀੜਤ ਦੁਕਾਨਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਆਪਣੇ ਭਰਾ ਦੀ ਦੁਕਾਨ 'ਤੇ ਜਾ ਕੇ ਬੈਠ ਗਿਆ। ਤਾਂ ਜੋ ਦੋਵੇਂ ਭਰਾ ਇਕੱਠੇ ਦੁਕਾਨ ਬੰਦ ਕਰਕੇ ਘਰ ਚਲੇ ਜਾਣ। ਇਸ ਦੌਰਾਨ ਬਾਈਕ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਆਏ ਅਤੇ ਪੈਸਿਆਂ ਨਾਲ ਭਰਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।

ਉਸ ਨੇ ਅੱਗੇ ਦੱਸਿਆ ਕਿ ਜਦੋਂ ਮੈਂ ਬੈਗ ਨਾ ਛੱਡਿਆ ਤਾਂ ਲੁਟੇਰਿਆਂ ਨੇ ਪਹਿਲਾਂ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਮੇਰੇ 'ਤੇ ਗੋਲੀਆਂ ਚਲਾ ਦਿੱਤੀਆਂ। ਲੁਟੇਰਿਆਂ ਨੇ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਲੱਤ ਵਿੱਚ ਲੱਗੀ। ਗੋਲੀਆਂ ਚਲਾਉਣ ਤੋਂ ਬਾਅਦ ਲੁਟੇਰੇ ਬਾਈਕ 'ਤੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: Punjab Weather Update: ਸੂਬੇ ਵਿੱਚ ਅੱਜ ਕਈ ਥਾਂਈ ਮੀਂਹ ਪੈਣ ਦੀ ਸੰਭਵਾਨਾ, 5 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ

ਡੀਐਸਪੀ ਜਗਦੀਸ਼ ਰਾਜ ਅਤੇ ਥਾਣਾ ਇੰਚਾਰਜ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਸਾਰੀ ਫੁਟੇਜ ਬਰਾਮਦ ਕਰ ਲਈ ਗਈ ਹੈ। ਪੁਲੀਸ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜ ਦਿੱਤੀਆਂ ਗਈਆਂ ਹਨ। ਜ਼ਖਮੀ ਵਿਅਕਤੀ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Paris Olympics 2024: ਭਾਰਤ ਨੂੰ ਰਮਿਤਾ-ਅਰਜੁਨ ਤੋਂ ਤਗਮੇ ਦੀ ਉਮੀਦ, ਪੁਰਸ਼ ਹਾਕੀ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾ

 

Trending news