Cake Bakery Raid: ਲੁਧਿਆਣਾ 'ਚ ਕੇਕ ਬਣਾਉਣ ਵਾਲਿਆਂ 'ਤੇ ਸਿਹਤ ਵਿਭਾਗ ਸਖ਼ਤ ਹੋ ਗਿਆ ਹੈ। ਦਰਅਸਲ ਹਾਲ ਹੀ ਵਿੱਚ 2 ਦਿਨਾਂ 'ਚ 6 ਸੈਂਪਲ ਭਰੇ ਗਏ ਹਨ।
Trending Photos
Ludhiana Cake Bakery Raid: ਪੰਜਾਬ ਦੇ ਪਟਿਆਲਾ ਵਿੱਚ 24 ਮਾਰਚ ਨੂੰ ਕੇਕ ਖਾਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਸੂਬੇ ਦੇ ਸਿਹਤ ਵਿਭਾਗ ਨੇ ਪੂਰੇ ਸੂਬੇ ਵਿੱਚ ਹੁਕਮ ਜਾਰੀ ਕੀਤੇ ਹਨ ਕਿ ਬੇਕਰੀ ਦਾ ਕਾਰੋਬਾਰ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇ। ਉਸ ਜਗ੍ਹਾ ਦੀ ਵੀਡੀਓਗ੍ਰਾਫੀ ਕਰੋ ਜਿੱਥੇ ਕੇਕ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਤੁਰੰਤ ਇਸ ਨੂੰ ਰੈੱਡ ਟੀਮ ਦੇ ਅਧਿਕਾਰੀਆਂ ਦੇ ਵਟਸਐਪ ਗਰੁੱਪ ਵਿੱਚ ਅਪਲੋਡ ਕਰੋ।
ਲੁਧਿਆਣਾ ਦੀ ਗੱਲ ਕਰੀਏ ਤਾਂ 2 ਦਿਨਾਂ 'ਚ ਅਧਿਕਾਰੀਆਂ ਨੇ 7 ਬੇਕਰੀਆਂ 'ਤੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ। ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਫੂਡ ਸੇਫਟੀ ਡਾ: ਹਰਜੋਤਪਾਲ ਸਿੰਘ ਨੇ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਭਰ ਤੋਂ ਕੇਕ ਦੇ ਸੈਂਪਲ ਲਏ ਗਏ ਹਨ। ਲੈਬ ਤੋਂ ਸੈਂਪਲਾਂ ਦੀ ਜੋ ਵੀ ਰਿਪੋਰਟ ਆਵੇਗੀ, ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Taiwan Earthquake: ਤਾਇਵਾਨ 'ਚ ਆਇਆ ਸਭ ਤੋਂ ਜ਼ਬਰਦਸਤ ਭੂਚਾਲ, 7.5 ਤੀਬਰਤਾ ਦੇ ਝਟਕੇ, ਜਾਪਾਨ ਨੇ ਜਾਰੀ ਕੀਤੀ ਚਿਤਾਵਨੀ
ਬੇਕਰੀ ਸੰਚਾਲਕਾਂ ਨੂੰ ਸਫਾਈ ਰੱਖਣ ਦੇ ਆਦੇਸ਼
ਵਰਨਣਯੋਗ ਹੈ ਕਿ ਮੰਗਲਵਾਰ ਨੂੰ ਲੁਧਿਆਣਾ ਵਿੱਚ ਵੀ ਡੀਐਚਓ ਡਾ: ਰਿਪੁਦਮਨ ਕੌਰ ਦੀ ਅਗਵਾਈ ਵਿੱਚ ਫੂਡ ਟੀਮ ਨੇ ਸ਼ਹਿਰੀ ਖੇਤਰਾਂ ਵਿੱਚੋਂ ਕੇਕ ਦੇ 3 ਸੈਂਪਲ ਲਏ ਸਨ। ਡੀਐਚਓ ਨੇ ਦੱਸਿਆ ਕਿ ਟੀਮ ਨੇ ਦੋ ਦਿਨਾਂ ਵਿੱਚ ਸੱਤ ਬੇਕਰੀਆਂ ਦੀ ਚੈਕਿੰਗ ਕੀਤੀ ਹੈ। ਹੁਣ ਤੱਕ ਕੁੱਲ 6 ਸੈਂਪਲ ਭਰੇ ਜਾ ਚੁੱਕੇ ਹਨ। ਬੇਕਰੀ ਸੰਚਾਲਕਾਂ ਨੂੰ ਅਪੀਲ ਹੈ ਕਿ ਉਹ ਖਾਣ-ਪੀਣ ਦਾ ਸਮਾਨ ਬਣਾਉਂਦੇ ਸਮੇਂ ਸਫ਼ਾਈ ਦਾ ਧਿਆਨ ਰੱਖਣ।
ਗੌਰਤਲਬ ਹੈ ਕਿ ਪਟਿਆਲਾ 'ਚ ਜਨਮ ਦਿਨ 'ਤੇ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਨ੍ਹਾ ਰੈਸਟੋਰੈਂਟ ਦੇ ਮਾਲਕ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਵਜੋਂ ਹੋਈ ਹੈ। ਕੇਕ ਕਾਨ੍ਹਾ ਰੈਸਟੋਰੈਂਟ ਤੋਂ ਆਇਆ ਸੀ। ਕੇਕ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਡਿਲਵਰੀ ਵਾਲੇ ਨੇ ਵੀ ਵੱਡੇ ਖੁਲਾਸੇ ਕੀਤੇ ਸੀ।