Panchayat Secretary Raw: ਸਿਕੰਦਪੁਰ ਖੇਤੀਬਾੜੀ ਸਹਿਕਾਰੀ ਸਭਾ 'ਚ ਪੰਚਾਇਤ ਸਕੱਤਰ ਨਿਯੁਕਤ ਕਰਨ ਦਾ ਮਾਮਲਾ ਭਖਿਆ
Advertisement

Panchayat Secretary Raw: ਸਿਕੰਦਪੁਰ ਖੇਤੀਬਾੜੀ ਸਹਿਕਾਰੀ ਸਭਾ 'ਚ ਪੰਚਾਇਤ ਸਕੱਤਰ ਨਿਯੁਕਤ ਕਰਨ ਦਾ ਮਾਮਲਾ ਭਖਿਆ

Appointed Panchayat Secretary Raw: ਸਿਕੰਦਰਪੁਰ ਖੇਤੀਬਾੜੀ ਸਹਿਕਾਰੀ ਸਭਾ ਵਿੱਚ ਨਵਨਿਯੁਕਤ ਪੰਚਾਇਤ ਸਕੱਤਰ ਦਾ ਮਾਮਲਾ ਭਖ ਰਿਹਾ ਹੈ। ਪਿੰਡ ਵਾਸੀ ਇਕੱਠੇ ਹੋ ਕੇ ਵਿਧਾਇਕ ਕੋਲੋਂ ਪੁੱਜੇ ਤੇ ਕੁਝ ਵਿਅਕਤੀਆਂ ਉਤੇ ਮਿਲੀਭੁਗਤ ਦੇ ਦੋਸ਼ ਲਗਾਏ।

Panchayat Secretary Raw: ਸਿਕੰਦਪੁਰ ਖੇਤੀਬਾੜੀ ਸਹਿਕਾਰੀ ਸਭਾ 'ਚ ਪੰਚਾਇਤ ਸਕੱਤਰ ਨਿਯੁਕਤ ਕਰਨ ਦਾ ਮਾਮਲਾ ਭਖਿਆ

Appointed Panchayat Secretary Raw:  ਮਾਛੀਵਾੜਾ ਦੇ ਬੇਟ ਖੇਤਰ ਦੇ 7 ਪਿੰਡਾਂ ਦੇ ਕਿਸਾਨਾਂ ਦੇ ਹਿੱਤਾਂ ਲਈ ਬਣਾਈ ਸਿਕੰਦਰਪੁਰ ਖੇਤੀਬਾੜੀ ਸਹਿਕਾਰੀ ਸਭਾ ਵਿੱਚ ਨਵਾਂ ਪੰਚਾਇਤ ਸਕੱਤਰ ਰੱਖਣ ਦਾ ਮਾਮਲਾ ਕਾਫੀ ਭਖ ਗਿਆ ਹੈ ਜਿਸ ਦਾ ਕਮੇਟੀ ਮੈਂਬਰਾਂ ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।

ਕਿਸਾਨਾਂ ਨੇ ਦੋਸ਼ ਲਗਾਏ ਕਿ ਨਵਾਂ ਪੰਚਾਇਤ ਸਕੱਤਰ ਰੱਖਣ ਲਈ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਸ ਕਰਕੇ ਉਨ੍ਹਾਂ ਇਹ ਮਾਮਲਾ ਸਹਾਇਕ ਰਜਿਸਟਰਾਰ ਸਮਰਾਲਾ ਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਧਿਆਨ ਵਿੱਚ ਲਿਆਂਦਾ। ਕਿਸਾਨਾਂ ਨੇ ਨਵੇਂ ਸਕੱਤਰ ਨੂੰ ਹਟਾ ਕੇ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਦੁਬਾਰਾ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਹੈ।

ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਕੋਲ ਜਦੋਂ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਸਿਕੰਦਰਪੁਰ ਖੇਤੀਬਾੜੀ ਸਭਾ ’ਚ ਨਵਾਂ ਸਕੱਤਰ ਰੱਖਿਆ ਗਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਇਹ ਹੈ ਕਿ ਇਸ ਦੀ ਚੋਣ ਸਹੀ ਢੰਗ ਨਾਲ ਨਹੀਂ ਕੀਤੀ ਗਈ। ਕੁਝ ਕੁ ਬੰਦਿਆਂ ਦੀ ਮਿਲੀਭੁਗਤ ਨਾਲ ਸਿਕੰਦਰਪੁਰ ਖੇਤੀਬਾੜੀ ਸਭਾ ’ਚ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੁਸਾਇਟੀ ਨੇ 9 ਮੈਂਬਰ ਹਨ ਜਿਨ੍ਹਾਂ ਵਿੱਚੋਂ 5 ਮੈਂਬਰਾਂ ਨੂੰ ਵੀ ਚੋਣ ਬਾਰੇ ਨਹੀਂ ਪਤਾ ਜਿਸ ਦੀ ਜਾਂਚ ਮੰਗ ਕੀਤੀ ਹੈ।

ਵਿਧਾਇਕ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਇਸ ਸਬੰਧੀ ਸਭਾ ਦੇ ਇੰਸਪੈਕਟਰ ਵਿਜੈ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਨਵਾਂ ਸਭਾ ਦਾ ਸਕੱਤਰ ਰੱਖਿਆ ਗਿਆ ਹੈ ਉਸਦੀ ਭਰਤੀ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਵੀ ਬੈਠ ਕੇ ਸੁਲਝਾ ਲਈ ਜਾਵੇਗੀ।

ਇਹ ਵੀ ਪੜ੍ਹੋ : Punjab News: ਆਬਕਾਰੀ ਵਿਭਾਗ ਦਾ ਵੱਡਾ ਐਕਸ਼ਨ- ਬਾਰਾਂ ਤੇ ਰੈਸਟੋਰੈਂਟਾਂ ਦੀ ਕੀਤੀ ਚੈਕਿੰਗ, ਛਾਪੇਮਾਰੀ ਦੌਰਾਨ ਮਿਲੇ 20 ਹੁੱਕੇ

ਇਸ ਮੌਕੇ ਨੰਬਰਦਾਰ ਸੋਮਨਾਥ, ਗੁਰਵਿੰਦਰ ਸਿੰਘ ਉਰਫ ਕਾਕਾ, ਸਾਬਕਾ ਸਰਪੰਚ ਗੁਲਾਬ ਸਿੰਘ ਦਵਿੰਦਰ ਸਿੰਘ, ਬਲਿਹਾਰ ਸਿੰਘ, ਰਘਵੀਰ ਸਿੰਘ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਤੇ ਇਲਾਕਾ ਵਾਸੀ ਮੌਜੂਦ ਸਨ।

ਇਹ ਵੀ ਪੜ੍ਹੋ : ਕੈਨੇਡਾ 'ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ

 

Trending news