SYL ’ਤੇ 'AAP' ਦਾ ਸਟੈਂਡ: ਪੰਜਾਬ ’ਚ ਕਹਿੰਦੇ ਪਾਣੀ ਦੇਣਾ ਨਹੀਂ, ਹਰਿਆਣਾ ’ਚ ਕਹਿੰਦੇ ਲੈਕੇ ਰਹਾਂਗੇ!
Advertisement
Article Detail0/zeephh/zeephh1341976

SYL ’ਤੇ 'AAP' ਦਾ ਸਟੈਂਡ: ਪੰਜਾਬ ’ਚ ਕਹਿੰਦੇ ਪਾਣੀ ਦੇਣਾ ਨਹੀਂ, ਹਰਿਆਣਾ ’ਚ ਕਹਿੰਦੇ ਲੈਕੇ ਰਹਾਂਗੇ!

ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਵੇਂ SYL ਨਹਿਰ ਦਾ ਮੁੱਦਾ ਸੁਲਝਾਉਣ ਦਾ ਜ਼ਿੰਮਾ ਕੇਂਦਰ ਸਰਕਾਰ ’ਤੇ ਥੋਪ ਦਿੱਤਾ ਹੈ, ਪਰ ਹੁਣ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਵੀ ਗਲ਼ੇ ਦੀ ਹੱਡੀ ਬਣਦਾ ਜਾ ਰਿਹਾ ਹੈ।  

SYL ’ਤੇ 'AAP' ਦਾ ਸਟੈਂਡ: ਪੰਜਾਬ ’ਚ ਕਹਿੰਦੇ ਪਾਣੀ ਦੇਣਾ ਨਹੀਂ, ਹਰਿਆਣਾ ’ਚ ਕਹਿੰਦੇ ਲੈਕੇ ਰਹਾਂਗੇ!

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਵੇਂ SYL ਨਹਿਰ ਦਾ ਮੁੱਦਾ ਸੁਲਝਾਉਣ ਦਾ ਜ਼ਿੰਮਾ ਕੇਂਦਰ ਸਰਕਾਰ ’ਤੇ ਥੋਪ ਦਿੱਤਾ ਹੈ, ਪਰ ਹੁਣ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਵੀ ਗਲ਼ੇ ਦੀ ਹੱਡੀ ਬਣਦਾ ਜਾ ਰਿਹਾ ਹੈ।  

 

ਕੇਜਰੀਵਾਲ ਨੇ ਕੇਂਦਰ ਦੇ ਪਾਲ਼ੇ ’ਚ ਸੁੱਟੀ ਗੇਂਦ
ਹੋਰ ਤਾਂ ਹੋਰ ਉਨ੍ਹਾਂ ਆਮ ਆਦਮੀ ਪਾਰਟੀ ਦਾ ਬਚਾਅ ਕਰਦਿਆਂ ਬਿਆਨ ਦਿੱਤਾ ਕਿ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ’ਚ ਪਾਣੀ ਦੀ ਘਾਟ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸਦਾ ਹੱਲ ਕਰਨਾ ਚਾਹੀਦਾ ਹੈ। 

ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਈ ਦੀ ਇੱਕ ਬੂੰਦ ਵੀ ਨਹੀਂ ਹੈ: ਧਾਲੀਵਾਲ 
ਇਸ ਤੋਂ ਪਹਿਲਾਂ ਪੰਜਾਬ ’ਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਹਿ ਚੁੱਕੇ ਹਨ ਕਿ ਪੰਜਾਬ ’ਚ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ’ਚ ਪਾਣੀ ਦੀ ਘਾਟ ਬਾਰੇ ਸੁਪਰੀਮ ਕੋਰਟ ਨੂੰ ਜਾਣੂ ਕਰਵਾ ਚੁੱਕੇ ਹਾਂ, ਅਸੀਂ ਦੁਬਾਰਾ ਆਪਣਾ ਪੱਖ ਰਖਾਂਗੇ। ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। 

ਹਰਿਆਣਾ ਦੇ ਹਰ ਖੇਤ ’ਚ ਪਹੁੰਚੇਗਾ SYL ਨਹਿਰ ਦਾ ਪਾਣੀ: ਸੁਸ਼ੀਲ ਗੁਪਤਾ
ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਬਿਆਨ ਦਿੱਤਾ ਸੀ ਕਿ ਹਰਿਆਣਾ ’ਚ AAP ਦੀ ਸਰਕਾਰ ਬਣਨ ’ਤੇ ਸੂਬੇ ਦੇ ਹਰ ਖੇਤ ’ਚ ਐੱਸਵਾਈਐੱਲ (SYL) ਨਹਿਰ ਦਾ ਪਾਣੀ ਪਹੁੰਚੇਗਾ। ਇੰਨਾ ਹੀ ਨਹੀਂ ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਐੱਸਵਾਈਐੱਲ ਨਹਿਰ ਦਾ ਪਾਣੀ ਦੀ ਗਾਰੰਟੀ ਦਿੱਤੀ ਸੀ।  

ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਸੁਮਰੀਮੋ ਕੇਜਰੀਵਾਲ ਪੰਜਾਬ ’ਚ ਐੱਸਵਾਈਐੱਲ ਦੇ ਮੁੱਦੇ ’ਤੇ ਕੀ ਸਟੈਂਡ ਲੈਂਦੇ ਹਨ ਅਤੇ ਹਰਿਆਣਾ ਵਾਲਿਆਂ ਨੂੰ ਕੀ ਬਿਆਨ ਦੇਕੇ ਮਸਲੇ ਦਾ ਹੱਲ ਕੱਢਦੇ ਹਨ।  

 

Trending news