Kisan Andolan News: ਕਿਸਾਨ ਮਜ਼ਦੂਰ ਅੰਦੋਲਨ ਦੇ 71 ਦਿਨ ਪੂਰੇ; ਸ਼ੰਭੂ-ਅੰਮ੍ਰਿਤਸਰ-ਦਿੱਲੀ ਰੇਲ ਰੋਕੋ ਅੰਦੋਲਨ ਵੀ ਜਾਰੀ
Advertisement
Article Detail0/zeephh/zeephh2219599

Kisan Andolan News: ਕਿਸਾਨ ਮਜ਼ਦੂਰ ਅੰਦੋਲਨ ਦੇ 71 ਦਿਨ ਪੂਰੇ; ਸ਼ੰਭੂ-ਅੰਮ੍ਰਿਤਸਰ-ਦਿੱਲੀ ਰੇਲ ਰੋਕੋ ਅੰਦੋਲਨ ਵੀ ਜਾਰੀ

Kisan Andolan News: ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅਗਵਾਈ ਵਿੱਚ 13 ਫਰਵਰੀ ਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨ ਮਜ਼ਦੂਰ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ।

Kisan Andolan News: ਕਿਸਾਨ ਮਜ਼ਦੂਰ ਅੰਦੋਲਨ ਦੇ 71 ਦਿਨ ਪੂਰੇ; ਸ਼ੰਭੂ-ਅੰਮ੍ਰਿਤਸਰ-ਦਿੱਲੀ ਰੇਲ ਰੋਕੋ ਅੰਦੋਲਨ ਵੀ ਜਾਰੀ

Kisan Andolan News: ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅਗਵਾਈ ਵਿੱਚ 13 ਫਰਵਰੀ ਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਮਜ਼ਦੂਰਾਂ ਦੇ ਦਿੱਲੀ ਚਲੋ ਦੇ ਸੱਦੇ ਨਾਲ ਸ਼ੁਰੂ ਹੋਣ ਤੋਂ ਬਾਅਦ ਪੰਜਾਬ, ਹਰਿਆਣਾ, ਰਾਜਸਥਾਨ, ਬਿਹਾਰ ਸਮੇਤ ਤਾਮਿਲਨਾਡੂ ਕੇਰਲਾ ਤੇ ਹੋਰ ਸਟੇਟਾਂ ਦੇ ਕਿਸਾਨ ਲਗਾਤਾਰ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ।

ਅੰਦੋਲਨ ਨੈਸ਼ਨਲ ਹਾਈਵੇ ਉਤੇ ਹਰਿਆਣਾ ਪੰਜਾਬ ਦੇ ਵੱਖ-ਵੱਖ ਬਾਰਡਰਾਂ ਉਤੇ 71 ਦਿਨ ਵਿਚ ਸ਼ਾਮਿਲ ਹੋ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਬੇਸ਼ੱਕ 27 ਤਰੀਕ ਨੂੰ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਗਿਆ ਹੈ ਪਰ ਜਿੰਨੀ ਦੇਰ ਉਨ੍ਹਾਂ ਦੇ ਸਾਥੀ ਜੇਲ੍ਹ ਤੋਂ ਬਾਹਰ ਨਹੀਂ ਆ ਜਾਂਦੇ ਓਨੀ ਦੇਰ ਸ਼ੰਭੂ ਰੇਲ ਸਟੇਸ਼ਨ ਤੇ ਚਲ ਰਹਾ ਰੇਲ ਰੋਕੋ ਮੋਰਚਾ ਜੋ ਕਿ 8ਵੇਂ ਦਿਨ ਪੂਰੇ ਕਰ ਚੁੱਕਾ ਹੈ, ਜਾਰੀ ਰਹੇਗਾ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਕੱਲ੍ਹ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਖੁੱਲ੍ਹੀ ਚਰਚਾ ਦੇ ਚੈਲੇਂਜ ਨੂੰ ਕਬੂਲ ਕਰਕੇ ਭਾਜਪਾ ਦੇ ਝੂਠੇ ਪ੍ਰਚਾਰ ਦੀ ਪੋਲ ਖੋਲ੍ਹੀ ਹੈ ਅਤੇ ਸਾਬਿਤ ਕੀਤਾ ਹੈ ਕਿ ਭਾਜਪਾ ਸਿਰਫ਼ ਉਕਸਾਊ ਬਿਆਨਬਾਜ਼ੀ ਕਰਨ ਵਿਚ ਮਾਹਰ ਹੈ ਧਰਾਤਲ ਉਤੇ ਉਸਦੇ ਲੀਡਰਾਂ ਕੋਲ ਮੁੱਦਿਆਂ ਉਤੇ ਵਿਚਾਰ ਚਰਚਾ ਕਰਨ ਦੀ ਸਮਰੱਥਾ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂਆਂ ਵਿੱਚੋਂ ਕੋਈ ਇੱਕ ਵੀ ਨਹੀਂ ਪਹੁੰਚਿਆ। ਭਾਜਪਾ ਆਗੂਆਂ ਦੇ ਬੈਠਣ ਲਈ ਲੱਗੀਆਂ ਕੁਰਸੀਆਂ ਖਾਲੀ ਰਹੀਆਂ। ਉਨ੍ਹਾਂ ਨੇ ਕਿਹਾ ਕਿ ਕਿਸਾਨ ਭਵਿੱਖ ਵਿੱਚ ਕਿਤੇ ਵੀ ਤੇ ਕਦੇ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਉਤੇ ਖੁੱਲ੍ਹੀ ਚਰਚਾ ਲਈ ਤਿਆਰ ਬਰ ਤਿਆਰ ਹਨ।

ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਪਹਿਲੇ ਗੇੜ ਵਿੱਚ ਜਿਸ ਤਰ੍ਹਾਂ ਦੇ ਭਾਜਪਾ ਦੀ ਸੋਚ ਤੋਂ ਉਲਟ ਰੁਝਾਨ ਦੇਖੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਤੇ ਭਾਜਪਾ ਦਾ ਅੰਗ ਬਣੇ ਭਾਰਤੀ ਚੋਣ ਕਮਿਸ਼ਨ ਪਾਸੋਂ ਪ੍ਰਧਾਨ ਮੰਤਰੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਦੇਸ਼ ਦੇ ਲੋਕ ਧਰਮ ਦੀ ਸਿਆਸਤ ਨੂੰ ਸਮਝ ਚੁੱਕੇ ਹਨ ਤੇ ਕਿਸੇ ਵੀ ਪਾਰਟੀ ਦੀ ਅਜਿਹੀ ਬਿਆਨਬਾਜ਼ੀ ਦਾ ਅਸਰ ਨਹੀਂ ਲੈਣ ਵਾਲੇ ਪਰ ਇਸਦੇ ਬਾਵਜੂਦ ਲੋਕਾਂ ਨੂੰ ਅਜਿਹੇ ਸਮੇਂ ਵਿੱਚ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿ ਕਿ ਆਪਣੇ ਨੁਮਾਇਦੇ ਚੁਣੇ ਜਾਣ।

ਇਹ ਵੀ ਪੜ੍ਹੋ : Batala News: ਨੌਜਵਾਨ ਨੇ ਕੀਤੀ ਆਤਮਹੱਤਿਆ, ਪਰਿਵਾਰ ਦਾ ਇਮੀਗ੍ਰੇਸ਼ਨ ਕੰਪਨੀ 'ਤੇ ਤੰਗ ਪਰੇਸ਼ਾਨ ਕਰਨ ਦੇ ਲਗਾਏ ਦੋਸ਼

Trending news