Child Blood Cancer News: ਪੰਜਾਬ ਵਿੱਚ ਬੱਚਿਆਂ ਵਿੱਚ ਬਲੱਡ ਕੈਂਸਰ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਏਮਜ਼ ਵਿੱਚ ਕਾਫੀ ਬੱਚੇ ਕੈਂਸਰ ਦੇ ਇਲਾਜ ਲਈ ਦਾਖ਼ਲ ਹੋਏ ਹਨ।
Trending Photos
Child Blood Cancer News (ਕੁਲਬੀਰ ਬੀਰਾ ਦੀ ਖ਼ਾਸ ਰਿਪੋਰਟ): ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮਾਲਵਾ ਇਲਾਕੇ ਨੂੰ ਭਾਵੇਂ ਕੈਂਸਰ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਕਾਰਨ ਇਸ ਇਲਾਕੇ ਵਿੱਚ ਬਹੁਤ ਸਾਰੇ ਵੱਖ-ਵੱਖ ਉਮਰ ਦੇ ਔਰਤਾਂ ਤੇ ਮਰਦਾਂ ਦੀ ਕੈਂਸਰ ਕਾਰਨ ਜਾਨ ਵੀ ਚਲੀ ਗਈ। ਮਾਲਵਾ ਇਲਾਕੇ ਅੰਦਰ ਪਿਛਲੇ ਸਮੇਂ ਵਿੱਚ ਕੈਂਸਰ ਦੀ ਬਿਮਾਰੀ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਸਨ।
ਹੁਣ ਇਹ ਨਾਮੁਰਾਦ ਬਿਮਾਰੀ ਬੱਚਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ। ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬੱਚਿਆਂ ਵਿੱਚ ਬਲੱਡ ਕੈਂਸਰ ਦੇ ਕੇਸ ਲਗਾਤਾਰ ਵਧ ਰਹੇ ਹਨ। ਛੋਟੇ ਬੱਚਿਆਂ ਵਿੱਚ ਕੈਂਸਰ ਦੇ ਕੇਸ ਕਾਫੀ ਆ ਰਹੇ ਹਨ, ਜਿਸ ਵਿੱਚੋਂ 40% ਸਿਰਫ਼ ਬਲੱਡ ਕੈਂਸਰ ਦੇ ਕੇਸ ਹਨ। ਮੌਜੂਦਾ ਸਰਕਾਰਾਂ ਨੇ ਇਸ ਇਲਾਕੇ ਵਿੱਚ ਹਸਪਤਾਲ ਸਥਾਪਤ ਕਰਕੇ ਲੋਕਾਂ ਨੂੰ ਕੈਂਸਰ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਹੁਣ ਕੈਂਸਰ ਦੀ ਬਿਮਾਰੀ ਛੋਟੇ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ।
ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬੱਚਿਆਂ ਵਿੱਚ ਕੈਂਸਰ ਦੇ ਕਾਫੀ ਕੇਸ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਪੰਜਾਬ ਦੇ ਬੱਚਿਆਂ ਦੀ ਦੱਸੀ ਜਾ ਰਹੀ ਹੈ ਤੇ ਕੈਂਸਰ ਵਿੱਚੋਂ ਵੀ 40 ਫ਼ੀਸਦੀ ਬੱਚਿਆਂ ਨੂੰ ਬਲੱਡ ਕੈਂਸਰ ਹੈ।
ਭਾਵੇਂ ਕਿ ਡਾਕਟਰਾਂ ਮੁਤਾਬਕ ਬਲੱਡ ਕੈਂਸਰ ਦੋ ਤੋਂ ਢਾਈ ਸਾਲ ਦੇ ਇਲਾਜ ਨਾਲ ਖ਼ਤਮ ਹੋ ਜਾਂਦਾ ਹੈ ਅਤੇ ਬੱਚਾ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਸਕਦਾ ਹੈ। ਭਾਰਤ ਭਰ ਵਿੱਚ 50 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਸਾਹਮਣੇ ਆ ਰਹੀ ਹੈ। ਇਸ ਤਰ੍ਹਾਂ ਏਮਜ਼ ਹਸਪਤਾਲ ਵਿੱਚ ਇੱਕ ਸਾਲ ਵਿੱਚ 140 ਬੱਚੇ ਕੈਂਸਰ ਦੇ ਮਰੀਜ਼ ਸਾਹਮਣੇ ਆਏ ਹਨ, ਜਿਸ ਵਿੱਚੋਂ 80 ਤੋਂ ਵੱਧ ਬੱਚੇ ਬਲੱਡ ਕੈਂਸਰ ਦੇ ਪੀੜਤ ਹਨ।
ਕੈਂਸਰ ਦਾ ਇਲਾਜ ਏਮਜ਼ ਹਸਪਤਾਲ ਵਿੱਚ ਡੇਢ ਤੋਂ ਇੱਕ ਲੱਖ ਰੁਪਏ ਤੱਕ ਕੀਤਾ ਜਾਂਦਾ ਹੈ। ਡਾਕਟਰ ਮੁਤਾਬਕ ਬੱਚੇ ਵਿਚ ਥਕਾਵਟ ਆਉਣੀ, ਵਾਰ-ਵਾਰ ਬੁਖਾਰ ਚੜ੍ਹਨਾ, ਪਲੇਟਲੈਟਸ ਦੀ ਕਮੀ ਹੋਣੀ ਆਦਿ ਨਿਸ਼ਾਨੀਆਂ ਬਲੱਡ ਕੈਂਸਰ ਦੀਆਂ ਹਨ। ਡਾਕਟਰ ਮੁਤਾਬਕ ਬਲੱਡ ਕੈਂਸਰ ਦੇ ਮਰੀਜ਼ ਬੱਚੇ 80 ਤੋਂ 90 ਫ਼ੀਸਦੀ ਠੀਕ ਹੋ ਕੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਹਨ।
ਮਾਹਿਰ ਡਾਕਟਰ ਮੁਤਾਬਕ ਬਲੱਡ ਕੈਂਸਰ ਦੇ ਜ਼ਿਆਦਾ ਮਰੀਜ਼ ਬੱਚੇ ਪੰਜਾਬ ਤੋਂ ਆ ਰਹੇ ਹਨ ਭਾਵੇਂ ਕਿ ਅਜੇ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਰਿਸਰਚ ਜ਼ਰੂਰ ਕੀਤੀ ਜਾਵੇਗੀ, ਨਾਲ ਹੀ ਉਨਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਜ਼ਿਆਦਾ ਰੇਹਾਂ ਸਪਰੇਆਂ ਵਾਲੇ ਦੂਸ਼ਿਤ ਹੋ ਰਹੇ ਭੋਜਨ ਅਤੇ ਪੌਣ ਪਾਣੀ ਵੀ ਇਸਦਾ ਇੱਕ ਕਾਰਨ ਮੰਨੇ ਜਾ ਸਕਦੇ ਹਨ। ਡਾਕਟਰ ਮੰਨਦੇ ਹਨ ਕਿ ਇਹ ਕੁਦਰਤੀ ਬਿਮਾਰੀ ਮੰਨੀ ਜਾ ਸਕਦੀ ਹੈ। ਇਸਦੇ ਹੋਣ ਦਾ ਮਾਂ-ਬਾਪ ਦੀ ਕੋਈ ਗਲਤੀ ਜਾਂ ਉਨ੍ਹਾਂ ਨੂੰ ਹੋਣ ਕਰਕੇ ਨਹੀਂ ਹੁੰਦਾ।
ਏਮਜ਼ ਦੇ ਮਾਹਿਰ ਡਾਕਟਰ ਮੁਤਾਬਕ ਜੇ ਕੋਈ ਅਜਿਹੇ ਪਰਿਵਾਰ ਵੀ ਆਉਂਦੇ ਹਨ ਜੋ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ ਤਾਂ ਉਨ੍ਹਾਂ ਦਾ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਲਾਜ ਵੀ ਕਰਵਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ।
ਉਧਰ ਦੂਜੇ ਪਾਸੇ ਏਮਜ਼ ਹਸਪਤਾਲ ਵਿੱਚ ਆਪਣੇ ਬੱਚਿਆਂ ਦਾ ਇਲਾਜ ਕਰਵਾ ਰਹੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਇੱਥੇ ਬੜਾ ਹੀ ਆਸਾਨੀ ਅਤੇ ਸਸਤਾ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮੇਂ ਵਿੱਚ ਹੀ ਉਨ੍ਹਾਂ ਦੇ ਬੱਚਿਆਂ ਦੀ ਰਿਕਵਰੀ ਹੋਣੀ ਸ਼ੁਰੂ ਹੋ ਗਈ ਹੈ। ਬੇਸ਼ੱਕ ਬੱਚਿਆਂ ਦੇ ਮਾਪੇ ਤੇ ਖੁਦ ਪੀੜਤ ਬੱਚੇ ਵੀ ਇੱਕ ਵਾਰ ਬਿਮਾਰੀ ਸੁਣ ਕੇ ਕਾਫੀ ਘਬਰਾਏ ਅਤੇ ਡਰੇ ਹੋਏ ਸਨ ਪਰ ਇਲਾਜ ਦੇ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਰੌਸ਼ਨੀ ਦੀ ਕਿਰਨ ਨਜ਼ਰ ਆਈ ਅਤੇ ਕਾਫੀ ਆਪਣੇ ਵਿੱਚ ਫਰਕ ਮਹਿਸੂਸ ਕਰ ਰਹੇ ਹਨ।
ਬੱਚਿਆਂ ਵਿੱਚ ਵੱਧ ਰਹੀ ਬਲੱਡ ਕੈਂਸਰ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਹੈ। ਬੇਸ਼ੱਕ ਇਸ ਦਾ ਇਲਾਜ ਲੰਬਾ ਜ਼ਰੂਰ ਹੈ ਪਰ ਇਲਾਜ ਤੋਂ ਬਾਅਦ ਇਨਸਾਨ ਆਪਣੀ ਜ਼ਿੰਦਗੀ ਆਮ ਲੋਕਾਂ ਦੀ ਤਰ੍ਹਾਂ ਜੀ ਸਕਦਾ ਹੈ। ਭਾਵੇਂ ਕਿ ਅਜੇ ਇਸ ਨੂੰ ਰੋਕਣ ਜਾਂ ਇਸ ਦੇ ਹੋਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਪਰ ਆਉਣ ਵਾਲੇ ਸਮੇਂ ਵਿੱਚ ਡਾਕਟਰਾਂ ਵੱਲੋਂ ਰਿਸਰਚ ਕਰਕੇ ਜ਼ਰੂਰ ਇਸਦੇ ਉੱਤੇ ਚਾਨਣਾ ਪਾਇਆ ਜਾਵੇਗਾ।
ਇਹ ਵੀ ਪੜ੍ਹੋ : Exercise for Belly Fat: ਪੇਟ ਦੀ ਚਰਬੀ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ, ਤਾਂ ਰੋਜ਼ 10 ਮਿੰਟ ਲਈ ਕਰੋ ਇਹ 3 ਕਸਰਤਾਂ