Jalandhar News: ਇਸ ਹਮਲੇ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਸਪ੍ਰੀਤ ਸਿੰਘ, ਐਸਐਚਓ ਪਲਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਹਸਪਤਾਲ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
Trending Photos
Jalandhar News: ਬੀਤੀ ਦੇਰ ਸ਼ਾਮ 'ਆਪ' ਦੇ ਸਾਬਕਾ ਆਗੂ ਇੰਦਰਜੀਤ ਖਲਿਆਣ 'ਤੇ ਫਗਵਾੜਾ ਤੋਂ ਬੰਗ ਰੋਡ 'ਤੇ ਹਥਿਆਰਬੰਦ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਹਵਾਈ ਫਾਇਰਿੰਗ ਦੀ ਵੀ ਸੂਚਨਾ ਮਿਲੀ ਹੈ। ਇਸ ਹਮਲੇ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਸਪ੍ਰੀਤ ਸਿੰਘ, ਐਸਐਚਓ ਪਲਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਹਸਪਤਾਲ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
ਪਿੰਡ ਖਲਿਆਣ ਵਾਸੀ ਸਾਬਕਾ ‘ਆਪ’ ਆਗੂ ਇੰਦਰਜੀਤ ਖਲਿਆਣ ਅੱਜ ਦੇਰ ਸ਼ਾਮ ਜਦੋਂ ਬੰਗਾ ਰੋਡ ’ਤੇ ਸਥਿਤ ਆਪਣੇ ਦਫ਼ਤਰ ਤੋਂ ਬਾਹਰ ਨਿਕਲਿਆ ਤਾਂ ਦਰਜਨ ਦੇ ਕਰੀਬ ਹਮਲਾਵਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਕਲਿਆਣ ਨੇ ਦੱਸਿਆ ਕਿ ਉਸ ਨੇ ਇੱਕ ਖੇਤ ਖਰੀਦਿਆ ਸੀ ਜਿਸ ਲਈ ਉਸ 'ਤੇ ਹਮਲਾ ਕੀਤਾ ਗਿਆ।
ਇੰਦਰਜੀਤ ਨੇ ਦੱਸਿਆ ਕਿ ਉਸ ਕੋਲ ਆਪਣੀ ਲਾਇਸੈਂਸੀ ਪਿਸਤੌਲ ਵੀ ਸੀ ਪਰ ਘਟਨਾ ਸਮੇਂ ਇਹ ਉਸ ਦੇ ਇੱਕ ਸਾਥੀ ਕੋਲ ਸੀ ਜਿਸ ਤੋਂ ਉਸ ਨੇ ਗੋਲੀ ਚਲਾਈ ਪਰ ਹਮਲਾਵਰਾਂ ਨੇ ਪ੍ਰਵਾਹ ਨਾ ਕੀਤੀ ਅਤੇ ਉਸ ਦੀਆਂ ਲੱਤਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਖਲਿਆਣ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Kurali Factory Fire Update: ਕੈਮੀਕਲ ਫੈਕਟਰੀ ਅੱਗ ਮਾਮਲੇ 'ਚ ਵੱਡੀ ਅਪਡੇਟ, ਮਾਲਕ ਖਿਲਾਫ਼ ਮਾਮਲਾ ਦਰਜ
ਦੂਜੇ ਪਾਸੇ ਇੱਕ ਹੋਰ ਨੌਜਵਾਨ ਆਗੂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਦੀ ਪਛਾਣ ਮਾਨ ਸ਼ਰਮਾ ਵਾਸੀ ਮਾਡਲ ਟਾਊਨ ਫਗਵਾੜਾ ਵਜੋਂ ਹੋਈ ਹੈ। ਮਾਨ ਸ਼ਰਮਾ ਨੇ ਦੋਸ਼ ਲਾਇਆ ਕਿ ਜਦੋਂ ਉਹ ਬੰਗਾ ਰੋਡ ’ਤੇ ਸੀ ਤਾਂ ਇੰਜਨਜੀਤ ਖਲਿਆਣ, ਕੁਸ਼ ਅਤੇ ਯੁਬਕੋ ਨੇ ਉਸ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮਾਨ ਸ਼ਰਮਾ ਨਾਂ ਦੇ ਇੱਕ ਜ਼ਖਮੀ ਵਿਅਕਤੀ ਨੂੰ ਲੈ ਕੇ ਕੁਝ ਲੋਕ ਉਨ੍ਹਾਂ ਕੋਲ ਆਏ ਸਨ, ਜਿਸ ਦੀ ਬਾਂਹ 'ਤੇ ਡੂੰਘੀ ਸੱਟ ਲੱਗੀ ਸੀ, ਮੈਡੀਕਲ ਕਰਵਾਉਣ ਉਪਰੰਤ ਉਸ ਦੀ ਐਮ.ਐਲ.ਆਰ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਮੌਕੇ 'ਤੇ ਪਹੁੰਚੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਲੜਾਈ ਦਾ ਅਸਲ ਕਾਰਨ ਕੀ ਹੈ ਅਤੇ ਦੋਸ਼ੀ ਕੌਣ ਹੈ, ਉਸ ਤੋਂ ਬਾਅਦ ਹੀ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
(ਸੁਨੀਲ ਮਹਿੰਦਰੂ ਦੀ ਰਿਪੋਰਟ)