Punjab Budget Session 2023: ਲੁਧਿਆਣਾ ਦੇ ਸਨਅਤਕਾਰਾਂ ਨੂੰ ਬਜਟ ਤੋਂ 'ਖਾਸ ਉਮੀਦ ਨਹੀਂ'
Advertisement
Article Detail0/zeephh/zeephh1591785

Punjab Budget Session 2023: ਲੁਧਿਆਣਾ ਦੇ ਸਨਅਤਕਾਰਾਂ ਨੂੰ ਬਜਟ ਤੋਂ 'ਖਾਸ ਉਮੀਦ ਨਹੀਂ'

ਦੱਸ ਦਈਏ ਕਿ ਇਸ ਸਾਲ ਦਾ ਪੰਜਾਬ ਬਜਟ ਇਜਲਾਸ 3 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 10 ਮਾਰਚ ਨੂੰ ਪੰਜਾਬ ਸਰਕਾਰ ਆਪਣਾ ਪਹਿਲਾ ਮੁਕੰਮਲ ਬਜਟ ਪੇਸ਼ ਕਰੇਗੀ।  

Punjab Budget Session 2023: ਲੁਧਿਆਣਾ ਦੇ ਸਨਅਤਕਾਰਾਂ ਨੂੰ ਬਜਟ ਤੋਂ 'ਖਾਸ ਉਮੀਦ ਨਹੀਂ'

Ludhiana Industrialists on Punjab Budget Session 2023 news: ਪੰਜਾਬ ਸਰਕਾਰ ਜਲਦ ਹੀ ਆਪਣਾ ਪਹਿਲਾ ਮੁਕੰਮਲ ਬਜਟ ਪੇਸ਼ ਕਰਨ ਜਾ ਰਹੀ ਹੈ ਜਿਸਦਾ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ।  ਇਸ ਦੌਰਾਨ ਜ਼ੀ ਮੀਡੀਆ ਨੇ ਲੁਧਿਆਣਾ ਤੋਂ ਵੱਖ-ਵੱਖ ਇੰਡਸਟਰੀ ਦੇ ਸਨਅਤਕਾਰਾਂ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਜ਼ਿਆਦਾਤਰ ਸਨਅਤਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਦੇ ਬਜਟ ਤੋਂ ਕੁਝ ਖਾਸ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੀ ਛੋਟੀ ਇੰਡਸਟਰੀ ਨੂੰ ਜੋ ਵਾਅਦੇ ਕੀਤੇ ਗਏ ਸਨ ਪਹਿਲਾਂ ਉਹ ਹੀ ਪੂਰੇ ਕਰ ਦਿੱਤੇ ਜਾਣ। 

ਬਜਟ ਤੋਂ ਆਪਣੀ ਉਮੀਦਾਂ ਬਾਰੇ ਗੱਲ ਕਰਦਿਆਂ ਕੁਝ ਸਨਅਤਕਾਰਾਂ ਨੇ ਕਿਹਾ ਕਿ ਇੰਡਸਟਰੀ ਦੇ ਲਈ ਬਿਜਲੀ ਸਸਤੀ ਕੀਤੀ ਜਾਵੇ ਤੇ ਐਮ ਐਸ ਐਮ ਈ ਨੂੰ ਬੜ੍ਹਾਵਾ ਦਿੱਤਾ ਜਾਵੇ। ਇਸਦੇ ਨਾਲ ਹੀ ਉਹ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇੰਡਸਟਰੀ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵੱਲ ਰੁੱਖ ਕਰ ਰਹੀ ਹੈ ਉਸ ਨੂੰ ਰੋਕਿਆ ਜਾਣਾ ਚਾਹੀਦਾ ਹੈ। 

ਕੁਝ ਸਨਅਤਕਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੰਗੇ ਕੰਮ ਵੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਵਾਰ ਦੇ ਬਜਟ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab Budget Session 2023: ਪੰਜਾਬ ਦੇ ਰਾਜਪਾਲ ਨੇ ਦਿੱਤੀ ਬਜਟ ਇਜਲਾਸ ਨੂੰ ਮਨਜ਼ੂਰੀ 

 

ਇਸਦੇ ਨਾਲ ਹੀ ਸਨਅਤਕਾਰਾਂ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਚਿੰਤਾ ਪਰਗਟ ਕੀਤੀ ਗਈ ਅਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਸੂਬੇ ਵਿੱਚ ਵੱਧ ਤੋਂ ਵੱਧ ਇਨਵੈਸਟ ਕਰ ਸਕਣ।

ਦੱਸ ਦਈਏ ਕਿ ਇਸ ਸਾਲ ਦਾ ਪੰਜਾਬ ਬਜਟ ਇਜਲਾਸ 3 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 10 ਮਾਰਚ ਨੂੰ ਪੰਜਾਬ ਸਰਕਾਰ ਆਪਣਾ ਪਹਿਲਾ ਮੁਕੰਮਲ ਬਜਟ ਪੇਸ਼ ਕਰੇਗੀ।  

ਇਹ ਵੀ ਪੜ੍ਹੋ: Ajnala violence case: ਰਾਜਾ ਵੜਿੰਗ ਨੇ ਦਿੱਤਾ ਅਲਟੀਮੇਟਮ, "ਜਾਂ ਤਾਂ ਅਮ੍ਰਿਤਪਾਲ ਨੂੰ ਗ੍ਰਿਫਤਾਰ ਕਰੋ, ਨਹੀਂ ਤਾਂ..."

(For more news apart from Ludhiana Industrialists on Punjab Budget Session 2023, stay tuned to Zee PHH)

(ਭਰਤ ਸ਼ਰਮਾ ਦੀ ਰਿਪੋਰਟ )

 

Trending news