Khanna News: ਖੰਨਾ ਸ਼ਹਿਰ ਨੂੰ ਸੀਵਰੇਜ ਬੰਦ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ
Advertisement
Article Detail0/zeephh/zeephh1810820

Khanna News: ਖੰਨਾ ਸ਼ਹਿਰ ਨੂੰ ਸੀਵਰੇਜ ਬੰਦ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ

Khanna News: ਖੰਨਾ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਦੇ ਮੱਦੇਨਜ਼ਰ ਵਿਧਾਇਕ ਦੇ ਯਤਨਾਂ ਸਦਕਾ ਅਤਿ-ਆਧੁਨਿਕ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਨਾਲ ਸੀਵਰੇਜ ਬੰਦ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

Khanna News: ਖੰਨਾ ਸ਼ਹਿਰ ਨੂੰ ਸੀਵਰੇਜ ਬੰਦ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ

Khanna News: ਖੰਨਾ ਦੀ ਏ-ਸ਼੍ਰੇਣੀ ਨਗਰ ਕੌਂਸਲ ਅੰਦਰ ਲੰਬੇ ਸਮੇਂ ਤੋਂ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲੇਗੀ। ਸੀਵਰੇਜ ਦੀ ਸਫ਼ਾਈ ਲਈ 53 ਲੱਖ ਰੁਪਏ ਦੀ ਅਤਿ ਆਧੁਨਿਕ ਮਸ਼ੀਨ ਖਰੀਦੀ ਗਈ। ਜਿਸਦਾ ਰਸਮੀ ਉਦਘਾਟਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕੀਤਾ। ਵਿਧਾਇਕ ਨੇ ਕਿਹਾ ਕਿ ਚੰਡੀਗੜ੍ਹ ਤੇ ਇੰਦੌਰ ਵਰਗੇ ਸ਼ਹਿਰਾਂ ਦੀ ਮਸ਼ੀਨਰੀ ਖੰਨਾ ਲਿਆ ਕੇ ਇਸ ਸ਼ਹਿਰ ਨੂੰ ਵਿਕਸਿਤ ਕੀਤਾ ਜਾਵੇਗਾ।

ਇਸਦੇ ਨਾਲ ਹੀ ਵਿਰੋਧੀ ਦਲਾਂ ਉਪਰ ਤੰਜ ਕੱਸਦੇ ਹੋਏ ਵਿਧਾਇਕ ਸੌਂਧ ਨੇ ਕਿਹਾ ਕਿ 75 ਸਾਲਾਂ ਦੇ ਇਤਿਹਾਸ ਅੰਦਰ ਨਗਰ ਕੌਂਸਲ 'ਚ ਕਿਸੇ ਪਾਰਟੀ ਨੇ ਚਮਚਾ ਤੱਕ ਨਹੀਂ ਖਰੀਦਿਆ ਸੀ। ਖੰਨਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਦੇ ਯਤਨਾਂ ਸਦਕਾ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ ਬੰਦ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

ਇਸ ਲਈ ਹੁਣ ਸਰਕਾਰੀ ਪੈਸੇ ਨਾਲ ਨਗਰ ਕੌਂਸਲ ਵਿੱਚ ਅਤਿ-ਆਧੁਨਿਕ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ। ਸੁਪਰ ਸਕਸ਼ਨ ਮਸ਼ੀਨ 53 ਲੱਖ ਨਾਲ ਖ਼ਰੀਦੀ ਗਈ। ਮਸ਼ੀਨ ਦਾ ਉਦਘਾਟਨ ਨਗਰ ਕੌਂਸਲ ਵਿੱਚ ਵਿਧਾਇਕ ਸੌਂਧ ਵੱਲੋਂ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸੌਂਧ ਨੇ ਕਿਹਾ ਕਿ ਖੰਨਾ ਵਿੱਚ ਸੀਵਰੇਜ ਬਲਾਕ ਦੀ ਸਮੱਸਿਆ ਬਹੁਤ ਵੱਡੀ ਹੈ। ਸੀਵਰੇਜ ਦੇ ਬੰਦ ਹੋਣ ਕਾਰਨ ਰੋਜ਼ਾਨਾ ਲੋਕ ਪਰੇਸ਼ਾਨ ਹੁੰਦੇ ਸਨ। ਉਥੇ ਹੀ ਸੀਵਰੇਜ ਕਰਮੀਆਂ ਨੂੰ ਸੀਵਰੇਜ ਲਾਈਨਾਂ ਦੇ ਅੰਦਰ ਜਾ ਕੇ ਸਫ਼ਾਈ ਕਰਨ ਲਈ ਆਪਣੀ ਜਾਨ ਜ਼ੋਖ਼ਮ ਵਿੱਚ ਪਾਉਣੀ ਪੈਂਦੀ ਸੀ।

ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਜ਼ੋਰ-ਸ਼ੋਰ ਨਾਲ ਇਹ ਮੰਗ ਸਰਕਾਰ ਤੱਕ ਪਹੁੰਚਾਈ ਤੇ ਫਿਰ 53 ਲੱਖ ਰੁਪਏ ਦੀ ਲਾਗਤ ਨਾਲ ਮਸ਼ੀਨ ਖਰੀਦੀ ਹੈ। ਹੁਣ ਸ਼ਹਿਰ ਵਿੱਚ ਸੀਵਰੇਜ ਬਲਾਕ ਦੀ ਕੋਈ ਸਮੱਸਿਆ ਨਹੀਂ ਰਹੇਗੀ। ਜੇਕਰ ਕਿਤੇ ਸੀਵਰੇਜ ਬਲਾਕ ਹੋਵੇਗਾ ਤਾਂ ਇਹ ਮਸ਼ੀਨ ਕੁਝ ਹੀ ਮਿੰਟਾਂ ''ਚ ਬਲਾਕੇਜ ਨੂੰ ਖੋਲ੍ਹ ਦੇਵੇਗੀ।

ਇਹ ਵੀ ਪੜ੍ਹੋ : Sadiq Firing Case: ਪਿੰਡ 'ਚ ਨਸ਼ਾ ਰੋਕਣ ਨੂੰ ਲੈ ਕੇ ਹੋਏ ਝਗੜੇ 'ਚ ਫਾਇਰਿੰਗ ਦੌਰਾਨ ਨਸ਼ਾ ਵਿਰੋਧੀ ਕਮੇਟੀ ਮੈਂਬਰ ਦੀ ਮੌਤ

ਇਸਦੇ ਨਾਲ ਹੀ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਮਕਸਦ ਨਾਲ ਹਰ ਵਾਰਡ ਵਿੱਚ 5 ਪੈਡਲ ਰਿਕਸ਼ੇ ਦਿੱਤੇ ਜਾ ਰਹੇ ਹਨ। 33 ਲੱਖ ਰੁਪਏ ਵਿੱਚ 150 ਰਿਕਸ਼ੇ ਖਰੀਦੇ ਗਏ ਹਨ। ਪਹਿਲੇ ਪੜਾਅ ਵਿੱਚ 14 ਵਾਰਡਾਂ ਵਿੱਚ ਰਿਕਸ਼ੇ ਦਿੱਤੇ ਗਏ। ਇਨ੍ਹਾਂ ਰਿਕਸ਼ਿਆਂ ਨਾਲ ਕੂੜਾ ਇਕੱਠਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : Pathankot Crime News: ਸਕੂਲ ਵੈਨ ਰੋਕ ਕੇ ਹੰਗਾਮਾ ਕਰਨ ਵਾਲੇ ਬਦਮਾਸ਼ਾਂ ਨੂੰ ਲੈ ਕੇ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ

Trending news