ਮੁਸ਼ਕਿਲ ਵਿਚ ਫਸੀ ਕੰਗਨਾ ਰਨੌਤ, ਤਿੱਖੀ ਜ਼ੁਬਾਨ ਨੇ ਪਾਇਆ ਪੁਆੜਾ
Advertisement

ਮੁਸ਼ਕਿਲ ਵਿਚ ਫਸੀ ਕੰਗਨਾ ਰਨੌਤ, ਤਿੱਖੀ ਜ਼ੁਬਾਨ ਨੇ ਪਾਇਆ ਪੁਆੜਾ

ਨਰਿੰਦਰ ਅਦਿਆ ਨੇ ਕਿਹਾ ਕਿ ਕੰਗਨਾ ਰਨੌਤ ਨੇ ਜੋ ਆਜ਼ਾਦੀ ਨੂੰ ਲੈਕੇ ਬਿਆਨ ਦਿੱਤਾ ਹੈ ਉਹ ਬੇਹੱਦ ਮੰਦਭਾਗਾ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕੰਗਨਾ ਰਨੌਤ ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਣ ਚਾਹੀਦਾ ਹੈ। 

ਮੁਸ਼ਕਿਲ ਵਿਚ ਫਸੀ ਕੰਗਨਾ ਰਨੌਤ, ਤਿੱਖੀ ਜ਼ੁਬਾਨ ਨੇ ਪਾਇਆ ਪੁਆੜਾ

ਚੰਡੀਗੜ: ਬੌਲੀਵੁੱਡ ਅਦਾਕਾਰਾ ਕੰਗਨਾ ਰਨੌਤ ਵੱਲੋਂ ਬੀਤੇ ਦਿਨੀਂ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਤੇ ਜਿੱਥੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਉਥੇ ਹੀ ਲੁਧਿਆਣਾ ਤੋਂ ਸਮਾਜ ਸੇਵੀ ਅਤੇ ਸੀਨੀਅਰ ਵਕੀਲ ਨਰਿੰਦਰ ਆਦਿਆ ਨੇ ਕੰਗਨਾ ਰਣੌਤ ਦੇ ਖ਼ਿਲਾਫ਼ ਅਦਾਲਤ ਚ ਕੇਸ ਫਾਈਲ ਕੀਤਾ ਹੈ ਜਿਸ ਦੀ ਕੱਲ ਸੁਣਵਾਈ ਹੋਣੀ ਹੈ। ਅਦਿਆ ਨੇ ਕਿਹਾ ਕਿ 124 ਆਈ ਪੀ ਸੀ, 153 ਅਤੇ 153 ਏ ਦੇ ਨਾਲ 499 ਤਹਿਤ ਕੇਸ ਫਾਈਲ ਕੀਤਾ ਗਿਆ ਹੈ। 

ਨਰਿੰਦਰ ਅਦਿਆ ਨੇ ਕਿਹਾ ਕਿ ਕੰਗਨਾ ਰਨੌਤ ਨੇ ਜੋ ਆਜ਼ਾਦੀ ਨੂੰ ਲੈਕੇ ਬਿਆਨ ਦਿੱਤਾ ਹੈ ਉਹ ਬੇਹੱਦ ਮੰਦਭਾਗਾ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕੰਗਨਾ ਰਨੌਤ ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਣ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕੇਸ ਪੁਲਿਸ ਸਟੇਸ਼ਨ ਦਰਜ ਕਰਵਾਉਣ ਗਏ ਸਨ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਉਨ੍ਹਾਂ ਅਦਾਲਤ ਚ ਕੇਸ ਲਗਵਾਇਆ ਜਿਸ ਦੀ ਕੱਲ੍ਹ ਸੁਣਵਾਈ ਹੋਏਗੀ। 

 

WATCH LIVE TV

 

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਕੰਗਨਾ ਦੇ ਕਈ ਬਿਆਨਾਂ ਉੱਤੇ ਵਿਵਾਦ ਖੜਾ ਹੋ ਚੁੱਕਿਆ ਹੈ।ਕਿਸਾਨੀ ਸੰਘਰਸ਼ ਉੱਤੇ ਦਿੱਤੇ ਗਏ ਕੰਗਨਾ ਰਨੌਤ ਦੇ ਬਿਆਨਾਂ ਦੀ ਕਾਫ਼ੀ ਕਿਰਕਿਰੀ ਹੋਈ ਸੀ।ਕੰਗਨਾ ਦੀ ਲਗਾਤਾਰ ਤਿੱਖੀ ਸ਼ਬਦਾਵਲੀ ਕਾਰਨ ਉਸਦਾ ਟਵੀਟਰ ਅਕਾਊਂਟ ਵੀ ਸਸਪੈਂਡ ਹੋ ਚੁੱਕਾ ਹੈ।

ਹਾਲ ਹੀ ਦੇ ਵਿਚ ਕੰਗਨਾ ਨੂੰ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਜਿਸਤੋਂ ਬਾਅਦ ਕੰਗਨਾ ਵੱਲੋਂ ਇਕ ਤੋਂ ਇਕ ਵਿਵਾਦਿਤ ਬਿਆਨ ਦਿੱਤੇ ਗਏ।ਜਿਹਨਾਂ ਵਿਚੋਂ ਇਕ ਵਿਚ ਕੰਗਨਾ ਨੇ ਕਿਹਾ ਸੀ ਕਿ 1947 ਵਿਚ ਅਜ਼ਾਦੀ ਨਹੀਂ ਮਿਲੀ ਬਲਕਿ ਭੀਖ ਮਿਲੀ ਸੀ।

Trending news