ਕਮਲ ਹਾਸਨ ਦੀ ਅਚਾਨਕ ਵਿਗੜੀ ਸਿਹਤ, ਚੈਕਅੱਪ ਤੋਂ ਬਾਅਦ ਹੁਣ ਹਸਪਤਾਲ ਤੋਂ ਮਿਲੀ ਛੁੱਟੀ!
Advertisement
Article Detail0/zeephh/zeephh1455781

ਕਮਲ ਹਾਸਨ ਦੀ ਅਚਾਨਕ ਵਿਗੜੀ ਸਿਹਤ, ਚੈਕਅੱਪ ਤੋਂ ਬਾਅਦ ਹੁਣ ਹਸਪਤਾਲ ਤੋਂ ਮਿਲੀ ਛੁੱਟੀ!

Kamal Haasan Hospitalised: ਸਾਊਥ ਐਕਟਰ ਕਮਲ ਹਾਸਨ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਰੂਟੀਨ ਚੈਕਅੱਪ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ।

ਕਮਲ ਹਾਸਨ ਦੀ ਅਚਾਨਕ ਵਿਗੜੀ ਸਿਹਤ, ਚੈਕਅੱਪ ਤੋਂ ਬਾਅਦ ਹੁਣ ਹਸਪਤਾਲ ਤੋਂ ਮਿਲੀ ਛੁੱਟੀ!

Kamal Haasan Hospitalised: ਸਾਊਥ ਅਤੇ ਹਿੰਦੀ ਜਗਤ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਕਮਲ ਹਾਸਨ (Kamal Haasan) ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਖਬਰਾਂ ਮੁਤਾਬਕ ਕਿਹਾ ਜਾ ਇਹ ਹੈ ਕਿ ਅਦਾਕਾਰ ਨੂੰ ਬੁਖਾਰ ਦੀ ਸ਼ਿਕਾਇਤ ਸੀ। ਜਦੋਂ ਉਹ ਹਸਪਤਾਲ ਤੋਂ ਹੈਦਰਾਬਾਦ ਵਾਪਸ ਆ ਰਿਹਾ ਸੀ ਤਾਂ ਉਸ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਠੀਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ (Kamal Haasan) ਉਨ੍ਹਾਂ ਨੂੰ ਹਸਪਤਾਲ ਤੋਂ ਵੀ ਛੁੱਟੀ ਦੇ ਦਿੱਤੀ ਗਈ ਹੈ। 

ਉਨ੍ਹਾਂ ਨੂੰ ਡਾਕਟਰ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪਰ ਅਜੇ ਤੱਕ ਅਭਿਨੇਤਾ ਵੱਲੋਂ ਆਪਣੀ ਸਿਹਤ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਕਮਲ ਹਸਨ (Kamal Haasan) ਨਿਰਦੇਸ਼ਕ ਸ਼ੰਕਰ ਦੇ ਇੰਡੀਅਨ 2 ਅਤੇ ਬਿੱਗ ਬੌਸ ਤਮਿਲ ਸੀਜ਼ਨ 6 ਦੀ ਸ਼ੂਟਿੰਗ ਕਰ ਰਹੇ ਹਨ। ਡਾਕਟਰਾਂ ਮੁਤਾਬਿਕ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਲਈ ਪੂਰਨ ਆਰਾਮ ਦੀ ਸਲਾਹ ਦਿੱਤੀ ਹੈ। ਇਹ ਰੂਟੀਨ ਮੈਡੀਕਲ ਚੈਕਅੱਪ ਸੀ। ਕਿਹਾ ਜਾ ਰਿਹਾ ਹੈ ਕਿ ਕਮਲ ਹਾਸਨ ਨੂੰ ਬੁਖਾਰ ਸੀ, ਜਿਸ ਲਈ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ ਸੀ। ਕਮਲ ਹਾਸਨ ਫਿਲਹਾਲ ਸਥਿਰ ਹਨ। ਅਜੇ ਤੱਕ ਉਨ੍ਹਾਂ ਦੀ ਸਿਹਤ ਬਾਰੇ ਹਸਪਤਾਲ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਲ ਹੀ 'ਚ ਕਮਲ ਹਾਸਨ ਨੂੰ ਮਸ਼ਹੂਰ ਨਿਰਦੇਸ਼ਕ ਕੇ.ਕੇ. ਵਿਸ਼ਵਨਾਥ ਨਾਲ ਦੇਖਿਆ ਗਿਆ ਸੀ। ਦੋਵਾਂ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

ਇਹ ਵੀ ਪੜ੍ਹੋ: Odisha Explosion: ਕੇਂਦਰਪਾੜਾ 'ਚ ਵਿਸਰਜਨ ਜਲੂਸ ਦੌਰਾਨ ਹੋਇਆ ਵੱਡਾ ਧਮਾਕਾ, ਕਰੀਬ 30 ਲੋਕ ਹੋਏ ਜ਼ਖ਼ਮੀ

ਉਹ (Kamal Haasan) ਲਗਾਤਾਰ ਸ਼ੂਟਿੰਗ ਅਤੇ ਟ੍ਰੈਵਲ 'ਚ ਰੁਝੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਕਾਰਨ ਅਭਿਨੇਤਾ ਥੋੜਾ ਤਣਾਅ ਅਤੇ ਥੱਕ ਗਏ ਲੱਗ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਖਬਰਾਂ ਦੀ ਮੰਨੀਏ ਤਾਂ ਉਹ ਮਣੀ ਰਤਨਮ ਦੀ ਫਿਲਮ 'ਕੇਐਚ 234' 'ਚ ਵੀ ਜਲਦ ਨਜ਼ਰ ਆਉਣਗੇ।  ਗੌਰਤਲਬ ਹੈ ਕਿ ਕਮਲ ਨੂੰ ਜਨਵਰੀ 2021 ਵਿੱਚ ਵੀ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਕਮਲ ਦੀ ਸੱਜੀ ਲੱਤ ਦੀ ਹੱਡੀ ਵਿੱਚ ਇਨਫੈਕਸ਼ਨ ਹੋ ਗਈ ਸੀ। ਜਿਸ ਕਾਰਨ ਉਹਨਾਂ ਦਾ ਆਪਰੇਸ਼ਨ ਕਰਨਾ ਪਿਆ ਸੀ। ਉਨ੍ਹਾਂ ਨੂੰ ਇਹ ਇਨਫੈਕਸ਼ਨ ਕੁਝ ਸਾਲ ਪਹਿਲਾਂ ਲੱਗੀ ਸੱਟ ਕਾਰਨ ਹੋਈ ਸੀ।

Trending news