Jalandhar Accident: ਜਲੰਧਰ 66 ਫੁੱਟ ਰੋਡ ਉਤੇ ਸਥਿਤ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਜਲੰਧਰ ਹਾਈਟਸ ਦੇ ਕੋਲ ਨਾਬਾਲਿਗ ਵੱਲੋਂ ਤੇਜ਼ ਰਫ਼ਤਾਰ ਕ੍ਰੇਟਾ ਕਾਰ ਦੀ ਲਪੇਟ ਵਿੱਚ 4 ਲੋਕ ਆ ਗਏ ਹਨ।
Trending Photos
Jalandhar Accident: ਜਲੰਧਰ 66 ਫੁੱਟ ਰੋਡ ਉਤੇ ਸਥਿਤ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਜਲੰਧਰ ਹਾਈਟਸ ਦੇ ਕੋਲ ਨਾਬਾਲਿਗ ਵੱਲੋਂ ਤੇਜ਼ ਰਫ਼ਤਾਰ ਕ੍ਰੇਟਾ ਕਾਰ ਦੀ ਲਪੇਟ ਵਿੱਚ 4 ਲੋਕ ਆ ਗਏ ਹਨ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਦਰਅਸਲ ਤੇਜ਼ ਰਫ਼ਤਾਰ ਕ੍ਰੇਟਾ ਚਾਲਕ ਨੇ ਇੱਕ ਸਾਈਕਲ ਅਤੇ ਰੋਡ ਸਾਈਡ ਉਤੇ ਕੁਝ ਲੋਕਾਂ ਨੂੰ ਟੱਕਰ ਮਾਰ ਦਿੱਤੀ ਹੈ। ਹਾਦਸੇ ਵਿੱਚ 4 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਘਟਨਾ ਵਿੱਚ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ, ਜਦਕਿ ਬਾਕੀ 3 ਦਾ ਇਲਾਜ ਜਾਰੀ ਹੈ। ਨੌਜਵਾਨ ਆਪਣੇ ਸਾਈਕਲ ਉਤੇ ਸਵਾਰ ਹੋ ਕੇ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਮ੍ਰਿਤਕ ਦੀ ਪਛਾਣ 40 ਸਾਲਾਂ ਮਾਲਾ ਵਾਸੀ ਜਲੰਧਰ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਕਾਰ ਬੱਚੇ ਚਲਾ ਰਹੇ ਸਨ।
ਹਾਦਸਾ ਵਾਪਰਦੇ ਹੀ ਕਾਰ ਵਿਚ ਸਵਾਰ ਦੋਵੇਂ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਖੁਸ਼ਕਿਸਮਤੀ ਰਹੀ ਕਿ ਉਸ ਥਾਂ 'ਤੇ ਜ਼ਿਆਦਾ ਭੀੜ ਨਹੀਂ ਸੀ, ਨਹੀਂ ਤਾਂ ਹਾਦਸਾ ਵੱਡਾ ਹੋ ਸਕਦਾ ਸੀ।
ਘਟਨਾ 'ਚ ਜ਼ਖਮੀ ਹੋਏ ਅਲੀਪੁਰ ਇਲਾਕੇ ਦੇ ਰਹਿਣ ਵਾਲੇ ਮਨੀਸ਼ ਨੇ ਦੱਸਿਆ ਕਿ ਉਹ ਜਲੰਧਰ ਹਾਈਟਸ ਮੋੜ ਤੋਂ ਆ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਆਈ। ਜੋ ਲਗਭਗ 120 ਦੀ ਰਫਤਾਰ ਨਾਲ ਹੋਵੇਗਾ। ਇਸ ਤੋਂ ਪਹਿਲਾਂ ਕਿ ਉਹ ਸਾਈਡ ਵੱਲ ਮੁੜਦਾ, ਉਕਤ ਕਾਰ ਸਵਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਤੋਂ ਬਾਅਦ ਉਕਤ ਕਾਰ ਨੂੰ ਅੱਗ ਲੱਗ ਗਈ ਤੇ ਇੱਕ ਐਕਟਿਵਾ ਅਤੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਕਾਰ ਉਪਰੋਂ ਲੰਘ ਕੇ ਪਿੱਛੇ ਜਾ ਡਿੱਗੇ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਮਨੀਸ਼ ਨੇ ਦੱਸਿਆ ਕਿ ਘਟਨਾ 'ਚ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਮਨੀਸ਼ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ। ਜਲੰਧਰ ਹਾਈਟਸ ਪੁਲਿਸ ਨੇ ਮੌਕੇ ਤੋਂ ਕ੍ਰੇਟਾ ਕਾਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਪੁਲਿਸ ਕਾਰ ਦਾ ਵੇਰਵਾ ਹਾਸਲ ਕਰਕੇ ਕਾਰ ਦੇ ਮਾਲਕ ਦਾ ਪਤਾ ਲਗਾਏਗੀ।
ਇਹ ਵੀ ਪੜ੍ਹੋ : Zirakpur News: ਸ਼ਹਿਰ ਦਾ ਬਿਜਲੀ ਪਾਣੀ ਹੋਇਆ ਗੁੱਲ, ਸਰਕਾਰ ਦਾ ਦਾਅਵਾ ਵਿਕਾਸ ਹੋਇਆ ਫੁੱਲ