Jalandhar Farmers Protest: ਗੰਨੇ ਦੇ ਰੇਟ 'ਚ ਹੋਏ ਵਾਧੇ ਤੋਂ ਨਾਖ਼ੁਸ਼ ਕਿਸਾਨ, ਮੁੜ ਹਾਈਵੇਅ ਜਾਮ ਕਰਨ ਦਾ ਐਲਾਨ!
Advertisement
Article Detail0/zeephh/zeephh1987171

Jalandhar Farmers Protest: ਗੰਨੇ ਦੇ ਰੇਟ 'ਚ ਹੋਏ ਵਾਧੇ ਤੋਂ ਨਾਖ਼ੁਸ਼ ਕਿਸਾਨ, ਮੁੜ ਹਾਈਵੇਅ ਜਾਮ ਕਰਨ ਦਾ ਐਲਾਨ!

Jalandhar Farmers Protest: ਕਿਸਾਨਾਂ ਨੇ ਕਿਹਾ- ਸਰਕਾਰ ਨੇ ਅਜਿਹਾ ਕਰਕੇ ਕਿਸਾਨਾਂ ਨਾਲ ਕੀਤਾ ਧੋਖਾ, ਕਿਸਾਨਾਂ ਨੇ ਕਿਹਾ- ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮੁੜ ਧਰਨਾ ਦੇਣਗੇ। ਸਰਕਾਰ ਵੱਲੋਂ ਹੋਰ ਨੋਟੀਫਿਕੇਸ਼ਨ ਦੀ ਉਡੀਕ ਕੀਤੀ ਜਾਵੇਗੀ।

 

Jalandhar Farmers Protest: ਗੰਨੇ ਦੇ ਰੇਟ 'ਚ ਹੋਏ ਵਾਧੇ ਤੋਂ ਨਾਖ਼ੁਸ਼ ਕਿਸਾਨ, ਮੁੜ ਹਾਈਵੇਅ ਜਾਮ ਕਰਨ ਦਾ ਐਲਾਨ!

Jalandhar Farmers Protest: ਪੰਜਾਬ ਵਿੱਚ ਗੰਨੇ ਦੇ ਰੇਟ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਹੁਣ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਗੰਨੇ ਦਾ ਰੇਟ ਵਧਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਗੰਨੇ ਦਾ ਪ੍ਰਤੀ ਕੁਇੰਟਲ ਰੇਟ 11 ਰੁਪਏ ਤੈਅ ਕੀਤਾ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਰੇਟ ਵਧਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਗੰਨੇ ਦਾ ਰੇਟ ਹਰਿਆਣਾ ਨਾਲੋਂ 2 ਰੁਪਏ ਮਹਿੰਗਾ ਹੋ ਗਿਆ ਹੈ। ਇਸ ਵਿਚਾਲੇ ਅੱਜ ਸਯੁੰਕਤ ਕਿਸਾਨ ਮੋਰਚਾ ਵੱਲੋਂ ਜਲੰਧਰ ਵਿੱਚ ਮੀਟਿੰਗ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅਜੇ ਵੀ ਸਰਕਾਰ ਵੱਲੋਂ ਵਧਾਏ ਰੇਟਾਂ ਤੋਂ ਨਾਰਾਜ਼ ਹਨ ਕਿਉਂਕਿ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਪ੍ਰਤੀ ਕੁਇੰਟਲ ਰੇਟ 9 ਰੁਪਏ ਹੋਰ ਵਧਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ 400 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ। ਇਸ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ। ਕਿਸਾਨਾਂ ਨੇ ਕਿਹਾ- ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਮੁੜ ਹਾਈਵੇਅ ਜਾਮ ਕਰਨਗੇ।

ਇਹ ਵੀ ਪੜ੍ਹੋ: Punjab News: ਗੰਨੇ ਕਾਸ਼ਤਕਾਰਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਸੌਗਾਤ- ਗੰਨੇ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ

ਇਸ ਦੇ ਨਾਲ ਹੀਗੰਨਾ ਉਤਪਾਦਕਾਂ ਨੇ ਗੰਨੇ ਦੇ ਖਰੀਦ ਮੁੱਲ 'ਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੇ ਸ਼ਗਨ ਦੇ ਫੈਸਲੇ ਨੂੰ ਸਵੀਕਾਰ ਨਹੀਂ ਕੀਤਾ ਤੇ ਮੁੜ ਹਾਈਵੇਅ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ ਮੁਕੇਰੀਆਂ ਸਮੇਤ ਕਈ ਥਾਵਾਂ 'ਤੇ ਨਾਰਾਜ਼ ਕਿਸਾਨ ਸੜਕਾਂ 'ਤੇ ਉਤਰ ਆਏ ਹਨ। ਪੰਜਾਬ ਸਰਕਾਰ ਦੀ ਵਾਧਾ ਖਿਲਾਫੀ ਖਿਲਾਫ ਧਰਨਾ ਸ਼ੁਰੂ ਕੀਤਾ ਹੈ।  

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਧਾਏ ਰੇਟਾਂ 'ਤੇ ਕਿਸਾਨਾਂ ਨੇ ਇਤਰਾਜ਼ ਜਤਾਇਆ ਹੈ। ਕਿਸਾਨਾਂ ਨੇ ਕਿਹਾ- ਜੇਕਰ ਸਰਕਾਰ ਨੇ ਭਾਅ ਵਧਾ ਕੇ 400 ਰੁਪਏ ਪ੍ਰਤੀ ਕੁਇੰਟਲ ਨਾ ਕੀਤਾ ਤਾਂ ਕਿਸਾਨਾਂ ਦੇ 32 ਜੱਥੇਬੰਦੀਆਂ ਵੱਲੋਂ ਅਗਲੇਰੀ ਰਣਨੀਤੀ ਬਣਾਉਣਗੇ। ਕਿਸਾਨਾਂ ਨੇ ਕਿਹਾ- ਸਰਕਾਰ ਨੇ ਅਜਿਹਾ ਕਰਕੇ ਕਿਸਾਨਾਂ ਨਾਲ ਕੀਤਾ ਧੋਖਾ, ਕਿਸਾਨਾਂ ਨੇ ਕਿਹਾ- ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮੁੜ ਧਰਨਾ ਦੇਣਗੇ। ਸਰਕਾਰ ਵੱਲੋਂ ਹੋਰ ਨੋਟੀਫਿਕੇਸ਼ਨ ਦੀ ਉਡੀਕ ਕੀਤੀ ਜਾਵੇਗੀ।

ਇਹ ਵੀ ਪੜ੍ਹੋ:LPG Cylinder Price: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ! LPG ਸਿਲੰਡਰ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਨਵੇਂ ਰੇਟ

Trending news