Lok Sabha Elections 2024: ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ 'ਤੇ ਕਰਾਂਗਾ ਮਾਣਹਾਨੀ ਦਾ ਕੇਸ , ਜਿੰਨ੍ਹਾਂ ਸੀਟਾਂ ਤੇ ਪ੍ਰਚਾਰ ਲਈ ਆਏ ਮੋਦੀ ਅਤੇ ਅਮਿਤ ਸ਼ਾਹ ਉਥੇ ਹੋਵੇਗੀ ਭਾਜਪਾ ਦੀ ਜਮਾਨਤ ਜਬਤ, ਰਾਜਾ ਵੜਿੰਗ ਨੇ ਕੀਤਾ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਰੋਡ ਸ਼ੋਅ
Trending Photos
Lok Sabha Elections 2024/ਅਨਮੋਲ ਸਿੰਘ ਵੜਿੰਗ : ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਡ ਸ਼ੋਅ ਕੀਤਾ। ਇਸ ਮੌਕੇ ਉਹਨਾਂ ਨਾਲ ਹੋਰ ਕਾਂਗਰਸੀ ਵੀ ਹਾਜ਼ਰ ਰਹੇੇ। ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਰੋਡ ਸ਼ੋਅ ਕੀਤਾ।
ਇਹ ਰੋਡ ਸ਼ੋਅ ਕੋਟਕਪੂਰਾ ਬਾਈਪਾਸ ਤੋਂ ਸ਼ੁਰੂ ਹੋ ਕਿ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਬਠਿੰਡਾ ਰੋਡ ਬਾਈਪਾਸ ਵਿਖੇ ਸਮਾਪਤ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕਿੱਕਲੀਆਂ ਹੁਣ ਕੋਈ ਨਹੀਂ ਸੁਣ ਰਿਹਾ ਅਤੇ ਆਮ ਆਦਮੀ ਪਾਰਟੀ ਤੋਂ ਲੋਕ ਅੱਕ ਚੁੱਕੇ ਹਨ। ਜੂਨ 1984 ਦੇ ਮੁੱਦੇ ਤੇ ਭਾਜਪਾ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਸਬੰਧੀ ਉਹਨਾਂ ਕਿਹਾ ਕਿ ਭਾਜਪਾ ਵਾਲੇ ਮੁੱਦੇ ਛੱਡ ਕੇ ਆਮ ਲੋਕਾਂ ਨੂੰ ਧਰਮ ਜਾਤ ਦੇ ਨਾਮ ਤੇ ਭੜਕਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਹਨਾਂ ਕਿਹਾ ਕਿ ਜਿਸ ਅੱਗ ਨਾਲ ਭਾਜਪਾ ਖੇਡ ਰਹੀ ਜੇਕਰ ਇਹ ਅੱਗ ਫੈਲ ਗਈ ਤਾਂ ਇਸ ਦੇਸ਼ ਨੂੰ ਬਚਾਉਣ ਵਾਲਾ ਕੋਈ ਨਹੀਂ ਰਹੇਗਾ। ਅੱਜ ਬੇਰੁਜ਼ਗਾਰੀ, ਮਹਿੰਗਾਈ ਅਤੇ ਨਸਿ਼ਆਂ ਦਾ ਮੁੱਖ ਮੁੱਦਾ ਹੈ। ਰਾਜਾ ਵੜਿੰਗ ਨੇ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਚੈਲੰਜ ਕਰਦਿਆ ਕਿਹਾ ਕਿ ਜਿਸ ਚਹੇਤੇ ਲਈ ਅਮਿਤ ਸ਼ਾਹ ਲੁਧਿਆਣਾ ਆਏ ਸੀ, ਉਸਨੂੰ ਹੀ ਚਿੱਤ ਕਰਕੇ ਭੇਜਾਗੇ।
ਉਹਨਾਂ ਕਿਹਾ ਕਿ ਪੰਜਾਬ ਵਿਚ ਜਿਸ ਸੀਟ ਤੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਹਨ, ਉਹ ਸੀਟਾਂ ਭਾਜਪਾ ਵੱਡੇ ਫਰਕ ਨਾਲ ਹਾਰੇਗੀ। ਕਟਾਰੀਆ ਪਰਿਵਾਰ ਸਬੰਧੀ ਰਵਨੀਤ ਬਿੱਟੂ ਵੱਲੋਂ ਸੋਸਲ ਮੀਡੀਆ ਤੇ ਲਾਇਵ ਹੋ ਕਿ ਰਾਜਾ ਵੜਿੰਗ ਤੇ ਲਾਏ ਦੋਸ਼ਾਂ ਦੇ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਬੁਖਲਾਹਟ ਵਿਚ ਆ ਗਿਆ, ਰਾਜਾ ਵੜਿੰਗ ਉੱਤੇ ਇਸ ਤਰ੍ਹਾਂ ਦੀ ਕੋਈ ਐਫ ਆਈ ਆਰ ਨਹੀਂ ਹੈ। ਰਵਨੀਤ ਬਿੱਟੂ ਉੱਤੇ ਮਾਣਹਾਨੀ ਦਾ ਦਾਅਵਾ ਕਰਾਂਗਾ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਿੱਚ 2 ਸਕੀਆਂ ਭੈਣਾਂ ਬਾਸਕਿਟਬਾਲ 'ਚ ਚਮਕਾ ਰਹੀਆਂ ਨਾਮ