ਬਾਘਾ ਪੁਰਾਣਾ ਦੇ ਜਸਵੀਰ ਦੀ ਨਿਕਲੀ 2.5 ਕਰੋੜ ਦੀ ਲਾਟਰੀ, ਘਰ ’ਚ ਖੁਸ਼ੀ ਦਾ ਮਾਹੌਲ
Advertisement
Article Detail0/zeephh/zeephh1429138

ਬਾਘਾ ਪੁਰਾਣਾ ਦੇ ਜਸਵੀਰ ਦੀ ਨਿਕਲੀ 2.5 ਕਰੋੜ ਦੀ ਲਾਟਰੀ, ਘਰ ’ਚ ਖੁਸ਼ੀ ਦਾ ਮਾਹੌਲ

ਜਸਵੀਰ ਸਿੰਘ ਨੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਕਾਕਾ ਲਾਟਰੀ ਸਟਾਲ ਤੋਂ 1 ਨਵੰਬਰ ਨੂੰ ਡਿਅਰ 500 ਬੀ ਆਈ ਮੈਥਿਲੀ ਲਾਟਰੀ ਦਾ ਟਿਕਟ ਨੰਬਰ ਏ 261876 ਰੁਪਏ 500  ਦਾ ਖਰੀਦਿਆ ਸੀ

ਬਾਘਾ ਪੁਰਾਣਾ ਦੇ ਜਸਵੀਰ ਦੀ ਨਿਕਲੀ 2.5 ਕਰੋੜ ਦੀ ਲਾਟਰੀ, ਘਰ ’ਚ ਖੁਸ਼ੀ ਦਾ ਮਾਹੌਲ

ਨਵਦੀਪ ਮਹੇਸਰੀ / ਬਾਘਾਪੁਰਾਣਾ - ਜਦੋਂ ਰੱਬ ਕਿਸੇ ਨੂੰ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ ਉਹ ਕਹਾਵਤ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ  ਦੇ ਵਾਸੀ ਜਸਵੀਰ ਸਿੰਘ ’ਤੇ ਪੂਰੀ ਤਰ੍ਹਾਂ ਢੁੱਕਦੀ ਜਾਪਦੀ ਹੈ। 

ਜਸਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਬਾਬਾ ਜੀਵਨ ਸਿੰਘ ਨਗਰ ਮੋਗਾ ਰੋਡ ਬਾਘਾਪੁਰਾਣਾ ’ਚ ਆਪਣੇ ਸੁਹਰੇ ਘਰ ਰਹਿ ਰਿਹਾ ਹੈ। ਜਸਵੀਰ ਦੀ ਪਿੰਡ ਮਾੜੀ ਮੁਸਤਫ਼ਾ ਵਿਖੇ ਐਲੂਮੀਨੀਅਮ (Aluminium) ਦੀਆਂ ਚੁਗਾਠਾਂ ਅਤੇ ਹੋਰ ਸਮਾਨ ਬਣਾਉਣ ਦੀ ਦੁਕਾਨ ਹੈ। 

ਜਸਵੀਰ ਸਿੰਘ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਸਨੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਕਾਕਾ ਲਾਟਰੀ ਸਟਾਲ ਤੋਂ 1 ਨਵੰਬਰ ਨੂੰ ਡਿਅਰ 500 ਬੀ ਆਈ ਮੈਥਿਲੀ ਲਾਟਰੀ ਦਾ ਟਿਕਟ ਨੰਬਰ ਏ 261876 ਰੁਪਏ 500  ਦਾ ਖਰੀਦਿਆ ਸੀ ਜਿਸ ਦਾ ਡਰਾਅ 5 ਨਵੰਬਰ ਨੂੰ ਨਿਕਲਿਆ ਅਤੇ ਇਸ ਡਰਾਅ ’ਚ ਉਸਦਾ ਨੰਬਰ ਲੱਗ ਗਿਆ। 

fallback

ਲਾਟਰੀ ਨਿਕਲਣ ਦੀ ਖੁਸ਼ੀ ’ਚ ਭਾਵੁਕ ਹੁੰਦਿਆ ਪਰਿਵਾਰ ਦੇ ਮੈਬਰਾਂ ਨੇ ਕਿਹਾ ਇਨ੍ਹਾਂ ਪੈਸਿਆਂ ਨਾਲ ਬੱਚਿਆਂ ਦੀ ਪਰਵਰਿਸ਼ ਅਤੇ ਲੋਕਾਂ ਦਾ ਸਾਡੇ ਸਿਰ ਚੜ੍ਹਿਆ ਕਰਜ਼ਾ ਵਾਪਸ ਕਰਾਂਗੇ।   

fallback
ਜਸਵੀਰ ਸਿੰਘ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਹਾਂ ਮੇਰਾ ਦੁਕਾਨ ਦਾ ਕਿਰਾਇਆ ਵੀ ਬੜੀ ਮੁਸ਼ਕਲ ਨਾਲ ਨਿਕਲਦਾ ਸੀ ਤੇ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਸੀ ਸਾਡੀ ਪ੍ਰਮਾਤਮਾ ਨੇ ਸੁਣ ਲਈ ਅਸੀਂ ਸਾਰਾ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ।

 

Trending news