Khanna Accident News: ਲਾੜੀ ਨੂੰ ਬਿਊਟੀ ਪਾਰਲਰ 'ਚ ਲਿਜਾ ਰਹੇ ਸਨ ਤਿਆਰ ਕਰਵਾਉਣ; ਵਾਪਰਿਆ ਭਿਆਨਕ ਹਾਦਸਾ
Advertisement
Article Detail0/zeephh/zeephh2116026

Khanna Accident News: ਲਾੜੀ ਨੂੰ ਬਿਊਟੀ ਪਾਰਲਰ 'ਚ ਲਿਜਾ ਰਹੇ ਸਨ ਤਿਆਰ ਕਰਵਾਉਣ; ਵਾਪਰਿਆ ਭਿਆਨਕ ਹਾਦਸਾ

Khanna Accident News: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਿਲਕੁਲ ਸਾਫ਼ ਹੈ। ਧੁੱਪ ਨਿਕਲਣ ਕਾਰਨ ਲੋਕਾਂ ਨੂੰ ਠੰਢ ਅਤੇ ਧੁੰਦ ਤੋਂ ਰਾਹਤ ਮਿਲੀ ਹੈ ਪਰ ਇਸ ਦੌਰਾਨ ਐਤਵਾਰ ਨੂੰ ਮੁੜ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ।

Khanna Accident News: ਲਾੜੀ ਨੂੰ ਬਿਊਟੀ ਪਾਰਲਰ 'ਚ ਲਿਜਾ ਰਹੇ ਸਨ ਤਿਆਰ ਕਰਵਾਉਣ; ਵਾਪਰਿਆ ਭਿਆਨਕ ਹਾਦਸਾ

Khanna Accident News: ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਮੌਸਮ ਬਿਲਕੁਲ ਸਾਫ਼ ਹੈ। ਧੁੱਪ ਨਿਕਲਣ ਕਾਰਨ ਲੋਕਾਂ ਨੂੰ ਠੰਢ ਅਤੇ ਧੁੰਦ ਤੋਂ ਰਾਹਤ ਮਿਲੀ ਹੈ ਪਰ ਇਸ ਦੌਰਾਨ ਐਤਵਾਰ ਨੂੰ ਮੁੜ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਨੈਸ਼ਨਲ ਹਾਈਵੇ 'ਤੇ ਐਸਐਸਪੀ ਦਫ਼ਤਰ ਦੇ ਸਾਹਮਣੇ ਦੋ ਹਾਦਸੇ ਵਾਪਰੇ। ਕਰੀਬ 500 ਮੀਟਰ ਦੇ ਘੇਰੇ ਵਿੱਚ ਹੋਏ ਇਨ੍ਹਾਂ ਹਾਦਸਿਆਂ ਵਿੱਚ ਸੱਤ ਤੋਂ ਅੱਠ ਵਾਹਨ ਆਪਸ ਵਿੱਚ ਟਕਰਾ ਗਏ। ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਹਨ।

ਗੱਡੀਆਂ ਦੀ ਆਪਸ ਵਿੱਚ ਟਕਰਾਉਣ ਦਾ ਸਿਲਸਿਲਾ ਰੋਡਵੇਜ ਦੀ ਬੱਸ ਨਾਲ ਹੋਇਆ। ਇੱਕ ਮੋਟਰਸਾਈਕਲ ਸਵਾਰ ਜਾ ਰਿਹਾ ਸੀ ਤਾਂ ਧੁੰਦ ਵਿੱਚ ਐਸਐਸਪੀ ਦਫਤਰ ਦੇ ਸਾਹਮਣੇ ਨੈਸ਼ਨਲ ਹਾਈਵੇ ਉਤੇ ਖੜ੍ਹੀ ਰੋਡਵੇਜ ਦੇ ਪਿੱਛੇ ਮੋਟਰਸਾਈਕਲ ਟਕਰਾ ਗਿਆ। ਪਿਛੇ ਆ ਰਹੇ ਟਰੱਕ ਚਾਲਕ ਨੇ ਟਰੱਕ ਰੋਕ ਲਿਆ। ਉਦੋਂ ਟਰੱਕ ਨਾਲ ਕਾਰ ਅਤੇ ਇੱਕ ਹੋਰ ਬੱਸ ਦੀ ਟੱਕਰ ਹੋ ਗਈ।

ਦੁਲਹਣ ਬਿਊਟੀ ਪਾਰਲਰ 'ਚ ਤਿਆਰ ਹੋਣ ਜਾ ਰਹੀ ਸੀ
ਖੰਨਾ ਦੇ ਪਿੰਡ ਭਾਦਲਾ ਵਿੱਚ ਅੱਜ ਇੱਕ ਲੜਕੀ ਦਾ ਵਿਆਹ ਹੋ ਰਿਹਾ ਹੈ। ਪਰਿਵਾਰਕ ਮੈਂਬਰ ਉਸ ਨੂੰ ਕਾਰ ਵਿੱਚ ਬਿਊਟੀ ਪਾਰਲਰ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਧੁੰਦ ਕਾਰਨ ਕਾਰ ਇੱਕ ਟਰੱਕ ਨਾਲ ਟਕਰਾ ਗਈ। ਖੁਸ਼ਕਿਸਮਤੀ ਰਹੀ ਕਿ ਕਾਰ ਵਿਚ ਸਵਾਰ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ। ਲਾੜੀ ਵਾਲ ਵਾਲ ਬਚ ਗਈ।

ਇਹ ਵੀ ਪੜ੍ਹੋ : Moga Accident News: ਮੋਗਾ-ਲੁਧਿਆਣਾ ਕੌਮੀ ਸ਼ਾਹ ਮਾਰਗ 'ਤੇ ਭਿਆਨਕ ਸੜਕ ਹਾਦਸਾ; ਡਰਾਈਵਰ ਦੀ ਮੌਤ

ਆਵਾਜਾਈ ਨੂੰ ਕੀਤਾ ਸੁਚਾਰੂ
ਹਾਦਸੇ ਦੀ ਸੂਚਨਾ ਮਿਲਣ ਉਤੇ ਟਰੈਫਿਕ ਪੁਲਿਸ ਦੇ ਇੰਚਾਰਜ ਸਤਨਾਮ ਸਿੰਘ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਹੀ ਆਵਾਜਾਈ ਚਾਲੂ ਕੀਤੀ ਗਈ। ਸਤਨਾਮ ਸਿੰਘ ਨੇ ਦੱਸਿਆ ਕਿ ਕੁਝ ਵਾਹਨ ਆਪਸ ਵਿੱਚ ਟਕਰਾ ਗਏ। ਜਾਨੀ ਨੁਕਸਾਨ ਤੋਂ ਬਚਾਅ ਸੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਦੂਜੇ ਪਾਸੇ ਮੋਗਾ-ਲੁਧਿਆਣਾ ਕੌਮੀ ਸ਼ਾਹ ਮਾਰਗ ਉਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟੈਂਪੂ ਟਰੈਵਲ ਦੀ ਸੜਕ ਉਤੇ ਮਰੇ ਪਏ ਆਵਰਾ ਪਸ਼ੂ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਜਦਕਿ 10 ਤੋਂ 12 ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਪੂਰਾ ਪਰਿਵਾਰ ਸਰਹਿੰਦ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਪਰਿਵਾਰ ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਰਹਿਣ ਵਾਲਾ ਹੈ। ਘਟਨਾ ਸਥਾਨ ਉਤੇ ਪੁੱਜੇ ਮੋਗਾ ਨਗਰ ਨਿਗਮ ਮੇਅਰ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹੈ।

ਇਹ ਵੀ ਪੜ੍ਹੋ : Farmer Protest: 'ਸਰਕਾਰ ਚਾਹੇ ਤਾਂ ਰਾਤੋ- ਰਾਤ ਨਿਕਲ ਸਕਦਾ ਹੈ ਮਸਲਿਆਂ ਦਾ ਹੱਲ' ਸਰਵਣ ਸਿੰਘ ਪੰਧੇਰ ਨੇ ਕਹੀ ਵੱਡੀ ਗੱਲ

Trending news