Jalandhar News: ਬੱਚਿਆਂ ਦੇ ਖੇਡਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ, 1 ਧਿਰ 'ਤੇ ਗੋਲੀ ਚਲਾਉਣ ਦਾ ਦੋਸ਼
Advertisement
Article Detail0/zeephh/zeephh1878225

Jalandhar News: ਬੱਚਿਆਂ ਦੇ ਖੇਡਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ, 1 ਧਿਰ 'ਤੇ ਗੋਲੀ ਚਲਾਉਣ ਦਾ ਦੋਸ਼

Jalandhar Clash News:  ਬੀਤੀ ਦੇਰ ਰਾਤ ਜਲੰਧਰ ਦੇ ਭਗਵਾਨ ਵਾਲਮੀਕਿ ਗੇਟ ਕੋਲ ਗਲੀ ਵਿੱਚ ਖੇਡ ਰਹੇ ਬੱਚਿਆਂ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ। 

 

Jalandhar News: ਬੱਚਿਆਂ ਦੇ ਖੇਡਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ, 1 ਧਿਰ 'ਤੇ ਗੋਲੀ ਚਲਾਉਣ ਦਾ ਦੋਸ਼

Jalandhar Clash News: ਪੰਜਾਬ ਦੇ ਜਲੰਧਰ ਸ਼ਹਿਰ 'ਚ ਦੇਰ ਰਾਤ ਭਾਰੀ ਹੰਗਾਮਾ ਹੋਇਆ। ਵਾਲਮੀਕੀ ਗੇਟ ਨੇੜੇ ਦੋ ਗੁੱਟਾਂ ਵਿੱਚ ਟਕਰਾਅ ਹੋ ਗਿਆ। ਇਸ ਦੌਰਾਨ ਜ਼ਬਰਦਸਤ ਲੜਾਈ ਹੋਈ ਅਤੇ ਇਸ ਦੌਰਾਨ ਇਕ ਗੁੱਟ ਨੇ ਗੋਲੀਆਂ ਚਲਾ ਦਿੱਤੀਆਂ। ਲਾਇਸੈਂਸੀ ਹਥਿਆਰਾਂ ਤੋਂ ਹਵਾਈ ਫਾਇਰ ਕੀਤੇ ਜਾਣ ਤੋਂ ਬਾਅਦ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕ ਵੀ ਡਰ ਗਏ।

ਇਹ ਸਾਰਾ ਵਿਵਾਦ ਵਾਲਮੀਕਿ ਗੇਟ 'ਤੇ ਖੇਡ ਰਹੇ ਬੱਚਿਆਂ ਨੂੰ ਜਾਤੀ ਸੂਚਕ ਸ਼ਬਦ ਬੋਲਣ ਤੋਂ ਸ਼ੁਰੂ ਹੋਇਆ। ਜਿਸ ਦਾ ਨਤੀਜਾ ਬਾਅਦ ਵਿੱਚ ਬਦਸਲੂਕੀ ਅਤੇ ਹਿੰਸਾ ਵਿੱਚ ਨਿਕਲਿਆ। ਇਸ ਲੜਾਈ ਵਿਚ ਕੁਝ ਲੋਕ ਜ਼ਖਮੀ ਵੀ ਹੋਏ। ਵਾਲਮੀਕਿ ਗੇਟ 'ਤੇ ਲੋਕਾਂ ਦਾ ਇਕੱਠ ਅਤੇ ਮਾਹੌਲ ਖਰਾਬ ਹੁੰਦਾ ਦੇਖ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਲੜਾਈ ਵਿੱਚ ਸ਼ਾਮਲ ਕੁਝ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਸ਼ਰਾਬ ਪੀ ਕੇ ਗਲੀ 'ਚ ਬੈਠਾ ਸੀ। ਉਸਨੂੰ ਡਰ ਸੀ ਕਿ ਕਿਤੇ ਉਹ ਕਿਸੇ ਬਾਰੇ ਬੁਰਾ ਨਾ ਬੋਲੇ ਪਰ ਇਲਾਕੇ ਦੇ ਨੌਜਵਾਨ ਗਗਨ ਨੇ ਪਹਿਲਾਂ ਬੱਚਿਆਂ ਨੂੰ ਖੇਡਣ ਤੋਂ ਰੋਕਿਆ ਅਤੇ ਬਾਅਦ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ 'ਤੇ ਉਹ ਮੌਕੇ ਤੋਂ ਭੱਜ ਗਏ। 

ਜੇਕਰ ਪੁਲਿਸ ਬਾਰੀਕੀ ਨਾਲ ਜਾਂਚ ਕਰੇ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਤੀ ਨਾਲ ਸਬੰਧਤ ਸ਼ਬਦ ਕਿਹਾ ਗਿਆ ਹੈ। ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਗੋਲੀਆਂ ਚੱਲਣ ਦੀ ਕੋਈ ਸੂਚਨਾ ਨਹੀਂ ਹੈ। ਪੀੜਤ ਧਿਰ ਦਾ ਕਹਿਣਾ ਹੈ ਕਿ ਜੇਕਰ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Moga Murder: ਮੋਗਾ ਦੇ ਪਿੰਡ ਡੱਲਾ 'ਚ ਨੰਬਰਦਾਰ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕੀਤਾ ਕਤਲ

ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਗਵਾਨ ਵਾਲਮੀਕੀ ਗੇਟ ਨੇੜੇ ਕੁਝ ਵਿਅਕਤੀਆਂ ਵਿਚਾਲੇ ਲੜਾਈ ਚੱਲ ਰਹੀ ਹੈ। ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਦੇਖਿਆ ਕਿ ਲੜਾਈ ਝਗੜਾ ਕਰਨ ਵਾਲੇ ਇੱਕ ਧਿਰ ਦੇ ਲੋਕ ਉਥੋਂ ਫ਼ਰਾਰ ਹੋ ਗਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਦੱਸਣ ਅਨੁਸਾਰ ਇੱਥੇ ਪਹਿਲਾਂ ਵੀ ਗੋਲੀ ਚੱਲੀ ਹੈ ਪਰ ਅਜੇ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ | ਲਿਆ।

ਇਹ ਵੀ ਪੜ੍ਹੋ: Sunder Sham Arora: ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਮੋਹਾਲੀ ਅਦਾਲਤ ਨੇ ਦੋਸ਼ ਆਇਦ ਕੀਤੇ

(ਜਲੰਧਰ ਤੋਂ ਸੁਨੀਲ ਮਹਿੰਦਰੂ ਦੀ ਰਿਪਰੋਟ)

Trending news