Mohali News: ਪਿੰਡ ਨੇ ਮਤਾ ਕੀਤਾ ਪਾਸ; ਪਰਵਾਸੀਆਂ ਦੇ ਨਹੀਂ ਬਣਨਗੇ ਆਧਾਰ ਕਾਰਡ ਤੇ ਵੋਟਰ ਕਾਰਡ; ਰਿਹਾਇਸ਼ ਲਈ ਜਗ੍ਹਾ ਵੀ ਨਹੀਂ ਮਿਲੇਗੀ
Advertisement
Article Detail0/zeephh/zeephh2362210

Mohali News: ਪਿੰਡ ਨੇ ਮਤਾ ਕੀਤਾ ਪਾਸ; ਪਰਵਾਸੀਆਂ ਦੇ ਨਹੀਂ ਬਣਨਗੇ ਆਧਾਰ ਕਾਰਡ ਤੇ ਵੋਟਰ ਕਾਰਡ; ਰਿਹਾਇਸ਼ ਲਈ ਜਗ੍ਹਾ ਵੀ ਨਹੀਂ ਮਿਲੇਗੀ

Mohali News:  ਪਿੰਡ ਮੁੰਧੋ ਸੰਗਤੀਆਂ ਦੇ ਲੋਕਾਂ ਨੇ ਐਲਾਨ ਕੀਤਾ ਕਿ ਪਰਵਾਸੀਆਂ ਦੇ ਆਧਾਰ ਕਾਰਡ, ਵੋਟਰ ਕਾਰਡ ਨਹੀਂ ਬਣਨ ਦਿੱਤੇ ਜਾਣਗੇ। 

Mohali News: ਪਿੰਡ ਨੇ ਮਤਾ ਕੀਤਾ ਪਾਸ; ਪਰਵਾਸੀਆਂ ਦੇ ਨਹੀਂ ਬਣਨਗੇ ਆਧਾਰ ਕਾਰਡ ਤੇ ਵੋਟਰ ਕਾਰਡ; ਰਿਹਾਇਸ਼ ਲਈ ਜਗ੍ਹਾ ਵੀ ਨਹੀਂ ਮਿਲੇਗੀ

Mohali News: ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੰਧੋ ਸੰਗਤੀਆਂ ਵਿੱਚ ਪਿੰਡ ਵਾਸੀਆਂ ਨੇ ਅਨੋਖਾ ਫੈਸਲਾ ਲਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਪਿੰਡ ਵਿੱਚ ਪਰਵਾਸੀਆਂ ਦੇ ਆਧਾਰ ਕਾਰਡ, ਵੋਟਰ ਕਾਰਡ ਨਹੀਂ ਬਣਨ ਦਿੱਤੇ ਜਾਣਗੇ। ਇਸ ਤੋਂ ਪਰਵਾਸੀਆਂ ਨੂੰ ਪਿੰਡ ਵਿੱਚ ਰਿਹਾਇਸ਼ ਲਈ ਜਗ੍ਹਾ ਨਹੀਂ ਦਿੱਤੀ ਜਾਵੇਗੀ।

ਪਿੰਡ ਮੂੰਧੋ ਸੰਗਤੀਆਂ ਵਿਖੇ ਪਿੰਡ ਦੀ ਨੌਜਵਾਨ ਸਭਾ ਅਤੇ ਨਗਰ ਨਿਵਾਸੀਆਂ ਵੱਲੋਂ ਮਿਲ ਕੇ ਇੱਕ ਬਹੁਤ ਹੀ ਅਜੀਬ ਕਿਸਮ ਦਾ ਮਤਾ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਨੌਜਵਾਨ ਜਗਮੋਹਨ ਸਿੰਘ ਨੇ ਦੱਸਿਆ ਕਿ ਰੋਜ਼ੀ ਰੋਟੀ ਦੀ ਭਾਲ ਵਿੱਚ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਦੀ ਪਿੰਡ ਵਿੱਚ ਵਧ ਰਹੀ ਆਬਾਦੀ ਕਾਰਨ ਪਿੰਡ ਵਾਸੀ ਕਾਫੀ ਦੁਖੀ ਹਨ।

ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਦੇ ਪਿੰਡ ਵਿੱਚ ਅਵਾਰਾਗਰਦੀ, ਖੁੱਲ੍ਹੇ ਆਮ ਸਿਗਰਟ ਬੀੜੀ ਤੰਬਾਕੂ ਦੀ ਵਰਤੋਂ ਸ਼ਰਾਬ ਪੀ ਕੇ ਲੜਾਈ ਝਗੜੇ ਕਰਨ ਅਤੇ ਨਾਲ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਕਾਰਨ ਪਿੰਡ ਵਾਸੀ ਕਾਫੀ ਦੁਖੀ ਸਨ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਇਕ ਮਤਾ ਪਾਇਆ ਗਿਆ ਜਿਸ ਵਿੱਚ ਕਿਹਾ ਗਿਆ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਵੋਟਰ ਕਾਰਡ ਅਤੇ ਆਧਾਰ ਕਾਰਡ ਨਹੀਂ ਬਣਾਏ ਜਾਣਗੇ।

ਇਸ ਦੇ ਨਾਲ ਹੀ ਇਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਲਈ ਕਿਸੇ ਤਰ੍ਹਾਂ ਦਾ ਕੋਈ ਕਮਰਾ ਜਾ ਮਕਾਨ ਵੀ ਨਹੀਂ ਦਿੱਤਾ ਜਾਵੇਗਾ। ਜੇ ਕੋਈ ਵੀ ਜਿਮੀਂਦਾਰ ਪਰਿਵਾਰ ਖੇਤੀ ਵਿੱਚ ਇਨ੍ਹਾਂ ਤੋਂ ਮਦਦ ਲੈਂਦਾ ਹੈ ਤਾਂ ਉਹ ਇਨ੍ਹਾਂ ਦੀ ਰਿਹਾਇਸ਼ ਪਿੰਡ ਵਿੱਚ ਨਹੀਂ ਕਰਕੇ ਖੇਤ ਵਿੱਚ ਮੋਟਰ ਦੇ ਉੱਤੇ ਹੀ ਰੱਖ ਸਕੇਗਾ। ਇਸ ਦੇ ਸਬੰਧ ਵਿੱਚ ਲੱਖਾ ਸਿਧਾਣਾ ਪਿੰਡ ਮੰਦੋ ਸੰਗਤਾਂ ਪਹੁੰਚਿਆ ਤਾਂ ਉਸ ਨੇ ਪਿੰਡ ਦੇ ਇਸ ਫੈਸਲੇ ਨੂੰ ਸ਼ਲਾਘਾਯੋਗ ਕਦਮ ਕਿਹਾ।

ਉਨ੍ਹਾਂ ਨੇ ਕਿਹਾ ਕਿ ਇਹ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਟ੍ਰੇਨ ਰਾਹੀਂ ਆ ਜਾਂਦੇ ਹਨ ਨਾ ਹੀ ਇਨ੍ਹਾਂ ਦਾ ਪਿਛੋਕੜ ਕਿਸੇ ਨੂੰ ਪਤਾ ਹੁੰਦਾ ਹੈ। ਜਦੋਂ ਕੋਈ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਤਾਂ ਪੁਲਿਸ ਦੇ ਹੱਥ ਵੀ ਕੁਝ ਨਹੀਂ ਲੱਗਦਾ ਕਿਉਂਕਿ ਇਹ ਲੋਕ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦੇ ਕੇ ਪੰਜਾਬ ਵਿੱਚੋਂ ਫਰਾਰ ਹੋ ਜਾਂਦੇ ਹਨ।

ਇਸ ਕਰਕੇ ਪਿੰਡ ਵਾਸੀਆਂ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਜ਼ਾਦ ਦੇਸ਼ ਵਿੱਚ ਰਹਿੰਦੇ ਹਨ। ਹਰ ਇੱਕ ਨਾਗਰਿਕ ਨੂੰ ਪੰਜਾਬ ਵਿੱਚ ਰਹਿਣ ਦਾ ਅਧਿਕਾਰ ਹੈ। ਜੇ ਉਨ੍ਹਾਂ ਵਿੱਚੋਂ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਲਈ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਸਾਰੇ ਲੋਕਾਂ ਖਿਲਾਫ ਅਜਿਹਾ ਮਤਾ ਪਾਉਣਾ ਨਿੰਦਣਯੋਗ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ੀ ਰੋਟੀ ਦੀ ਖਾਤਰ ਪੰਜਾਬ ਵਿੱਚ ਆਏ ਹਨ ਤੇ ਪੰਜਾਬ ਨੇ ਉਨ੍ਹਾਂ ਨੂੰ ਰੋਜ਼ੀ ਰੋਟੀ ਅਤੇ ਇੱਜਤ ਵੀ ਦਿੱਤੀ ਹੈ ਪਰ ਹੁਣ ਪਿੰਡ ਦੇ ਵਿੱਚ ਅਜਿਹਾ ਮਤਾ ਪਾਉਣ ਦੇ ਨਾਲ ਉਹ ਕਾਫੀ ਨਿਰਾਸ਼ ਹਨ ਤੇ ਉਹ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਜਿਹਾ ਕਦਮ ਨਾ ਚੁੱਕਣ।

Trending news