ਗ੍ਰਹਿ ਮੰਤਰਾਲੇ ਵੱਲੋਂ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੂੰ ਐਲਾਨਿਆਂ ਗਿਆ ਅੱਤਵਾਦੀ!
Advertisement
Article Detail0/zeephh/zeephh1576635

ਗ੍ਰਹਿ ਮੰਤਰਾਲੇ ਵੱਲੋਂ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੂੰ ਐਲਾਨਿਆਂ ਗਿਆ ਅੱਤਵਾਦੀ!

ਜੰਮੂ-ਕਸ਼ਮੀਰ ਗਜ਼ਨਵੀ ਫੋਰਸ (JKGF) ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ 'ਚ ਸ਼ਾਮਿਲ ਪਾਈ ਗਈ ਹੈ। 

ਗ੍ਰਹਿ ਮੰਤਰਾਲੇ ਵੱਲੋਂ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੂੰ ਐਲਾਨਿਆਂ ਗਿਆ ਅੱਤਵਾਦੀ!

Harvinder Singh Sandhu alias Rinda declared terrorist news: ਅੱਤਵਾਦ ਦੇ ਖਿਲਾਫ ਭਾਰਤ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਅੱਗੇ ਵਧਾਉਂਦੇ ਹੋਏ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਇੱਕ ਵਿਅਕਤੀ ਅਤੇ ਦੋ ਸੰਗਠਨਾਂ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਨੇ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੂੰ ਅੱਤਵਾਦੀ ਐਲਾਨ ਦਿੱਤਾ ਹੈ। 

ਇਸ ਦੇ ਨਾਲ ਹੀ Khalistan Tiger Force ਅਤੇ Jammu And Kashmir Ghaznavi Force ਵਰਗੀਆਂ ਜਥੇਬੰਦੀਆਂ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਗਿਆ ਹੈ ਅਤੇ ਇਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਸੰਧੂ ਅੱਤਵਾਦੀ ਸੰਗਠਨ 'ਬੱਬਰ ਖਾਲਸਾ' ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਉਹ ਸਰਹੱਦ ਪਾਰ ਏਜੰਸੀਆਂ ਦੀ ਸੁਰੱਖਿਆ ਹੇਠ ਪਾਕਿਸਤਾਨ ਦੇ ਲਾਹੌਰ ਵਿੱਚ ਹੈ। ਉਸਦਾ ਪੰਜਾਬ 'ਚ ਖਾਸ ਤੌਰ 'ਤੇ ਕਈ ਅੱਤਵਾਦੀ ਗਤੀਵਿਧੀਆਂ 'ਚ ਹੱਥ ਪਾਇਆ ਗਿਆ ਹੈ। 

ਇੱਥੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਵੀ UAPA ਦੀਆਂ ਧਾਰਾਵਾਂ ਤਹਿਤ ਅੱਜ ਦੋ ਸੰਗਠਨਾਂ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਗਿਆ ਹੈ। ਇਨ੍ਹਾਂ 'ਚ 'ਖਾਲਿਸਤਾਨ ਟਾਈਗਰ ਫੋਰਸ' ਅਤੇ 'ਜੰਮੂ ਕਸ਼ਮੀਰ ਗਜ਼ਨਵੀ ਫੋਰਸ' ਵੀ ਸ਼ਾਮਿਲ ਹਨ। ਇੱਕ ਅਧਿਕਾਰੀ ਮੁਤਾਬਿਕ ਖਾਲਿਸਤਾਨ ਟਾਈਗਰ ਫੋਰਸ ਇੱਕ ਅੱਤਵਾਦੀ ਸੰਗਠਨ ਹੈ ਅਤੇ ਇਸ ਦਾ ਮਕਸਦ ਪੰਜਾਬ ਵਿੱਚ ਮੁੜ ਅੱਤਵਾਦ ਫੈਲਾਉਣਾ ਹੈ। 

ਇਹ ਵੀ ਪੜ੍ਹੋ: PSEB class 12 board exam date sheet 2023: ਬੋਰਡ ਵੱਲੋਂ 12ਵੀਂ ਜਮਾਤ ਦੇ ਇਮਤਿਹਾਨ ਦੀਆਂ ਤਰੀਕਾਂ 'ਚ ਬਦਲਾਅ, ਦੇਖੋ ਨਵਾਂ ਸ਼ਡਿਊਲ

ਦੂਜੇ ਪਾਸੇ ਜੰਮੂ-ਕਸ਼ਮੀਰ ਗਜ਼ਨਵੀ ਫੋਰਸ (JKGF) ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ 'ਚ ਸ਼ਾਮਿਲ ਪਾਈ ਗਈ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਉਲ-ਮੁਜਾਹਿਦੀਨ, ਹਰਕਤ-ਉਲ-ਜੇਹਾਦ-ਏ-ਇਸਲਾਮੀ ਸਣੇ ਵੱਖ-ਵੱਖ ਅੱਤਵਾਦੀ ਸੰਗਠਨਾਂ ਤੋਂ ਆਪਣੇ ਮੈਂਬਰਾਂ ਦੀ ਭਰਤੀ ਕਰਦਾ ਹੈ। 

ਇਹ ਵੀ ਪੜ੍ਹੋ: ਸ਼੍ਰੀ ਅਨੰਦਪੁਰ ਸਾਹਿਬ ਦੇ ਨਿਜੀ ਹਸਪਤਾਲ 'ਚ ਇਲਾਜ਼ ਦੌਰਾਨ ਔਰਤ ਅਤੇ ਉਸਦੇ ਨਵਜੰਮੇ ਬੱਚੇ ਦੀ ਹੋਈ ਮੌਤ, ਡਾਕਟਰ 'ਤੇ ਲੱਗੇ ਲਾਪਰਵਾਹੀ

(For more news apart from Harvinder Singh Sandhu alias Rinda being declared terrorist, stay tuned to Zee PHH)

Trending news