Delhi MCD Election Result: 4 ਦਸੰਬਰ ਨੂੰ MCD ਦੀਆਂ 250 ਸੀਟਾਂ 'ਤੇ ਵੋਟਿੰਗ ਹੋਈ। ਇਨ੍ਹਾਂ ਚੋਣਾਂ ਵਿੱਚ 250 ਵਾਰਡਾਂ ਵਿੱਚ ਕੁੱਲ 1349 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦਿੱਲੀ MCD 'ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਕਬਜ਼ਾ ਹੈ ਪਰ ਐਗਜ਼ਿਟ ਪੋਲ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।
Trending Photos
Delhi MCD Results 2022: ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ (Delhi MCD Election) ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਾਮੂਲੀ ਬੜ੍ਹਤ ਮਿਲਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਗਾਇਬ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪੋਸਟਲ ਬੈਲਟ ਦੀ ਗਿਣਤੀ ਅਜੇ ਜਾਰੀ ਹੈ। MCD ਦੀਆਂ 250 ਸੀਟਾਂ 'ਤੇ 4 ਦਸੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਵਿੱਚ 250 ਵਾਰਡਾਂ ਵਿੱਚ ਕੁੱਲ 1349 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦਿੱਲੀ ਐਮਸੀਡੀ ਚੋਣਾਂ ਦੌਰਾਨ 1.45 ਕਰੋੜ ਲੋਕਾਂ ਨੇ ਵੋਟ ਪਾਈ ਅਤੇ ਦਿੱਲੀ ਵਿੱਚ 13638 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਦਿੱਲੀ MCD 'ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਕਬਜ਼ਾ ਹੈ ਪਰ ਐਗਜ਼ਿਟ ਪੋਲ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।
ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ (Delhi MCD Election) ਲਈ ਕੁੱਲ 42 ਗਿਣਤੀ ਕੇਂਦਰ ਬਣਾਏ ਹਨ। ਵੋਟਾਂ ਦੀ ਗਿਣਤੀ ਲਈ 68 ਚੋਣ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰਾਂ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਈਸੀਆਈਐਲ ਦੇ 136 ਇੰਜਨੀਅਰ ਵੀ ਤਾਇਨਾਤ ਕੀਤੇ ਹਨ। ਇਨ੍ਹਾਂ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵਿੱਚ ਸਿਰਫ਼ ਰਜਿਸਟਰਡ ਲੋਕਾਂ ਨੂੰ ਹੀ ਦਾਖ਼ਲਾ ਮਿਲੇਗਾ।
#DelhiMCDPolls | Latest official trends show BJP leading on 16, AAP on 6 and Congress on 1 seat.
Counting is underway for 250 wards. pic.twitter.com/wWdXW09vfX
— ANI (@ANI) December 7, 2022
ਇਹ ਵੀ ਪੜ੍ਹੋ: ਸ਼ਹਿਰੀ ਕਿਸਾਨਾਂ ਦੀ ਸੋਚ ਵੇਖ ਰਹਿ ਜਾਓਗੇ ਹੈਰਾਨ, ਐਪ ਰਾਹੀਂ ਘਰ- ਘਰ ਪਹੁੰਚਾ ਰਹੇ ਸਬਜ਼ੀਆਂ
ਦਿੱਲੀ ਚੋਣ ਅਧਿਕਾਰੀ ਨੇ MCD ਚੋਣਾਂ ਦੀ ਗਿਣਤੀ ਆਨਲਾਈਨ ਦਿਖਾਉਣ ਲਈ ਪ੍ਰਬੰਧ ਕੀਤੇ ਹਨ। ਤੁਸੀਂ 'secdelhi.in' ਸਾਈਟ 'ਤੇ ਇਸ ਵੋਟ ਦੀ ਗਿਣਤੀ ਨੂੰ ਆਨਲਾਈਨ ਦੇਖ ਸਕਦੇ ਹੋ। ਜਦਕਿ ਸਿਰਫ਼ ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਏਜੰਟਾਂ ਨੂੰ ਹੀ ਗਿਣਤੀ ਕੇਂਦਰ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ।
ਗੌਰਤਲਬ ਹੈ ਕਿ ਹੁਣ ਤੱਕ ਦਿੱਲੀ ਦੀਆਂ MCD ਚੋਣਾਂ ਦੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਪਹਿਲਾਂ ਕਾਂਗਰਸ ਅਤੇ ਭਾਜਪਾ ’ਚ ਮੁਕਾਬਲਾ ਰਿਹਾ ਹੈ ਪਰ ਇਸ ਵਾਰ ਲਗਾਤਾਰ ਦੂਸਰੀ ਵਾਰ 3 ਪ੍ਰਮੁੱਖ ਪਾਰਟੀਆਂ ’ਚ ਕੜੀ ਟੱਕਰ ਹੈ। 5 ਸਾਲ ਪਹਿਲਾਂ 2017 ’ਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਨ੍ਹਾਂ ਚੋਣਾਂ ’ਚ ਸ਼ਮੂਲੀਅਤ ਕੀਤੀ ਸੀ, ਇਸ ਦੌਰਾਨ ਵੀ ਕਾਂਗਰਸ ਪਾਰਟੀ ਨੂੰ ਪਛਾੜਦਿਆਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ।