Mansa News: ਮਾਨਸਾ ਦੇ ਪਿੰਡਾਂ 'ਚ ਕਿਸਾਨਾਂ ਨੇ ਵੱਖਰੀ ਮਿਸਾਲ ਕੀਤੀ ਕਾਇਮ, ਕਰ ਦਿੱਤਾ ਅਜਿਹਾ ਸੁਣ ਕੇ ਰਹਿ ਜਾਓਗੇ ਹੈਰਾਨ
Advertisement
Article Detail0/zeephh/zeephh2021585

Mansa News: ਮਾਨਸਾ ਦੇ ਪਿੰਡਾਂ 'ਚ ਕਿਸਾਨਾਂ ਨੇ ਵੱਖਰੀ ਮਿਸਾਲ ਕੀਤੀ ਕਾਇਮ, ਕਰ ਦਿੱਤਾ ਅਜਿਹਾ ਸੁਣ ਕੇ ਰਹਿ ਜਾਓਗੇ ਹੈਰਾਨ

Punjab Farmers Success Story:ਕਿਸਾਨਾ ਦਾ ਕਹਿਣਾ ਹੈ ਕਿ ਇਸ ਸਾਲ ਵੱਡੇ ਪੱਧਰ ਤੇ ਸ਼ਿਮਲਾ ਮਿਰਚ ਅਤੇ ਖਰਬੂਜਾ ਦੀ ਕਾਸ਼ਤ ਕੀਤੀ ਗਈ ਹੈ। ਉਹਨਾਂ ਨੂੰ ਇਸ ਫਸਲ ਤੋਂ ਚੰਗਾ ਮੁਨਾਫਾ ਜ਼ਰੂਰ ਹੁੰਦਾ ਹੈ।

Mansa News: ਮਾਨਸਾ ਦੇ ਪਿੰਡਾਂ 'ਚ ਕਿਸਾਨਾਂ ਨੇ ਵੱਖਰੀ ਮਿਸਾਲ ਕੀਤੀ ਕਾਇਮ, ਕਰ ਦਿੱਤਾ ਅਜਿਹਾ ਸੁਣ ਕੇ ਰਹਿ ਜਾਓਗੇ ਹੈਰਾਨ

Punjab Farmers Success Story: ਪੰਜਾਬ ਦਾ ਹਰ ਕਿਸਾਨ ਦਿਨ- ਦਿਨੋ ਆ ਰਹੀਆਂ ਨਵੀਆਂ ਤਕਨੀਕਾਂ ਦੇ ਨਾਲ- ਨਾਲ ਅੱਗੇ ਵੱਧ ਰਿਹਾ ਹੈ ਜਿਸ ਨਾਲ ਕਿਸਾਨ ਦੀ ਮਿਹਨਤ ਵੀ ਰੰਗ ਲਿਆ ਰਹੀ ਹੈ। ਅਕਸਰ ਦੇਖਿਆ ਹੀ ਹੋਵੇਗਾ ਅਗਾਂਹ ਵਧੂ ਕਿਸਾਨਾਂ ਦੀ ਸਫਲਤਾ ਦੀਆਂ ਕਹਾਣੀਆਂ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਤੇ ਉਸ ਤਕਨੀਕ ਨੂੰ ਵੀ ਅਪਣਾਉਂਦਾ ਹੈ। ਅੱਜ ਅਸੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦੀ ਗੱਲ ਕਰਨ ਜਾ ਰਹੇ ਹਨ ਜਿਹਨਾਂ ਨੇ ਬਾਕੀ ਕਿਸਾਨਾਂ ਲਈ ਮਿਸਾਲ ਕਾਇਮ ਕੀਤੀ ਹੈ।

ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਬਦਲਮੀ ਖੇਤੀ ਵੱਡੇ ਪੱਧਰ ਉੱਤੇ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ, ਠੂਠਿਆਂਵਾਲੀ, ਬੁਰਜ ਰਾਠੀ, ਬੁਰਜ ਢਿਲਵਾਂ, ਖੋਖਰ ਆਦਿ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਅਤੇ ਖਰਬੂਜੇ ਦੀ ਕਾਸ਼ਤ ਕੀਤੀ ਗਈ ਹੈ। ਕਿਸਾਨਾਂ ਵੱਲੋਂ 800 ਏਕੜ ਦੇ ਕਰੀਬ ਇਹਨਾਂ ਦੋਨਾਂ ਫਸਲਾਂ ਦੀ ਕਾਸ਼ਤ ਕੀਤੀ ਗਈ ਹੈ। 

ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਤੇ ਪ੍ਰਤੀ ਏਕੜ ਤੇ ਲੱਖ ਰੁਪਏ ਦੇ ਕਰੀਬ ਖਰਚ ਆਉਂਦਾ ਅਤੇ ਚੰਗਾ ਰੇਟ ਮਿਲਣ ਕਾਰਨ ਕਿਸਾਨਾਂ ਨੂੰ ਇਸ ਫਸਲ ਤੋਂ ਮੁਨਾਫਾ ਵੀ ਹੁੰਦਾ ਹੈ ਪਰ ਕੋਰੋਨਾ ਦੌਰ ਤੋਂ ਬਾਅਦ ਕਿਸਾਨਾਂ ਨੂੰ ਇਸ ਫਸਲ ਨੇ ਮੁਨਾਫ਼ਾ ਨਹੀਂ ਦਿੱਤਾ ਅਤੇ ਉਹਨਾਂ ਨੂੰ ਫਸਲ ਸੜਕਾਂ ਉੱਤੇ ਸੁੱਟਣੀ ਪਈ ਜਿਸ ਕਾਰਨ ਇਸ ਸਾਲ ਸ਼ਿਮਲਾ ਮਿਰਚ ਦਾ ਰਕਬਾ ਘੱਟ ਕੇ ਖਰਬੂਜੇ ਦਾ ਰਕਬਾ ਵਧਾਇਆ ਗਿਆ ਹੈ। 

ਇਹ ਵੀ ਪੜ੍ਹੋ: Fazilka News: ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰ ਕਿਸਾਨ ਗੰਨੇ ਦੀ ਫਸਲ ਤੋਂ ਖੁਦ ਤਿਆਰ ਕਰ ਰਿਹਾ 'ਗੁੜ'

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਬਦਲਵੀ ਖੇਤੀ ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਤਾਂ ਕੀਤਾ ਜਾਂਦਾ ਹੈ ਪਰ ਕਿਸਾਨਾਂ ਦੀਆਂ ਫਸਲਾਂ ਦਾ ਮੰਡੀਕਰਨ ਨਾ ਹੋਣ ਕਾਰਨ ਕਿਸਾਨਾਂ ਦੇ ਪੱਲੇ ਨਿਰਾਸ਼ਾ ਪੈ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਕਿਸਾਨਾਂ ਨੂੰ ਬਦਲੀ ਖੇਤੀ ਦੇ ਨਾਲ ਉਤਸ਼ਾਹਿਤ ਕਰਨ ਦੇ ਲਈ ਇਹਨਾਂ ਫਸਲਾਂ ਦਾ ਮੰਡੀਕਰਨ ਕਰੇ ਤਾਂ ਕਿਸਾਨ ਖੁਸ਼ਹਾਲ ਹੋਵੇਗਾ।

(ਕੁਲਦੀਪ ਧਾਲੀਵਾਲ ਦੀ ਰਿਪੋਰਟ)

ਇਹ ਵੀ ਪੜ੍ਹੋ: Benefits of Jaggery: ਸਰਦੀਆਂ 'ਚ ਗੁੜ ਖਾਣਾ ਕਰ ਦਿਓ ਸ਼ੁਰੂ, ਮਿਲਣਗੇ ਇਹ ਗਜ਼ਬ ਦੇ ਫਾਇਦੇ
 

Trending news