MS Dhoni: ਰਿਟਾਇਰਮੈਂਟ ਤੋਂ ਬਾਅਦ ਵੀ MS Dhoni ਦੀ ਟੈਕਸ ਅਦਾਇਗੀ ਜਾਣ ਕੇ ਹੋ ਜਾਵੋਗੇ ਹੈਰਾਨ!
Advertisement
Article Detail0/zeephh/zeephh1641290

MS Dhoni: ਰਿਟਾਇਰਮੈਂਟ ਤੋਂ ਬਾਅਦ ਵੀ MS Dhoni ਦੀ ਟੈਕਸ ਅਦਾਇਗੀ ਜਾਣ ਕੇ ਹੋ ਜਾਵੋਗੇ ਹੈਰਾਨ!

MS Dhoni Tax payment News: ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਮਹਿੰਦਰ ਸਿੰਘ ਧੋਨੀ ਦਾ ਜਲਵਾ ਬਰਕਰਾਰ ਹੈ। ਮੈਦਾਨ ਦੇ ਅੰਦਰ ਅਣਗਿਣਤ ਰਿਕਾਰਡ ਬਣਾਉਣ ਵਾਲੇ ਧੋਨੀ ਮੈਦਾਨ ਦੇ ਬਾਹਰ ਵੀ ਨਿੱਤ ਨਵੇਂ ਰਿਕਾਰਡ ਬਣਾਉਂਦੇ ਰਹਿੰਦੇ ਹਨ। ਧੋਨੀ ਨੇ ਇਸ ਸਾਲ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ ਲਈ ਇਨਕਮ ਟੈਕਸ ਵਿਭਾਗ ਨੂੰ ਐਡਵਾਂਸ ਟੈਕਸ ਵਜੋਂ 38 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

MS Dhoni: ਰਿਟਾਇਰਮੈਂਟ ਤੋਂ ਬਾਅਦ ਵੀ MS Dhoni ਦੀ ਟੈਕਸ ਅਦਾਇਗੀ ਜਾਣ ਕੇ ਹੋ ਜਾਵੋਗੇ ਹੈਰਾਨ!

MS Dhoni Tax payment News: ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 15 ਅਗਸਤ 2020 ਨੂੰ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਤੋਂ ਰਿਟਾਇਰਮੈਂਟ ਲੈ ਲਈ ਸੀ। ਜਦੋਂ ਤੱਕ ਮਾਹੀ ਟੀਮ ਦਾ ਕਪਤਾਨ ਸੀ, ਉਸ ਨੇ ਅਣਗਿਣਤ ਰਿਕਾਰਡ ਬਣਾਏ ਸਨ। ਭਾਰਤ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾਇਆ ਪਰ ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਦੀ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। 

ਦੱਸ ਦੇਈਏ ਕਿ ਧੋਨੀ ਨੇ ਇਸ ਸਾਲ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ ਲਈ ਇਨਕਮ ਟੈਕਸ ਵਿਭਾਗ (MS Dhoni Tax payment) ਨੂੰ ਐਡਵਾਂਸ ਟੈਕਸ ਵਜੋਂ 38 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਮਹਿੰਦਰ ਸਿੰਘ ਧੋਨੀ ਦੀ ਸਾਲਾਨਾ ਆਮਦਨ 'ਤੇ ਕੋਈ ਅਸਰ ਨਹੀਂ ਪਿਆ ਹੈ। 2021-22 ਵਿੱਚ ਉਸਦੀ ਆਮਦਨ ਪਿਛਲੇ ਸਾਲ ਜਿੰਨੀ ਹੀ ਸੀ। ਮਤਲਬ ਧੋਨੀ ਦਾ ਕਰਿਸ਼ਮਾ ਅਜੇ ਵੀ ਬਰਕਰਾਰ ਹੈ। ਮਾਹਿਰਾਂ ਮੁਤਾਬਕ ਧੋਨੀ ਵੱਲੋਂ ਜਮ੍ਹਾ ਕੀਤੇ 38 ਕਰੋੜ ਰੁਪਏ ਦੇ ਐਡਵਾਂਸ ਟੈਕਸ ਦੇ ਆਧਾਰ 'ਤੇ ਸਾਲ 2022-23 'ਚ ਉਨ੍ਹਾਂ ਦੀ ਆਮਦਨ 130 ਕਰੋੜ ਰੁਪਏ ਦੇ ਕਰੀਬ ਰਹਿਣ ਦੀ ਉਮੀਦ ਹੈ। ਧੋਨੀ ਪਿਛਲੇ ਕਈ ਸਾਲਾਂ ਤੋਂ ਝਾਰਖੰਡ ਦੇ ਸਭ ਤੋਂ ਵੱਡੇ ਟੈਕਸਦਾਤਾ ਵੀ ਹਨ।

ਇਹ ਵੀ ਪੜ੍ਹੋ: Hemkund Sahib Yatra: ਸ਼ਰਧਾਲੂਆਂ ਲਈ ਖੁਸ਼ਖ਼ਬਰੀ! 20 ਮਈ ਨੂੰ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਦਰਵਾਜ਼ੇ

ਜੇਕਰ ਮਾਹਿਰਾਂ ਦੀ ਮੰਨੀਏ ਤਾਂ ਧੋਨੀ ਇਕਲੌਤਾ ਅਜਿਹਾ ਖਿਡਾਰੀ ਹੈ ਜਿਸ ਦੀ ਬ੍ਰਾਂਡ ਵੈਲਿਊ ਅੱਜ ਵੀ ਉਨੀਂ ਹੀ ਹੈ, ਜਿੰਨੀ ਅੰਤਰਰਾਸ਼ਟਰੀ ਖਿਡਾਰੀ ਵਜੋਂ ਸੀ। ਜਦੋਂ ਸਚਿਨ ਤੇਂਦੁਲਕਰ ਤੋਂ ਲੈ ਕੇ ਸੌਰਵ ਗਾਂਗੁਲੀ, ਯੁਵਰਾਜ ਸਿੰਘ ਤੱਕ ਦੇ ਸਾਰੇ ਮਹਾਨ ਕ੍ਰਿਕਟਰਾਂ ਨੇ ਰਿਟਾਇਰਮੈਂਟ ਲੈ ਲਈ,  ਤਾਂ ਰਿਟਾਇਰਮੈਂਟ ਲੈਣ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਬ੍ਰਾਂਡ ਦੀ ਕੀਮਤ ਬਹੁਤ ਘੱਟ ਗਈ ਪਰ ਧੋਨੀ ਦਾ ਜਲਵਾ ਅੱਜ ਵੀ ਜਾਰੀ ਹੈ।

ਸਾਬਕਾ ਕਪਤਾਨ ਵਜੋਂ ਮਹਿੰਦਰ ਸਿੰਘ ਧੋਨੀ ਦੀ ਬ੍ਰਾਂਡ ਵੈਲਿਊ ਹੈ। ਉਹ ਕਈ ਉਤਪਾਦਾਂ ਦਾ ਪ੍ਰਚਾਰ ਕਰਦਾ ਹੈ। ਧੋਨੀ ਦੀ ਆਪਣੀ ਐਂਟਰਟੇਨਮੈਂਟ ਕੰਪਨੀ ਵੀ ਹੈ ਜਿਸ ਰਾਹੀਂ ਉਹ ਕਾਫੀ ਕਮਾਈ ਵੀ ਕਰਦਾ ਹੈ। ਇਸ ਤੋਂ ਇਲਾਵਾ ਉਸ ਨੇ ਕ੍ਰਿਕਟ ਕੋਚਿੰਗ ਲਈ ਬਣਾਈ ਕੰਪਨੀ ਵੀ ਵਧ-ਫੁੱਲ ਰਹੀ ਹੈ। ਆਈਪੀਐਲ ਵਿੱਚ ਉਸ ਦਾ ਸਫ਼ਰ ਅੱਜ ਵੀ ਜਾਰੀ ਹੈ।

Trending news