Giani Harpreet Singh: ਜਬਲਪੁਰ 'ਚ ਸਿੱਖ 'ਤੇ ਹੋਏ ਹਮਲੇ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ
Advertisement
Article Detail0/zeephh/zeephh1969064

Giani Harpreet Singh: ਜਬਲਪੁਰ 'ਚ ਸਿੱਖ 'ਤੇ ਹੋਏ ਹਮਲੇ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ

Giani Harpreet Singh: ਜਬਲਪੁਰ ਵਿੱਚ ਇੱਕ ਸਿੱਖ ਉਪਰ ਹੋਏ ਹਮਲੇ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Giani Harpreet Singh: ਜਬਲਪੁਰ 'ਚ ਸਿੱਖ 'ਤੇ ਹੋਏ ਹਮਲੇ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ

Giani Harpreet Singh: ਜਬਲਪੁਰ ਵਿੱਚ ਇੱਕ ਸਿੱਖ ਉਪਰ ਹੋਏ ਹਮਲੇ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਇੱਕ ਭਰੀ ਸਟੇਜ ਤੋਂ ਗੁਰਦੁਆਰ ਸਾਹਿਬਾਨਾਂ ਨੂੰ ਨਾਸੂਰ ਦੱਸਿਆ ਗਿਆ ਤਾਂ ਅਜਿਹੇ ਵਿਅਕਤੀ ਹੀ ਦੇਸ਼ ਦਾ ਮਾਹੌਲ ਖਰਾਬ ਕਰਦੇ ਹਨ ਤਾਂ ਹੀ ਸਿੱਖਾਂ ਉਤੇ ਹਮਲੇ ਹੋ ਰਹੇ ਹੈ। ਸਿਆਸੀ ਲੋਕਾਂ ਵੱਲੋਂ ਉਸ ਸਿੱਖ ਉਤੇ ਹਮਲਾ ਕੀਤਾ ਗਿਆ ਹੈ ਜੋ ਕਿ ਬਹੁਤ ਸ਼ਰਮਨਾਕ ਹਰਕਤ ਹੈ। ਇਸ ਦੇਸ਼ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ।

ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਨੇੜੇ ਇੱਕ ਵਿਆਹ ਸਮਾਗਮ ਵਿੱਚ ਚੱਲੇ ਗੀਤ ਤੇ ਸ਼ਰਾਬ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਇਸ ਉਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਇਹ ਮਰਿਆਦਾ ਦੇ ਬਿਲਕੁਲ ਉਲਟ ਹੈ। ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਐਨਆਰਆਈ ਤੋਂ ਪੰਜ ਰੁਪਏ ਫੀਸ ਵਸੂਲਣ ਉਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਮੁਸਲਮਾਨਾਂ ਦਾ ਮੱਕਾ ਮਦੀਨਾ ਹੈ ਉਵੇਂ ਹੀ ਸਾਡਾ ਕਰਤਾਰਪੁਰ ਸਾਹਿਬ ਪ੍ਰਤੀ ਸ਼ਰਧਾ ਹੈ। ਜੇ ਮੱਕੇ ਮਦੀਨੇ ਉਤੇ ਕੋਈ ਉਹ ਟੈਕਸ ਵਸੂਲਦੇ ਹਨ ਤਾਂ ਉਨ੍ਹਾਂ ਨੂੰ ਕਿੱਦਾਂ ਦਾ ਮਹਿਸੂਸ ਹੋਏਗਾ ਇਵੇਂ ਦਾ ਹੀ ਸਾਨੂੰ ਮਹਿਸੂਸ ਹੋ ਰਿਹਾ ਹੈ।

ਜਦੋਂ ਐਨਆਰਆਈ ਲੋਕਾਂ ਤੋਂ ਦਰਸ਼ਨ ਕਰਵਾਉਣ ਸਬੰਧੀ ਪੰਜ ਡਾਲਰ ਲਏ ਜਾਂਦੇ ਹਨ। ਇਹ ਟੈਕਸ ਮਾਫ ਕਰਨਾ ਚਾਹੀਦਾ ਹੈ ਉਵੇਂ ਵੀ ਐਨਆਰਆਈ ਗੋਲਕਾਂ ਵਿੱਚ ਹਜ਼ਾਰਾਂ ਡਾਲਰ ਭੇਟ ਕਰਕੇ ਜਾਂਦੇ ਹਨ। ਕਿਸੇ ਵੀ ਵਿਅਕਤੀ ਨੂੰ ਜਿਹਨੂੰ ਕਿਸੇ ਵਿਅਕਤੀ ਤੋਂ ਜਬਰੀ ਰਾਮ ਜਾਂ ਵਾਹਿਗੁਰੂ ਨਹੀਂ ਅਖਵਾਉਣਾ ਚਾਹੀਦਾ ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਧੱਕੇ ਨਾਲ ਹੀ ਨਾਅਰੇ ਲਗਵਾਏ ਜਾਂਦੇ ਹਨ। ਜਬਰੀ ਗੁੰਡਾਗਰਦੀ ਕਰਕੇ ਨਾਅਰੇ ਕੁੱਟ ਕੇ ਨਾਅਰੇ ਲਗਵਾਏ ਜਾਂਦੇ ਹਨ ਇਹ ਸਭ ਨਹੀਂ ਹੋਣਾ ਚਾਹੀਦਾ। ਜਿਹੜਾ ਕਿਸੇ ਨੂੰ ਵੀ ਪਿਆਰ ਜਾਂ ਸ਼ਰਧਾ ਰੱਖਦਾ ਹੈ ਕਿਸੇ ਗੁਰੂ ਪੀਰ ਉਤੇ ਭਰੋਸਾ ਕਰਦਾ ਹੈ ਉਸ ਨੂੰ ਕਰਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Stubble Burning News: ਪੰਜਾਬ 'ਚ ਨਹੀਂ ਰੁਕ ਰਿਹਾ ਪਰਾਲੀ ਸਾੜਨ ਦਾ ਸਿਲਸਿਲਾ; ਫ਼ਰੀਦੋਕਟ 'ਚ 15 ਹੋਰ ਕੇਸ ਦਰਜ

Trending news