Mohali Stray Dogs: ਆਏ ਦਿਨ ਇਹ ਅਵਾਰਾ ਕੁੱਤੇ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਜਿਸ ਨਾਲ ਬਜ਼ੁਰਗ ਅਤੇ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ।
Trending Photos
Mohali Stray Dogs/ਮਨੀਸ਼ ਸ਼ੰਕਰ: ਅਵਾਰਾਂ ਕੁੱਤਿਆ ਦਾ ਆਤੰਕ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਾਡਰਨ ਵੈਲੀ, ਮੋਰਿੰਡਾ ਰੋਡ ਪਿੰਡ ਖਾਨਪੁਰ ਨੇੜੇ ਪਾਗਲ ਕੁੱਤੇ ਨੇ ਇਕ ਤੋਂ ਬਾਅਦ ਇਕ ਵਿਅਕਤੀ 'ਤੇ ਹਮਲਾ ਕਰਕੇ 4 ਬੱਚਿਆਂ ਸਮੇਤ ਕੁੱਲ 11 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਅਤੇ ਮੁਹਾਲੀ ਦੇ ਹਸਪਤਾਲਾਂ ਵਿੱਚ ਇਲਾਜ ਲਈ ਲਿਜਾਇਆ ਗਿਆ।
ਦੱਸ ਦਈਏ ਕਿ ਇੱਕ ਬੱਚੇ ਸਮੇਤ ਕੁੱਲ ਦੋ ਜਣਿਆਂ ਨੂੰ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਖਾਨਪੁਰ ਵਿੱਚ ਕੁੱਤਿਆਂ ਵੱਲੋਂ ਵੱਢੇ ਗਏ ਬੰਟੀ (24), ਰੀਆ ਚੌਹਾਨ (19), ਰਾਹੁਲ ਕੁਮਾਰ (10) ਦਾ ਸਥਾਨਕ ਹਸਪਤਾਲ ਖਰੜ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਸਿਧਾਰਥ ਸ਼ਰਮਾ (38), ਮੀਰਾ ਦੇਵੀ (33), ਬਹਾਦਰ ( 50, ਪ੍ਰਕਾਸ਼ (60), ਮੋਹਨ ਕੁਮਾਰ (22), ਮਨੀਸ਼ਾ (13), ਸੁਸ਼ਮਿਤਾ (6) ਅਤੇ ਸਚਿਨ (5) 'ਤੇ ਵੀ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ: Punjab News: ਕਈ ਦਹਾਕਿਆਂ ਬਾਅਦ ਪੰਜਾਬ 'ਚ ਬਣੇਗੀ ਨਵੀਂ ਨਹਿਰ! CM ਨੇ ਉਲੀਕੀ ਯੋਜਨਾ
ਸਤਵੀਰ ਸਿੰਘ ਨੇ ਦੱਸਿਆ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਉਨ੍ਹਾਂ ਦੇ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਕੁੱਤੇ ਨੇ ਪ੍ਰੋਜੈਕਟ ਵਾਲੀ ਥਾਂ 'ਤੇ ਤਾਇਨਾਤ ਦੋ ਸੁਰੱਖਿਆ ਗਾਰਡਾਂ 'ਤੇ ਹਮਲਾ ਕੀਤਾ। ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ। ਜਿਸ ਤੋਂ ਬਾਅਦ ਬੱਚਿਆਂ ਸਮੇਤ ਨੇੜਲੇ ਮਾਡਰਨ ਵੈਲੀ 'ਚ ਕੰਮ ਕਰ ਰਹੇ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Indian Students Deaths: ਪਿਛਲੇ 5 ਸਾਲਾਂ 'ਚ ਵਿਦੇਸ਼ਾਂ ਵਿੱਚ 633 ਭਾਰਤੀ ਵਿਦਿਆਰਥੀਆਂ ਦੀ ਮੌਤ, ਸਭ ਤੋਂ ਵੱਧ ਕੈਨੇਡਾ 'ਚ