Punjab News: ਪਾਕਿਸਤਾਨ ਦੇ ਨਾਰੋਵਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ 'ਚ ਮਰਿਆਦਾ ਦੀ ਉਲੰਘਣਾ ਕਰਦੀ ਪਾਰਟੀ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ।
Trending Photos
Punjab News: ਪਾਕਿਸਤਾਨ ਦੇ ਨਾਰੋਵਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ 'ਚ ਸਿੱਖ ਮਰਿਆਦਾ ਦੀ ਉਲੰਘਣਾ ਕਰਦੀ ਹੋਈ ਕਰਵਾਈ ਗਈ ਪਾਰਟੀ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਅਹੁਦੇ 'ਤੇ ਇੱਕ ਵਾਰ ਫਿਰ ਸਿੱਖ ਨੂੰ ਨਿਯੁਕਤ ਕਰਨ ਦੀ ਮੰਗ ਉੱਠਣ ਲੱਗੀ ਹੈ। ਭਾਜਪਾ ਦੇ ਸਿੱਖ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਪੱਸ਼ਟ ਕੀਤਾ ਕਿ ਉਹ ਪਹਿਲਾਂ ਹੀ ਇਸ ਦੇ ਖ਼ਿਲਾਫ਼ ਹਨ ਤੇ ਇਤਰਾਜ਼ ਵੀ ਉਠਾਏ ਗਏ ਹਨ।
ਮਨਜਿੰਦਰ ਸਿਰਸਾ ਨੇ ਟਵੀਟ ਕਰਕੇ ਲਿਖਿਆ- ਅਸੀਂ 2021 ਵਿੱਚ ਪੀਐਮਯੂ ਕਰਤਾਰਪੁਰ ਕਾਰੀਡੋਰ ਦੇ ਸੀਈਓ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ, ਕਿਉਂਕਿ ਪ੍ਰਬੰਧਕੀ ਬੋਰਡ ਨੂੰ ਸਿੱਖ ਮਰਿਆਦਾ ਦਾ ਕੋਈ ਗਿਆਨ ਨਹੀਂ ਹੈ, ਇਸ ਲਈ ਸਾਨੂੰ ਡਰ ਸੀ ਕਿ ਗੁਰਦੁਆਰਾ ਕੰਪਲੈਕਸ ਵਿੱਚ ਈਸ਼ਨਿੰਦਾ ਹਰਕਤ ਹੋ ਸਕਦੀ ਹੈ।
This is not the first time blasphemous actions have happened at Sri Kartarpur Sahib… such derogatory things have happened time & again but @GovtofPakistan didn’t take any action against the Board for making Sri Kartarpur Sahib a picnic spot!
Pak Govt should & some respect to… https://t.co/6pjmnotEVt
— Manjinder Singh Sirsa (@mssirsa) November 20, 2023
ਜਾਣਕਾਰੀ ਅਨੁਸਾਰ ਇਹ ਪਾਰਟੀ 18 ਨਵੰਬਰ ਮਤਲਬ ਐਤਵਾਰ ਰਾਤ 8 ਵਜੇ ਸ਼ੁਰੂ ਹੋਈ ਸੀ। ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ ਨੇ ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨਾਲ ਇਸ 'ਚ ਹਿੱਸਾ ਲਿਆ। ਇਸ ਪਾਰਟੀ 'ਚ ਸ਼ਰਾਬ ਤੇ ਮੀਟ ਦਾ ਸੇਵਨ ਹੋਇਆ। ਪਾਰਟੀ 'ਚ ਵੱਖ-ਵੱਖ ਅਧਿਕਾਰੀ ਸ਼ਰਾਬ ਦੇ ਨਸ਼ੇ 'ਚ ਡਾਂਸ ਕਰਦੇ ਹੋਏ ਨਜ਼ਰ ਆਏ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਚਮੁੱਚ ਮੰਦਭਾਗਾ ਹੈ। ਪਾਕਿਸਤਾਨ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਡੇ ਲਈ ਪੂਜਾ ਸਥਾਨ ਹੈ। ਉਨ੍ਹਾਂ ਨੂੰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਇਸ ਸ਼ਰਮਨਾਕ ਘਟਨਾ ਦੀ ਨਿਖੇਧੀ ਕਰਦੀ ਹੈ। ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਬੇਨਤੀ ਕਰਦਾ ਹਾਂ ਕਿ ਕਰਤਾਰਪੁਰ ਸਾਹਿਬ ਦੇ ਜਥੇਦਾਰ ਇਸ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ।
#WATCH | On BJP leader Manjinder Singh Sirsa's claims that a dance party was held on the premises of Kartarpur Sahib Gurudwara, SGPC spokesperson Gurcharan Singh Grewal says, "The entire Sikh community condemns this shameful incident. Pakistan government should take action in… pic.twitter.com/oJlkw7yseD
— ANI (@ANI) November 20, 2023
ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਐਕਸ ਹੈਂਡਲ ਉਪਰ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਦੀ 'ਰਹਿਤ ਮਰਯਾਦਾ' ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ, ਉਸ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਜ਼ਾ ਉਲੰਘਣਾ ਦੀ ਨਿਸ਼ਚਿਤ ਤੌਰ 'ਤੇ ਰਿਪੋਰਟ ਕਰਨੀ ਚਾਹੀਦੀ ਹੈ।
ਅਧਿਕਾਰੀਆਂ ਨੂੰ ਉੱਚਿਤ ਅਧਿਕਾਰੀਆਂ ਤੱਕ ਪਹੁੰਚਾਉਣ ਤਾਂ ਜੋ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸ ਸਭ ਤੋਂ ਪਵਿੱਤਰ ਅਸਥਾਨ 'ਤੇ 'ਰਹਿਤ ਮਰਯਾਦਾ' ਦੀ ਪਾਲਣਾ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
The blatant manner in which ‘rehat maryada’ is being violated repeatedly at Gurdwara Sri #KartarpurSahib in Pakistan has hurt the sentiments of the Sikh community worldwide. The Pakistan Sikh Gurdwara Parbandhak Committee should report the latest violation by certain… pic.twitter.com/TfcxdoVkt1
— Sukhbir Singh Badal (@officeofssbadal) November 20, 2023
ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਨਿਖੇਧੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਸ਼ਰਾਬ ਤੇ ਮੀਟ ਦੇ ਦੌਰ ਚੱਲਣ ਦੀ ਘਿਨਾਉਣੀ ਦੀ ਹਰਕਤ ਗੁਰ ਮਰਿਯਾਦਾ ਦੀ ਘੋਰ ਉਲੰਘਣਾ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਅਸੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਘਿਨੌਣੇ ਕਾਰੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਸੇ ਅੰਮ੍ਰਿਤਧਾਰੀ ਗੁਰਸਿੱਖ ਨੂੰ ਦਿੱਤਾ ਜਾਵੇ। ਅਸੀਂ ਭਾਰਤ ਸਰਕਾਰ ਨੂੰ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਚੁੱਕਣ ਦੀ ਅਪੀਲ ਕਰਦੇ ਹਾਂ। ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਹੈ ਕਿ ਉਹ ਮਾਮਲੇ ਦਾ ਗੰਭੀਰ ਨੋਟਿਸ ਲੈਣ।
ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਸ਼ਰਾਬ ਅਤੇ ਮੀਟ ਦੇ ਦੌਰ ਚੱਲਣ ਦੀ ਘਿਨਾਉਣੀ ਦੀ ਹਰਕਤ ਗੁਰ ਮਰਿਯਾਦਾ ਦੀ ਘੋਰ ਉਲੰਘਣਾ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਅਸੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਘਿਨੌਣੇ ਕਾਰੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ… pic.twitter.com/0iLi1Sw5xG
— Bikram Singh Majithia (@bsmajithia) November 20, 2023
ਜੁਲਾਈ 2022 ਵਿੱਚ ਇੱਕ ਘਟਨਾ ਵਿੱਚ ਪੀਐਮਯੂ ਕਰਤਾਰਪੁਰ ਸਾਹਿਬ ਦੇ ਕਰਮਚਾਰੀਆਂ ਨੇ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਡਾਂਸ ਕੀਤਾ ਸੀ। ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਨੂੰ ਭਾਰੀ ਠੇਸ ਪੁੱਜੀ। ਜਦਕਿ ਦੂਜੀ ਘਟਨਾ ਨਵੰਬਰ 2021 ਦੀ ਹੈ। ਜਿਸ ਵਿੱਚ ਇੱਕ ਪਾਕਿਸਤਾਨੀ ਸਵਾ ਲਾਲਾ ਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸੂਟਾਂ ਦੀ ਮਾਡਲਿੰਗ ਕੀਤੀ ਸੀ। ਇਸ 'ਚ ਉਹ ਬਿਨਾਂ ਸਿਰ ਢੱਕ ਕੇ ਕੈਂਪਸ 'ਚ ਫੋਟੋਸ਼ੂਟ ਕਰਵਾਉਂਦੀ ਰਹੀ ਤੇ ਉਸ ਨੂੰ ਰੋਕਿਆ ਵੀ ਨਹੀਂ ਗਿਆ। ਜਦੋਂ ਅੰਤ ਵਿੱਚ ਵਿਵਾਦ ਹੋਇਆ ਤਾਂ ਸਵਾ ਲਾਲਾ ਨੇ ਇਸ ਲਈ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਸੀ।
ਇਹ ਵੀ ਪੜ੍ਹੋ : Manpreet Singh Badal News: ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼; ਵਿਵਾਦਤ ਪਲਾਟ ਨੂੰ ਲੈ ਕੇ ਹੋਵੇਗੀ ਪੁੱਛਗਿੱਛ