ਲੁਧਿਆਣਾ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਹੋਈ ਮੌਤ, 4 ਗੰਭੀਰ ਜ਼ਖ਼ਮੀ
Advertisement
Article Detail0/zeephh/zeephh1610368

ਲੁਧਿਆਣਾ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਹੋਈ ਮੌਤ, 4 ਗੰਭੀਰ ਜ਼ਖ਼ਮੀ

Ludhiana Factory Fire Incident: ਇਸ ਦੌਰਾਨ 24 ਦੇ ਕਰੀਬ ਮਜ਼ਦੂਰ ਅੰਦਰ ਕੰਮ ਕਰ ਰਹੇ ਸਨ। ਆਸਪਾਸ ਦੇ ਲੋਕਾਂ ਨੇ ਧੂੰਆਂ ਨਿਕਲਦਾ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਲੱਗਣ ਕਾਰਨ ਫੈਕਟਰੀ ਦੀ ਦੂਜੀ ਮੰਜ਼ਿਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਲੁਧਿਆਣਾ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਹੋਈ ਮੌਤ, 4 ਗੰਭੀਰ ਜ਼ਖ਼ਮੀ

Ludhiana Factory Fire Incident: ਪੰਜਾਬ ਦੇ ਲੁਧਿਆਣਾ ਵਿੱਚ ਗਣੇਸ਼ ਹੌਜ਼ਰੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਫੈਕਟਰੀ ਬਿਨਾਂ ਐਨਓਸੀ ਦੇ ਚੱਲ ਰਹੀ ਸੀ। ਫੈਕਟਰੀ ਅੰਦਰ ਲੱਗੀ (Ludhiana Factory Fire Incident) ਅੱਗ ਨੂੰ ਬੁਝਾਉਣ ਲਈ ਕੋਈ ਠੋਸ ਪ੍ਰਬੰਧ ਨਹੀਂ ਸਨ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ, ਮਹਿੰਦਰ ਕੁਮਾਰ (38) ਅਤੇ ਰਵਿੰਦਰ ਚੋਪੜਾ (60) ਵਜੋਂ ਹੋਈ ਹੈ ਜਦਕਿ 4 ਜ਼ਖ਼ਮੀ ਡੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਿਸ ਵਿੱਚ ਗੁਲਸ਼ਨ ਕੁਮਾਰ ਅਤੇ ਅਸ਼ਵਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਮੁਤਾਬਕ ਲੱਕੜ ਪੁਲ ਨੇੜੇ ਗਣੇਸ਼ ਹੌਜ਼ਰੀ ਫੈਕਟਰੀ 'ਚ (Ludhiana Factory Fire Incident) ਅੱਗ ਲੱਗ ਗਈ। ਇਸ ਦੌਰਾਨ 24 ਦੇ ਕਰੀਬ ਮਜ਼ਦੂਰ ਅੰਦਰ ਕੰਮ ਕਰ ਰਹੇ ਸਨ। ਆਸਪਾਸ ਦੇ ਲੋਕਾਂ ਨੇ ਧੂੰਆਂ ਨਿਕਲਦਾ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਲੱਗਣ ਕਾਰਨ ਫੈਕਟਰੀ ਦੀ ਦੂਜੀ ਮੰਜ਼ਿਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ: Kotkapura Firing Case:  ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ

ਇੱਕ ਤੋਂ ਬਾਅਦ ਇਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਜ਼ਿਆਦਾਤਰ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਪੰਜ ਅੰਦਰ ਹੀ ਫਸ ਗਏ। ਇੱਕ ਵਿਅਕਤੀ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ 4 ਬੁਰੀ ਤਰ੍ਹਾਂ ਸੜ ਗਏ। 5 ਮੰਜ਼ਿਲਾ ਇਮਾਰਤ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਕਰੀਬ 5 ਘੰਟੇ ਲੱਗ ਗਏ।

Trending news