Kili Paul ਵੀ ਹੈ ਪੰਜਾਬੀ ਗਾਣਿਆਂ ਦਾ ਸ਼ੌਕੀਨ, ਗਾਇਆ ਇਹ ਪੰਜਾਬੀ ਗੀਤ, ਵੇਖੋ Viral ਵੀਡਿਓ
Advertisement
Article Detail0/zeephh/zeephh1437451

Kili Paul ਵੀ ਹੈ ਪੰਜਾਬੀ ਗਾਣਿਆਂ ਦਾ ਸ਼ੌਕੀਨ, ਗਾਇਆ ਇਹ ਪੰਜਾਬੀ ਗੀਤ, ਵੇਖੋ Viral ਵੀਡਿਓ

Kili Paul ਦਾ ਗਾਇਆ ਗੀਤ ਵਾਇਰਲ ਹੋ ਗਿਆ ਹੈ, ਇੰਸਟਾਗ੍ਰਾਮ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਸ ਨੇ ਇਸ ਗੀਤ ਨੂੰ ਬਹੁਤ ਜ਼ੋਰ ਨਾਲ ਗਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਲੀ ਪਾਲ ਦਾ (Punjabi Song)ਲਿਪ ਸਿੰਕ ਵੀਡੀਓ ਨਹੀਂ ਬਲਕਿ ਉਸਦੀ ਖੁਦ ਦੀ video ਵਾਇਰਲ ਹੋ ਰਹੀ ਹੈ।

Kili Paul ਵੀ ਹੈ ਪੰਜਾਬੀ ਗਾਣਿਆਂ ਦਾ ਸ਼ੌਕੀਨ, ਗਾਇਆ ਇਹ ਪੰਜਾਬੀ ਗੀਤ, ਵੇਖੋ Viral ਵੀਡਿਓ

Kili  Paul Viral news:   ਤਨਜ਼ਾਨੀਆ ਦੇ ਇੰਟਰਨੈੱਟ sensation ਕਿਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਹ ਹਿੰਦੀ ਅਤੇ ਪੰਜਾਬੀ ਗੀਤ ਉੱਤੇ ਆਪਣੀ ਡਾਂਸ ਵੀਡੀਓਜ਼ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਹਨ।  ਕਿਲੀ ਪਾਲ ਨੂੰ ਪੰਜਾਬੀ ਗੀਤਾਂ ਦੇ ਨਾਲ ਵੀ ਖ਼ਾਸ ਲਗਾਅ ਹੈ। ਇਸ ਕਰਕੇ ਕਿਲੀ ਪਾਲ (Kili Paul) ਨੇ ਆਪਣੀ ਨਵੀਂ ਵੀਡੀਓ ਰਾਹੀਂ ਆਪਣਾ ਗਾਇਕੀ ਵਾਲਾ ਹੁਨਰ ਸਾਂਝਾ ਕੀਤਾ ਹੈ।

ਕਿਲੀ ਪਾਲ (Kili Paul) ਇੱਕ ਮਸ਼ਹੂਰ ਤਨਜ਼ਾਨੀਆ ਡਾਂਸਰ, ਟਿੱਕਟੋਕ ਸਟਾਰ ਅਤੇ ਇੰਸਟਾਗ੍ਰਾਮ ਸਟਾਰ ਹੈ। ਉਨ੍ਹਾਂ ਦਾ ਗਾਇਆ ਪੰਜਾਬੀ ਗੀਤ ਵਾਇਰਲ ਹੋ ਗਿਆ ਹੈ, ਇੰਸਟਾਗ੍ਰਾਮ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਗੀਤ ਨੂੰ ਬੜੇ ਚਾਅ ਨਾਲ ਗਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ Kili  Paul ਦਾ ਲਿਪ ਸਿੰਕ ਵੀਡੀਓ ਨਹੀਂ ਬਲਕਿ ਉਸਦੀ ਆਪਣੀ ਆਵਾਜ਼ ਦਾ ਵੀਡੀਓ ਸਾਹਮਣੇ ਆਇਆ ਹੈ।

ਇਸ ਵੀਡਿਓ ਵਿਚ ਕਿਲੀ ਪਾਲ ਨੇ ਆਪਣੀ ਆਵਾਜ ਵਿਚ "kaka ਦਾ ਗੀਤ (Punjabi Song)Sab Bhulja Puraane Tere Layak Nahi, Mere Bina Tera Koyi Nayak Nahi, Teri Agge Di Kahani Tu Mere Te Chadd De, Hon Denda Kuch Dukh Dayak Nahi" ਗਾਇਆ ਹੈ। ਫਿਲਹਾਲ ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਉਸ ਦਾ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।  ਦੱਸ ਦੇਈਏ ਕਿ kili ਪਾਲ ਦੇ ਦੁਨੀਆ ਭਰ ਵਿੱਚ ਬਹੁਤ ਸਾਰੇ ਪ੍ਰਸ਼ੰਸਕ ਹਨ। ਹਿੰਦੀ ਗੀਤਾਂ ਦੇ ਲਿਪ ਸਿੰਕ ਕਾਰਨ ਉਹ ਭਾਰਤ ਵਿੱਚ ਕਾਫੀ ਮਸ਼ਹੂਰ ਹਨ। ਉਹ ਪਿਛਲੇ ਦਿਨੀਂ ਭਾਰਤ ਵੀ ਆ ਚੁੱਕੇ ਹਨ ਅਤੇ ਕਈ ਰਿਐਲਿਟੀ ਸ਼ੋਅਜ਼ ਵਿੱਚ ਹਿੱਸਾ ਲੈ ਚੁੱਕੇ ਹਨ।

Kili  Paul ਦਾ ਜਨਮ ਤਨਜ਼ਾਨੀਆ ਦੇਸ਼ ਵਿੱਚ ਹੋਇਆ ਸੀ। ਉਸ ਦਾ ਜਨਮ ਗਊਆਂ ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਰਿਵਾਰ ਵਿੱਚ ਮਾਂ, ਪਿਤਾ ਅਤੇ ਇੱਕ ਭੈਣ ਹੈ। ਉਸ ਦੀ ਭੈਣ ਦਾ ਨਾਂ ਨੀਮਾ ਹੈ। ਬਚਪਨ ਤੋਂ ਹੀ ਉਹ ਆਪਣੇ ਪਿੰਡ ਦੇ ਤਿਉਹਾਰ ਵਿੱਚ ਰਵਾਇਤੀ ਕੱਪੜੇ ਪਾ ਕੇ ਨੱਚਣਾ ਪਸੰਦ ਕਰਦੇ ਸਨ। ਉਸ ਦਾ ਸੁਪਨਾ ਸੀ ਕਿ ਉਹ ਆਪਣੇ ਪਿੰਡ ਲਈ ਕੁਝ ਕਰੇ। ਇਸ ਤੋਂ ਪਹਿਲਾਂ  Kili  Paul ਨੇ 2008 'ਚ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ 'ਰਬ ਨੇ ਬਨਾ ਦੀ' ਦਾ ਗੀਤ 'ਤੁਝ ਮੈਂ ਰਬ ਦਿਖਤਾ ਹੈ' ਗਾ ਰਿਹਾ ਹੈ। ਕਿਲੀ ਪਾਲ ਨੇ ਘਰ ਵਿੱਚ ਵੀਡੀਓ ਰਿਕਾਰਡ ਕੀਤਾ ਹੈ। ਵੀਡੀਓ ਦੇ ਪਿਛੋਕੜ 'ਚ ਬੱਚੇ ਵੀ ਨਜ਼ਰ ਆ ਰਹੇ ਸਨ।

 
 
 
 

 
 
 
 
 
 
 
 
 
 
 

A post shared by Kili Paul (@kili_paul)

Trending news