Ferozepur News: ਪ੍ਰੇਮਿਕਾ ਨਾਲ ਮਿਲਣ ਤੋਂ ਰੋਕਣ 'ਤੇ ਪਤੀ ਨੇ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ
Advertisement
Article Detail0/zeephh/zeephh2296320

Ferozepur News: ਪ੍ਰੇਮਿਕਾ ਨਾਲ ਮਿਲਣ ਤੋਂ ਰੋਕਣ 'ਤੇ ਪਤੀ ਨੇ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ

Ferozepur News:  ਫਿਰੋਜ਼ਪੁਰ ਵਿੱਚ ਪਤੀ ਉਪਰ ਆਸ਼ਕੀ ਦਾ ਭੂਤ ਇਸ ਹੱਦ ਸਵਾਰ ਹੋ ਗਿਆ ਕਿ ਉਸ ਨੇ ਪਤਨੀ ਉਪਰ ਰਾੜ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।

Ferozepur News: ਪ੍ਰੇਮਿਕਾ ਨਾਲ ਮਿਲਣ ਤੋਂ ਰੋਕਣ 'ਤੇ ਪਤੀ ਨੇ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ

Ferozepur News:  ਪੰਜਾਬ ਵਿੱਚ ਆਏ ਦਿਨ ਕਤਲ ਤੇ ਹਮਲੇ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਫਿਰੋਜ਼ਪੁਰ ਸ਼ਹਿਰ ਦੀ ਬੇਦੀ ਕਲੋਨੀ ਵਿੱਚ ਨਾਜਾਇਜ਼ ਸਬੰਧਾਂ ਕਾਰਨ ਪਤੀ ਨੇ ਪਤਨੀ ਉਪਰ ਰਾੜ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਗਈ ਹੈ।

ਬੇਦੀ ਕਲੋਨੀ ਦੀ ਔਰਤ ਨੇ ਆਪਣੇ ਪਤੀ ਉਪਰ ਨਾਜਾਇਜ਼ ਸਬੰਧਾਂ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਇੱਕ ਅਕੈਡਮੀ ਵਿੱਚ ਸਫ਼ਾਈ ਦਾ ਕੰਮ ਕਰਦਾ ਸੀ ਤੇ ਉਸ ਦੀ ਇੱਕ ਔਰਤ ਨਾਲ ਦੋਸਤੀ ਹੋ ਗਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਨਾਜਾਇਜ਼ ਸਬੰਧ ਬਣ ਤੇ ਉਸ ਔਰਤ ਨੂੰ ਘਰ ਲਿਆਉਣਾ ਸ਼ੁਰੂ ਕਰ ਦਿੱਤਾ। ਜਦ ਪਤਨੀ ਨੇ ਆਪਣੇ ਪਤੀ ਨੂੰ ਨਾਜਾਇਜ਼ ਸਬੰਧਾਂ ਤੋਂ ਰੋਕਿਆ ਗਿਆ ਤਾਂ ਪਤੀ ਉਪਰ ਅਜਿਹਾ ਆਸ਼ਕੀ ਦਾ ਭੂਤ ਸਵਾਰ ਸੀ ਕਿ ਉਸ ਨੇ ਆਪਣੀ ਪਤਨੀ ਉਪਰ ਰਾੜ ਨਾਲ ਹਮਲਾ ਕਰ ਦਿੱਤਾ।

ਪਤਨੀ ਨੇ ਆਪਣਾ ਬਚਾਉ ਕਰਨ ਲਈ ਗੁਆਂਢੀਆਂ ਦੇ ਘਰ ਭੱਜੀ ਤਾਂ ਪਤੀ ਵੱਲੋਂ ਰਾੜ ਲੈ ਕੇ ਗੁਆਂਢੀਆਂ ਦੇ ਅੰਦਰ ਆਪਣੀ ਪਤਨੀ ਉਪਰ ਹਮਲਾ ਕਰ ਦਿੱਤਾ। ਪਤਨੀ ਆਪਣਾ ਬਚਾਅ ਕਰਨ ਵਾਸਤੇ ਗੇਟ ਦੇ ਬਾਹਰ ਭੱਜੀ ਤਾਂ ਉਸ ਨੂੰ ਗਲੀ ਵਿੱਚ ਵੀ ਬੇਰਹਿਮੀ ਨਾਲ ਕੁੱਟਿਆ। ਆਸ ਪਾਸ ਦੇ ਲੋਕਾਂ ਨੇ ਵੀ ਉਨ੍ਹਾਂ ਛੁਡਵਾਇਆ ਨਹੀਂ। ਇਸ ਦੌਰਾਨ ਇਕਦਮ ਭੱਜਦੌੜ ਮਚ ਗਈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪਤੀ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਆਪਣੀ ਪਤਨੀ ਨੂੰ ਜਾਨ ਤੋਂ ਮਾਰ ਵੀ ਸਕਦਾ ਸੀ। ਇਹ ਘਟਨਾ ਸਾਰੀ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜ਼ਖ਼ਮੀ ਹਾਲਤ ਵਿੱਚ ਪਤਨੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਪਤੀ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪਤਨੀ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਉਸ ਦੇ ਪਤੀ ਉਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਬਣਦਾ ਇਨਸਾਫ ਦਿੱਤਾ ਜਾਵੇ।

ਇਹ ਵੀ ਪੜ੍ਹੋ : Jalandhar by-election: ਭਾਜਪਾ ਨੇ ਸ਼ੀਤਲ ਅੰਗੂਰਾਲ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

Trending news