Gurdaspur Flood News: ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਕਿਸਾਨ ਤੇ ਮਜ਼ਦੂਰ ਫਸੇ
Advertisement
Article Detail0/zeephh/zeephh1826419

Gurdaspur Flood News: ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਕਿਸਾਨ ਤੇ ਮਜ਼ਦੂਰ ਫਸੇ

Gurdaspur Flood News: ਪਹਾੜੀ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਦਰਿਆ ਉਛਲ ਕੇ ਵਗ ਰਹੇ ਹਨ। ਇਸ ਕਾਰਨ ਕਈ ਥਾਈਂ ਹੜ੍ਹ ਵਰਗੀ ਸਥਿਤੀ ਬਣ ਗਈ ਹੈ।

Gurdaspur Flood News: ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਕਿਸਾਨ ਤੇ ਮਜ਼ਦੂਰ ਫਸੇ

Gurdaspur Flood News: ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬਿਆਸ ਦਰਿਆ ਉਛਾਲ ਉਤੇ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਦੇ ਨੇੜੇ ਪੁੱਜ ਗਿਆ ਹੈ। ਇਸ ਪਾਣੀ ਵਿੱਚ ਕਈ ਕਈ ਕਿਸਾਨ, ਪਰਿਵਾਰ ਤੇ ਮਜ਼ਦੂਰ ਫਸ ਗਏ ਹਨ। ਧੁੱਸੀ ਬੰਨ੍ਹ ਵਿੱਚ ਕਈ ਥਾਈਂ ਤਰੇੜਾਂ ਆ ਗਈਆਂ ਹਨ। ਸੈਂਕੜੇ ਲੋਕ ਮਿੱਟੀ ਦੀਆਂ ਬੋਰੀਆਂ ਭਰ ਕੇ ਇਸ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ।

ਧੁੱਸੀ ਬੰਨ੍ਹ ਦੇ ਅੰਦਰ ਬਣੀ ਪੱਥਰਾਂ ਢਾਹ ਵੀ ਪਾਣੀ ਵਿੱਚ ਡੁੱਬ ਗਈ ਹੈ। ਇਲਾਕਾ ਵਾਸੀ ਚਿੰਤਾ ਦਾ ਆਲਮ ਵਿੱਚ ਜਗਤਪੁਰ, ਟਾਂਡਾ ਅਤੇ ਦਲੇਰਪੁਰ ਸਮੇਤ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਵੱਲ ਨੂੰ ਤੁਰ ਪਏ ਹਨ। ਧੁੱਸੀ ਬੰਨ੍ਹ ਦੇ ਨੇੜਲੇ ਪਿੰਡ ਫਤੂ ਬਰਕਤਾਂ, ਬੁੱਢਾ ਵਾਲਾ, ਮੁੰਨਨ, ਫੁਲੜਾ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।

ਪ੍ਰਸ਼ਾਸਨਿਕ ਤੌਰ ਉਤੇ ਕੋਈ ਵੀ ਸਹਾਇਤਾ ਨਾ ਮਿਲਣ ਕਾਰਨ ਪਿੰਡਾਂ ਦੇ ਲੋਕ ਆਪ ਮੁਹਾਰੇ ਹੀ ਬਚਾਅ ਕਾਰਜਾਂ ਵਿੱਚ ਜੁੱਟੇ ਹੋਏ ਹਨ। ਪਿੰਡਾਂ ਦੇ ਲੋਕ ਧੁੱਸੀ ਉੱਤੇ ਸੁਰੱਖਿਅਤ ਥਾਵਾਂ ਉਤੇ ਪਹੁੰਚ ਗਏ ਹਨ ਤੇ ਮਾਲ ਡੰਗਰ ਵੀ ਧੁੱਸੀ ਦੀ ਸੁਰੱਖਿਅਤ ਥਾਂ ਉਤੇ ਲੈ ਗਏ ਹਨ। ਧੁੱਸੀ ਬੰਨ੍ਹ ਨੇੜਲੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਮਦਦ ਲਈ ਗੁਹਾਰ ਲਗਾਈ ਹੈ। 

ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਸਭ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਦਰਿਆ ਬਿਆਸ ਕਿਨਾਰੇ ਦੀ ਵੱਸੋਂ ਨੂੰ ਅਗਾਹ ਕੀਤਾ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਤਿਆਤ ਵਜੋਂ ਮੁਕੇਰੀਆਂ ਦੇ ਪੁਲ ਤੋਂ ਆਵਾਜਾਈ ਨੂੰ ਰੋਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Bhakra Dam: ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2 ਫੁੱਟ ਥੱਲੇ

ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਅਪੀਲ ਕੀਤੀ ਹੈ ਕਿ ਦਰਿਆ ਬਿਆਸ ਉੱਪਰ ਬਣੇ ਮੁਕੇਰੀਆਂ ਦੇ ਪੁਲ ਵੱਲ ਨਾ ਜਾਣ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : Sutlej River News: ਸਤਲੁਜ ਦਰਿਆ ਦਾ ਪਾਣੀ ਪਿੰਡਾਂ 'ਚ ਮਚਾਉਣ ਲੱਗਾ ਕਹਿਰ

 

Trending news