Patiala News: ਸ਼ਹਿਰ 'ਚੋਂ ਰੇਹੜੀਆਂ ਹਟਾਉਣ ਨੂੰ ਲੈ ਕੇ ਵਿਧਾਇਕ ਅਜੀਤਪਾਲ ਕੋਹਲੀ ਤੇ ਬਲਤੇਜ ਪੰਨੂੰ ਆਹਮੋ-ਸਾਹਮਣੇ
Advertisement
Article Detail0/zeephh/zeephh2380286

Patiala News: ਸ਼ਹਿਰ 'ਚੋਂ ਰੇਹੜੀਆਂ ਹਟਾਉਣ ਨੂੰ ਲੈ ਕੇ ਵਿਧਾਇਕ ਅਜੀਤਪਾਲ ਕੋਹਲੀ ਤੇ ਬਲਤੇਜ ਪੰਨੂੰ ਆਹਮੋ-ਸਾਹਮਣੇ

Patiala News:  ਪਟਿਆਲਾ ਨਗਰ ਨਿਗਮ ਵਿੱਚ ਮਹੀਨਾ ਕੁ ਪਹਿਲਾਂ ਹੋਈ ਮੀਟਿੰਗ ਵਿੱਚ ਜਿੱਥੇ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਕਈ ਮੁੱਖ ਚੌਕਾਂ ਵਿੱਚ ਰੇਹੜੀਆਂ ਚੁਕਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।

Patiala News: ਸ਼ਹਿਰ 'ਚੋਂ ਰੇਹੜੀਆਂ ਹਟਾਉਣ ਨੂੰ ਲੈ ਕੇ ਵਿਧਾਇਕ ਅਜੀਤਪਾਲ ਕੋਹਲੀ ਤੇ ਬਲਤੇਜ ਪੰਨੂੰ ਆਹਮੋ-ਸਾਹਮਣੇ

Patiala News (ਬਲਿੰਦਰ ਸਿੰਘ): ਪਟਿਆਲਾ ਨਗਰ ਨਿਗਮ ਵਿੱਚ ਮਹੀਨਾ ਕੁ ਪਹਿਲਾਂ ਹੋਈ ਮੀਟਿੰਗ ਵਿੱਚ ਜਿੱਥੇ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਕਈ ਮੁੱਖ ਚੌਕਾਂ ਵਿੱਚ ਰੇਹੜੀਆਂ ਚੁਕਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ ਸ਼ਹਿਰ ਵਿੱਚ ਜਾਮ ਦਾ ਕਾਰਨ ਬਣ ਰਹੀਆਂ ਰੇਹੜੀਆਂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਚੁਕਵਾਈਆਂ ਜਾ ਰਹੀਆਂ ਸਨ ਅਤੇ ਕੱਲ੍ਹ ਦੇਰ ਰਾਤ ਜਦੋਂ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਮੌਕੇ ਉੱਪਰ ਪੁੱਜਣ ਉਤੇ ਮਾਮਲਾ ਹੋਰ ਭਖ ਗਿਆ। ਉਨ੍ਹਾਂ ਵੱਲੋਂ ਕਿਤੇ ਨਾ ਕਿਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਰੇਹੜੀਆਂ ਵਾਲਿਆਂ ਦੇ ਉੱਪਰ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਗੱਲ ਰੱਖੀ ਗਈ।

ਅੱਜ ਪਟਿਆਲਾ ਦੇ ਨਗਰ ਨਿਗਮ ਵਿੱਚ ਰੇਹੜੀ ਵਾਲਿਆਂ ਵੱਲੋਂ ਵਿਸ਼ਾਲ ਧਰਨਾ ਲਗਾ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨਾਲ ਵਿਧਾਇਕ ਅਜੀਤ ਪਾਲ ਸਿੰਘ ਦੇ ਰੇਹੜੀਆਂ ਚੁਕਵਾਉਣ ਵਾਲੇ ਫੈਸਲੇ ਕਾਰਨ ਸਰਾਸਰ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਹੱਕ ਵਿੱਚ ਬਲਤੇਜ ਪੰਨੂ ਆਏ ਹਨ ਅਤੇ ਉਹ ਚਾਹੁੰਦੇ ਹਨ ਕਿ ਇਸ ਫੈਸਲੇ ਦੇ ਉੱਪਰ ਧਿਆਨ ਦਿੱਤਾ ਜਾਵੇ।

ਇਹ ਵੀ ਪੜ੍ਹੋ : Chandigarh News: ਪੀਜੀਆਈ ਵਿਚ ਅੱਜ ਡਾਕਟਰ ਹੜਤਾਲ 'ਤੇ ਸਿਰਫ਼ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ

ਬੇਸ਼ੱਕ ਇਹ ਮਾਮਲਾ ਸਿਰਫ਼ ਰੇਹੜੀਆਂ ਚੁਕਵਾਉਣ ਤੇ ਰੇਹੜੀਆਂ ਵਾਲਿਆਂ ਦੇ ਪੱਖ ਦਾ ਘੱਟ ਤੇ ਸੱਤਾ ਨੂੰ ਆਪਣੇ ਵੱਲ ਮੋੜਨ ਦਾ ਜ਼ਿਆਦਾ ਲੱਗ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰ ਦੇ ਵਿੱਚ ਪਹਿਲਾਂ ਹੀ ਦੋ ਧੜੇ ਦਿਖਾਈ ਦਿੰਦੇ ਸਨ ਤੇ ਹੁਣ ਰੇਹੜੀਆਂ ਵਾਲੇ ਮਸਲੇ ਉਤੇ ਇਹ ਧੜੇ ਜੱਗ ਉਜਾਗਰ ਹੋ ਗਏ ਹਨ। ਅੱਜ ਇਸ ਧਰਨੇ ਵਿੱਚ ਬਲਤੇਜ ਪੰਨੂ ਦੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਬਾਅਦ ਵਿੱਚ ਉਨ੍ਹਾਂ ਦੇ ਨਾਲ ਜੁੜੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਇਸ ਧਰਨੇ ਦੀ ਨੁਮਾਇੰਦਗੀ ਕੀਤੀ ਗਈ।

ਰੇਹੜੀ ਚਾਲਕਾਂ ਨੇ ਪਰਿਵਾਰਾਂ ਸਮੇਤ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਮਸਲੇ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : Bihar Temple Accident: ਬਿਹਾਰ ਦੇ ਜਹਾਨਾਬਾਦ ਸਿੱਧੇਸ਼ਵਰ ਮੰਦਰ 'ਚ ਮਚੀ ਭਗਦੜ, 7 ਲੋਕਾਂ ਦੀ ਮੌਤ ਕਈ ਜਖ਼ਮੀ

Trending news