Loksabha Elections 2024: ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ EC ਕੋਲ ਪਹੁੰਚੀਆਂ 73,000 ਐਪਲੀਕੇਸ਼ਨ, 44,600 ਤੋਂ ਵੱਧ ਨੂੰ ਮਿਲੀ ਮਨਜ਼ੂਰੀ
Advertisement
Article Detail0/zeephh/zeephh2195978

Loksabha Elections 2024: ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ EC ਕੋਲ ਪਹੁੰਚੀਆਂ 73,000 ਐਪਲੀਕੇਸ਼ਨ, 44,600 ਤੋਂ ਵੱਧ ਨੂੰ ਮਿਲੀ ਮਨਜ਼ੂਰੀ

Loksabha Elections 2024: ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲ ਸੁਵਿਧਾ ਪੋਰਟਲ ਉੱਤੇ 73,000 ਐਪਲੀਕੇਸ਼ਨ ਪਹੁੰਚੀਆਂ। 44,600 ਤੋਂ ਵੱਧ ਨੂੰ ਮਨਜ਼ੂਰੀ ਮਿਲੀ ਹੈੈ।

Loksabha Elections 2024: ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ EC ਕੋਲ ਪਹੁੰਚੀਆਂ 73,000 ਐਪਲੀਕੇਸ਼ਨ, 44,600 ਤੋਂ ਵੱਧ ਨੂੰ ਮਿਲੀ ਮਨਜ਼ੂਰੀ

Loksabha Elections 2024/ਰੋਹਿਤ ਬਾਂਸਲ: ਭਾਰਤ ਵਿੱਚ ਆਮ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਅਤੇ ਚੋਣ ਜਾਬਤਾ ਲੱਗਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੇ ਪੋਰਟਲ ਸੁਵਿਧਾ ਦੇ ਉੱਪਰ 73, 379 ਮਨਜ਼ੂਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਵੱਲੋਂ ਮੰਗੀਆਂ ਗਈਆਂ ਜਿਨਾਂ ਦੇ ਵਿੱਚੋਂ 44626 ਜੋ ਕਿ ਲਗਭਗ 60% ਬਣਦਾ ਹੈ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 11,200 ਮਨਜ਼ੂਰੀਆਂ ਜਿਨਾਂ ਨੂੰ ਰਿਜੈਕਟ ਕੀਤਾ ਗਿਆ ਹੈ ਇਹਨਾਂ ਵਿੱਚੋਂ 10,819 ਅਜਿਹੀਆਂ ਐਪਲੀਕੇਸ਼ਨ ਸੀ ਜੋ ਗਲਤ ਜਾਂ ਡੁਪਲੀਕੇਟ ਅਪਲਾਈ ਹੋ ਗਈਆਂ।

ਐਪਲੀਕੇਸ਼ਨ ਮਿਲੀਆਂ
ਸਭ ਤੋਂ ਵੱਧ ਇਸ ਮਾਮਲੇ ਦੇ ਵਿੱਚ ਜੋ ਐਪਲੀਕੇਸ਼ਨ ਮਿਲੀਆਂ ਉਹ 23,239 ਤਮਿਲਨਾਡੂ, ਪੱਛਮ ਬੰਗਾਲ ਤੋਂ 11976, ਮੱਧ ਪ੍ਰਦੇਸ਼ ਤੋਂ 10,636 ਅਤੇ ਸਭ ਤੋਂ ਘੱਟ ਚੰਡੀਗੜ੍ਹ ਤੋਂ 17 ਲਕਸ਼ਦੀਪ ਤੋਂ 18 ਅਤੇ ਮਨੀਪੁਰ ਤੋਂ 20 ਐਪਲੀਕੇਸ਼ਨ ਪ੍ਰਾਪਤ ਹੋਈਆਂ। ਇਸ ਪੋਰਟਲ ਦੇ ਉੱਪਰ ਪੰਜਾਬ ਦੇ ਵਿੱਚੋਂ ਹੁਣ ਤੱਕ 696 ਐਪਲੀਕੇਸ਼ਨ ਮਿਲੀਆਂ ਹਨ।

fallback

 ਇਹ ਵੀ ਪੜ੍ਹੋ: Sidhu Moosewala Song: ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਹੋਣ ਜਾ ਰਿਹਾ ਰਿਲੀਜ਼! ਗਾਇਕ ਮਾਲਟਨ ਨੇ ਪੋਸਟਰ ਕੀਤਾ ਸਾਂਝਾ 

ਸੁਵਿਧਾ ਪੋਰਟਲ
ਸੁਵਿਧਾ ਪੋਰਟਲ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਅਜਿਹਾ ਪੋਰਟਲ https://suvidha.eci.gov.in  ਤਿਆਰ ਕੀਤਾ ਗਿਆ ਹੈ ਜਿਸ ਦੇ ਉੱਪਰ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਇਲੈਕਸ਼ਨ ਦੇ ਸਮੇਂ ਜੇਕਰ ਕੋਈ ਇਲੈਕਸ਼ਨ ਕੰਪੇਨ ਕਰਨੀ ਹੈ ਕੋਈ ਰੈਲੀ ਕਰਨੀ ਹੈ ਕੋਈ ਡੋਰ ਟੂ ਡੋਰ ਪ੍ਰਚਾਰ ਕਰਨਾ ਹੈ ਵੀਡੀਓ ਵੈਨ ਰਵਾਨਾ ਕਰਨੀਆਂ ਨੇ ਹੈਲੀਕਾਪਟਰ ਜਾਂ ਕਿਸੇ ਵੀ ਤਰੀਕੇ ਦੀ ਵਾਹਨ ਦੀ ਮਨਜ਼ੂਰੀ ਲੈਣੀ ਹੈ ਤਾਂ ਇਸ ਪੋਰਟਲ ਉੱਤੇ ਅਪਲਾਈ ਕਰਨਾ ਪੈਂਦਾ ਹੈ।

fallback

ਸੁਵਿਧਾ ਆਫਲਾਈਨ 
ਪੋਰਟਲ https://suvidha.eci.gov.in  ਉੱਤੇ ਕੋਈ ਵੀ ਜਾਣਕਾਰੀ ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰਾਂ ਦੇ ਵੱਲੋਂ ਆਨਲਾਈਨ ਕਿਸੇ ਵੀ ਜਗ੍ਹਾ ਤੋਂ ਕਿਸੇ ਵੀ ਸਮੇਂ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸੇ ਦੇ ਨਾਲ ਹੀ ਇਹ ਸੁਵਿਧਾ ਆਫਲਾਈਨ ਵੀ ਮਿਲ ਰਹੀ ਹੈ। ਇਹ ਪਾਰਟੀ ਜਾਂ ਉਮੀਦਵਾਰ ਦੀ ਮਰਜ਼ੀ ਹੈ ਕਿ ਉਸਨੇ ਕਿਸ ਤਰੀਕੇ ਦਾ ਇਸਤੇਮਾਲ ਇਸ ਚੀਜ਼ ਨੂੰ ਲੈ ਕੇ ਕਰਨਾ ਹੈ, ਇਹ ਐਪਲੀਕੇਸ਼ਨ ਆਈਓਐਸ ਅਤੇ ਐਂਡਰਾਇਡ ਪਲੇਟਫਾਰਮ ਦੇ ਉੱਪਰ ਵੀ ਅਵੇਲੇਬਲ ਕਰਵਾਈ ਗਈ ਹੈ

 ਇਹ ਵੀ ਪੜ੍ਹੋGuru Amar Das Ji Gurgaddi Diwas: ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਵਸ ਅੱਜ, ਸਿਆਸੀ ਲੀਡਰਾਂ ਨੇ ਟਵੀਟ ਕਰਕੇ ਦਿੱਤੀ ਵਧਾਈ
 

Trending news