Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2304178

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

 Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।  

-ਸਿੱਖਿਆ ਮੰਤਰਾਲੇ ਨੇ NEET (UG) ਪ੍ਰੀਖਿਆ 2024 ਵਿੱਚ ਕਥਿਤ ਬੇਨਿਯਮੀਆਂ ਦਾ ਮਾਮਲਾ ਵਿਆਪਕ ਜਾਂਚ ਲਈ CBI ਨੂੰ ਸੌਂਪਿਆ ਹੈ।

-ਪਠਾਨਕੋਟ 'ਚ ਮਾਈਨਿੰਗ ਮਾਫੀਆ ਸੜਕ 'ਤੇ ਨੰਗਾ ਹੋ ਕੇ ਨੱਚਦਾ ਨਜ਼ਰ ਆ ਰਿਹਾ ਹੈ, ਵੀਡੀਓ 'ਚ ਮਾਈਨਿੰਗ ਪ੍ਰਸ਼ਾਸਨ ਦੇ ਲੋਕ ਵੀ ਸਾਫ ਨਜ਼ਰ ਆ ਰਹੇ ਹਨ ਪਰ ਪਠਾਨਕੋਟ ਦਾ ਪੂਰਾ ਪ੍ਰਸ਼ਾਸਨ ਚੁੱਪ ਹੈ ਪਰ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ 'ਚ ਸਿੰਚਾਈ ਵਿਭਾਗ ਦੇ ਸੀਨੀਅਰ ਅਧਿਕਾਰੀ, ਟਰਾਂਸਪੋਰਟਰ ਅਤੇ ਮਾਈਨਿੰਗ ਮਾਫੀਆ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਹ ਵੀਡੀਓ ਪਠਾਨਕੋਟ ਦੇ ਮਾਧੋਪੁਰ ਦਾ ਹੈ ਜਿੱਥੇ ਕਈ ਰਾਉਂਡ ਫਾਇਰ ਕੀਤੇ ਗਏ।

23 June 2024
14:18 PM

ਪੀਐਸਪੀਸੀਐਲ ਅਪਡੇਟ ਅੱਤ ਦੀ ਪੈਂਦੀ ਗਰਮੀ ਅਤੇ ਬਿਜਲੀ ਦੀ ਵੱਧਦੀ ਡਿਮਾਂਡ ਦੇ ਚਲਦੇ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਸਵੇਰੇ ਬੰਦ ਹੋਇਆ ਹੈ। ਇਸ ਯੂਨਿਟ ਦੀ ਤਕਰੀਬਨ 200 ਤੋਂ 250 ਮੈਗਾਵਾਟ ਬਿਜਲੀ ਬਣਾਉਣ ਦੀ ਸਮਰੱਥਾ ਹੈ। ਜਾਣਕਾਰੀ ਮੁਤਾਬਕ ਬੋਇਲਰ ਲੀਕੇਜ ਦੇ ਕਾਰਨ ਇਹ ਯੂਨਿਟ ਨੂੰ ਬੰਦ ਕਰਨਾ ਪਿਆ ਹੈ ਤੇ ਕੱਲ ਸਵੇਰ ਤੱਕ ਇਹ ਯੂਨਿਟ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ

14:18 PM

ਗਰਮੀ ਅਤੇ ਬਿਜਲੀ ਦੀ ਵਧਦੀ ਮੰਗ ਕਾਰਨ ਅੱਜ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਜਾ ਯੂਨਿਟ ਤਕਨੀਕੀ ਖਰਾਬੀ ਕਾਰਨ ਸਵੇਰੇ 4 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਚਲਾਉਣ ਲਈ ਤਕਨੀਕੀ ਟੀਮ ਕੰਮ ਕਰ ਰਹੀ ਹੈ।

13:52 PM

ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਗੋਲੀ ਲੱਗਣ ਵਾਲੇ ਲਲਿਤ ਕੁਮਾਰ ਉਰਫ਼ ਲਾਲੀ ਦੀ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

10:10 AM

ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਲੈਕੇ ਅਹਿਮ ਮੀਟਿੰਗ 

ਅੱਜ ਜਲੰਧਰ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ 

ਜ਼ਿਮਨੀ ਚੋਣ ਨੂੰ ਲੈਕੇ ਭਗਵੰਤ ਮਾਨ ਜੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ 

ਸਾਰੇ ਲੀਡਰ ਸਾਹਿਬਾਨਾਂ ਤੇ ਅਹੁਦੇਦਾਰਾਂ ਦੀ ਸੱਦੀ ਮੀਟਿੰਗ 

ਚੋਣਾਂ ਦੀ ਰਣਨੀਤੀ ਨੂੰ ਲੈਕੇ ਹੋਵੇਗੀ ਚਰਚਾ

09:41 AM

ਪਿੰਡ ਦੇ ਲੋਕਾਂ ਨੇ ਕੀਤੀ ਜ਼ਮੀਨ 'ਤੇ ਕਬਜ਼ਾ, ਜ਼ਖਮੀ ਵਿਅਕਤੀ ਨੇ ਪੀ ਲਿਆ ਜ਼ਹਿਰ, ਬਠਿੰਡਾ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ।

ਬੀਤੇ ਦਿਨ ਪਿੰਡ ਜੋਧਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਜ਼ਮੀਨ 'ਤੇ ਕੁਝ ਵਿਅਕਤੀਆਂ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ ਅਤੇ ਧਮਕੀਆਂ ਦਿੱਤੀਆਂ, ਜਿਸ ਕਾਰਨ ਉਕਤ ਵਿਅਕਤੀ ਨੇ ਘਰ 'ਚ ਰੱਖੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਮੈਂਬਰ ਸੀ

09:19 AM

ਸੁਖਰਾਜ ਸਿੰਘ ਨੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਜਮਾਨਤ ਮਿਲਣ ਦਾ ਰੋਸ ਜਤਾਇਆ 
ਬੇਅਦਬੀ ਮਾਮਲਿਆ ਚ ਦੋਸ਼ੀ ਬਣਾਏ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਮਿਲੀ ਜਮਾਨਤ ਤੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਇਤਰਾਜ ਜਤਾਇਆ। ਆਪਣੇ ਸੋਸ਼ਲ ਮੀਡੀਆ ਆਕਉਟ ਤੇ ਵੀਡੀਓ ਪਾ ਕੇ ਜਤਾਇਆ ਰੋਸ,ਕਿਹਾ ਸਿੱਖਾਂ ਲਈ ਭਾਰਤ ਨਿਆ ਪ੍ਰਣਾਲੀ ਚ ਨਹੀਂ ਮਿਲ ਸਕਦਾ ਇਨਸਾਫ।ਬੇਅਦਬੀ ਮਾਮਲਿਆ ਚ ਹਣੀਪ੍ਰੀਤ ਦਾ ਨਾਮ ਲਏ ਜਾਣ ਤੋਂ ਬਾਅਦ ਵੀ ਉਸ ਖਿਲਾਫ ਕੋਈ ਕਾਰਵਾਈ ਨਾ ਕਰਨਾ ਅਤੇ ਸਾਜਿਸ਼ਾਂ ਘੜਨ ਵਾਲਿਆ ਨੂੰ ਜਮਾਨਤਾ ਮਿਲਣੀਆਂ ਦੁੱਖ ਦੀ ਗੱਲ।

09:18 AM

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੁਕੰਦ ਸਿੰਘ ਵਾਲਾ ਵਿਖੇ ਪਿੰਡ ਵਾਸੀਆਂ ਨੇ ਅੱਧੀ ਰਾਤ ਨੂੰ ਦੋ ਵਿਅਕਤੀਆਂ ਨੂੰ ਕਾਬੂ ਕੀਤਾ

ਪਿੰਡ ਵਾਸੀਆਂ ਅਨੁਸਾਰ ਇਹ ਵਿਅਕਤੀ ਟਰਾਂਸਫਾਰਮਰ ਚੋਰੀ ਕਰਦੇ ਹਨ ਅਤੇ ਇਹਨਾਂ ਚੋੰ ਇਕ ਨੂੰ ਖੰਭੇ ਨਾਲ ਬੰਨ ਦੂਜੇ ਤੋਂ ਚੱਪਲਾਂ ਨਾਲ ਕੁਟਵਾਇਆ ਗਿਆ, ਇਹ ਟਰਾਂਸਫਾਰਮਰ ਚੋਰੀ ਕਰਦੇ ਹਨ ਇਸ ਸਬੰਧੀ ਵੀਡੀਓ ਵਿਚ ਮੰਨ ਵੀ ਰਹੇ ਹਨ, ਇਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ, ਇਹਨਾਂ ਤੋਂ ਟਰਾਂਸਫਾਰਮਰ ਚੋਰੀ ਕਰਨ ਲਈ ਵਰਤਿਆ ਜਾਂਦਾ ਸਮਾਨ ਵੀ ਫੜਿਆ ਗਿਆ, ਸੋਸਲ ਮੀਡੀਆ ਤੇ ਇਸ ਸਬੰਧੀ ਵੀਡੀਓ ਵਾਇਰਲ ਹੋ ਰਹੀ ਹੈ।

07:51 AM

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਕਬਾਇਲੀ ਜ਼ਿਲੇ 'ਚ ਸ਼ਨੀਵਾਰ ਅੱਧੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.4 ਮਾਪੀ ਗਈ ਸੀ। ਜ਼ਮੀਨ ਹੇਠ ਇਸ ਦੀ ਡੂੰਘਾਈ 10 ਕਿਲੋਮੀਟਰ ਸੀ।

07:18 AM

23 ਜੂਨ ਨੂੰ ਹੋਣ ਵਾਲੀ NEET PG ਪ੍ਰੀਖਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ

06:40 AM

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅਚਨਚੇਤ ਫਰੀਦਕੋਟ ਦੇ ਬਾਲ ਸੁਧਾਰ ਘਰ ਦਾ ਦੌਰਾ ਕਰ ਉਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਨਾਲ ਹੀ ਕਈ ਤਰਾਂ ਦੀਆਂ ਕਮੀਆਂ ਪਾਏ ਜਾਣ ਤੇ ਅਧਿਕਰਿਆ ਦੀ ਕਲਾਸ ਲਈ ਨਾਲ ਹੀ ਇੰਨਾ ਕਮੀਆਂ ਨੂੰ ਜਲਦ ਦੂਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਦੱਸ ਦਈਏ ਕਿ ਜਦ ਬਾਲ ਸੁਧਾਰ ਘਰ ਚ ਜਦ ਬਾਲ ਕੈਦੀਆਂ ਨਾਲ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਈ ਤਰਾਂ ਦੀਆਂ ਸ਼ਿਕਾਇਤਾਂ ਪ੍ਰਬੰਧਾਂ ਨੂੰ ਲੈਕੇ ਕੀਤੀਆਂ ਗਈਆਂ ਜਿਸ ਦਾ ਸਖਤ ਨੋਟਿਸ ਲੈਂਦੇ ਹੋਏ ਉਨ੍ਹਾਂ ਨੇ ਤੁਰੰਤ ਕਈ ਤਰਾਂ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਤਾਂ ਜੋ ਇਨ੍ਹਾਂ ਕਮੀਆਂ ਨੂੰ ਦਰੁੱਸਤ ਕੀਤਾ ਜਾ ਸਕੇ।

06:39 AM

ਮਾਛੀਵਾੜਾ ਸਾਹਿਬ ਵਿਖੇ ਚਲਾਏ ਜਾ ਰਹੇ ਆਪ੍ਰੇਸ਼ਨ ਈਗਲ-4 ਤਹਿਤ ਇੱਕ ਨਸ਼ਾ ਤਸਕਰ ਨੇ ਪੁਲਿਸ ਪਾਰਟੀ ਨਾਲ ਆਪਣੀ ਗੱਡੀ ਭੰਨਣ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਰਹੀ ਕਿ ਕਾਂਸਟੇਬਲ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਨਸ਼ਾ ਤਸਕਰ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ। ਉਸ ਦੀ ਕਾਰ ਵਿੱਚੋਂ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਰਮਨ ਕੁਮਾਰ ਸ਼ੈਰੀ ਵਾਸੀ ਗੁਰੂ ਕਾਲੋਨੀ ਮਾਛੀਵਾੜਾ ਸਾਹਿਬ ਵਜੋਂ ਹੋਈ ਹੈ।

06:38 AM

ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਮਲਹੋਤਰਾ ਪੈਲੇਸ ਨੇੜੇ ਬਿਜਲੀ ਦੀ ਮੁਰੰਮਤ ਕਰਦੇ ਸਮੇਂ ਮੁਲਾਜ਼ਮ ਵਿਜੇ ਕੁਮਾਰ 11 ਮੀਟਰ ਉੱਚੇ ਖੰਭੇ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਿਸ ਨੂੰ ਮੌਕੇ 'ਤੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਿਜੇ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਸਮੇਂ ਮੌਜੂਦ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਦਿੱਤਾ ਹੈ। ਇਸ ਧਰਨੇ ਵਿੱਚ ਬਿਜਲੀ ਕਰਮਚਾਰੀ ਵੀ ਸ਼ਾਮਲ ਹੋਏ। ਬਿਜਲੀ ਕਰਮਚਾਰੀਆਂ ਨੇ ਕਿਹਾ ਕਿ ਸੀ ਐਕਸੀਅਨ ਖਿਲਾਫ ਮਾਮਲਾ ਦਰਜ ਕੀਤਾ ਜਾਵੇ 

06:37 AM

ਬਰਨਾਲਾ ਦੀ ਪਾਸ਼ ਕਲੋਨੀ 'ਚੋਂ ਤਿੰਨ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਬਰਨਾਲਾ ਸੰਘੇੜਾ ਰੋਡ ਠੀਕਰੀ ਵਾਲਾ ਚੌਕ ਨੇੜੇ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ਵਿੱਚੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਕੁੱਤੇ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ। ਇਸ ਘਟਨਾ ਕਾਰਨ ਪੂਰੀ ਕਲੋਨੀ ਵਿੱਚ ਸੋਗ ਦਾ ਮਾਹੌਲ ਹੈ। ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਖੁਦਕੁਸ਼ੀ ਸੀ ਜਾਂ ਕਤਲ।

Trending news