Trending Photos
ਚੰਡੀਗੜ੍ਹ: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆ ਰਾਹੀਂ ਚੁਣਕੇ ਭੇਜੇ ਗਏ ਆਗੂ ਰਾਘਵ ਚੱਢਾ ਨੇ ਵੱਖਰੀ ਤਰ੍ਹਾਂ ਦੀ ਪਹਿਲ ਕੀਤੀ ਹੈ। ਅਸਲ ’ਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਮੁੱਦੇ ਜਾਨਣ ਲਈ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਹੈ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਨੇ ਕਿਹਾ ਕਿ 3 ਕਰੋੜ ਪੰਜਾਬੀ ਹੁਣ ਸੰਸਦ ’ਚ ਖ਼ੁਦ ਬੋਲਣਗੇ, ਮੈਂ ਸਿਰਫ਼ ਜ਼ਰੀਆ ਬਣਾਂਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫ਼ਸਲਾਂ ’ਤੇ MSP, ਗੁਰਦੁਆਰਿਆਂ ਦੀਆਂ ਸਰਾਵਾਂ ’ਤੇ 12 ਫ਼ੀਸਦ GST, ਗੁਰਦੁਆਰਾ ਸਰਕਟ ਟ੍ਰੇਨ ਤੇ ਮੋਹਾਲੀ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਵਰਗੇ ਅਹਿਮ ਮੁੱਦਿਆਂ ’ਤੇ ਉਹ ਆਵਾਜ਼ ਬੁਲੰਦ ਕਰ ਚੁੱਕੇ ਹਨ।
On behalf of the people of Punjab, I met the Hon'ble FM @nsitharaman ji today to convey two pressing issues. Firstly, the recent decision to impose 12 % GST on the serais that serve devotees to the Holy Golden Temple. This reminds one of Aurangzeb's jizya on pilgrims. (1/4) pic.twitter.com/Fx1l7vQAcw
— Raghav Chadha (@raghav_chadha) August 4, 2022
ਪੰਜਾਬੀਆਂ ਵਲੋਂ ਬਖਸ਼ੇ ਮਾਣ ਦਾ ਮੁੱਲ ਨਹੀਂ ਉਤਾਰ ਸਕਦਾ : ਰਾਘਵ ਚੱਢਾ
ਅੱਜ ਉਨ੍ਹਾਂ ਫੇਰ ਇੱਕ ਵਾਰ ਟਵੀਟ ਕਰਦਿਆਂ ਲਿਖਿਆ, "ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀਂ ਆਪਣੇ ਇਸ ਦਾਸ ਨੂੰ ਨਿਵਾਜ਼ਿਆ, ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦਾ ਆਵਾਜ਼ ਸੰਸਦ ਤੱਕ ਪਹੁੰਚੇ, ਇਸ ਲਈ ਅੱਜ ਇਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ। 9910944444 ’ਤੇ ਕਾਲ ਕਰਕੇ ਤੁਸੀਂ ਮੈਨੂੰ ਆਪਣੇ ਸੁਝਾਅ ਭੇਜ ਸਕਦੇ ਹੋ।
ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ।
9910944444
ਤੇ ਕਾਲ ਕਰਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ। pic.twitter.com/tBIGfJooRx
— Raghav Chadha (@raghav_chadha) August 7, 2022
MP ਹਰਭਜਨ ਸਿੰਘ ਨੇ ਚੁੱਕਿਆ ਸੀ ਅਫ਼ਗਾਨਿਸਤਾਨ ’ਚ ਸਿੱਖਾਂ ਤੇ ਹਮਲਿਆਂ ਦਾ ਮੁੱਦਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਤੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਅਫ਼ਗਾਨਿਸਤਾਨ ’ਚ ਸਿੱਖਾਂ ’ਤੇ ਹੋ ਰਹੇ ਹਮਲਿਆਂ ਦਾ ਮੁੱਦਾ ਉਠਾਇਆ ਸੀ।
MP ਸੰਤ ਸੀਚੇਵਾਲ ਨੇ ਚੁੱਕਿਆ ਸੀ ਪੰਜਾਬ ਦੇ ਪਾਣੀਆਂ ਦਾ ਮੁੱਦਾ
ਇਸ ਦੇ ਨਾਲ ਹੀ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਪਾਣੀਆਂ ਤੇ ਸੇਮ ਦਾ ਮੁੱਦਾ ਸੰਸਦ ’ਚ ਚੁੱਕਿਆ ਸੀ।
ਹੁਣ ਜਿਵੇਂ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ’ਚ ਭੇਜੇ ਗਏ ਮੈਂਬਰ ਲਗਾਤਾਰ ਪੰਜਾਬ ਦੇ ਮੁੱਦਿਆ ਨੂੰ ਚੁੱਕ ਰਹੇ ਹਨ। ਪੰਜਾਬੀਆਂ ਦੇ ਲੋਕਾਂ ਨੂੰ ਵੀ ਇੱਕ ਵਾਰ ਲੱਗਣ ਲੱਗ ਪਿਆ ਹੈ ਕਿ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ’ਚ ਭੇਜੇ ਗਏ ਸੰਸਦ ਮੈਂਬਰਾਂ ਨੂੰ ਚੁਣਨ ’ਚ ਪਾਰਟੀ ਨੇ ਕੋਈ ਗਲਤੀ ਨਹੀਂ ਕੀਤੀ ਹੈ।