Muktsar News: ਪਿੰਡ ਭਾਈਕਾ ਕੇਰਾ ਪੁਲਿਸ ਚੌਕੀ ਵਿਚ ਦੋ ਪਿੰਡਾਂ ਭਾਈਕਾ ਕੇਰਾ ਤੇ ਬਲੋਚ ਕੇਰਾ ਨੇ ਭਾਰੀ ਇਕੱਠ ਕਰਦੇ ਹੋਏ ਚੌਕੀ ਇੰਚਾਰਜ ਉੱਪਰ ਆਰੋਪ ਲਾਇਆ ਕਿ ਜਿਸ ਨੇ ਲੰਘੀ ਰਾਤ ਨੂੰ ਕੁੱਝ ਰੇਹੜੀਆਂ ਵਾਲਿਆਂ ਦੀ ਲਾਠੀਆਂ ਨਾਲ ਕੁੱਟਮਾਰ ਕੀਤੀ।
Trending Photos
Muktsar News (ਅਨਮੋਲ ਵੜਿੰਗ): ਥਾਣਾ ਲੰਬੀ ਅਧੀਨ ਪੈਂਦੀ ਪੁਲਿਸ ਚੌਕੀ ਭਾਈਕਾ ਕੇਰਾ ਦੇ ਇੰਚਾਰਜ ਉੱਪਰ ਰਾਤ ਦੇ ਸਮੇਂ ਰੇਹੜੀਆਂ ਵਾਲਿਆਂ ਦੀ ਮਾਰਕੁੱਟ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਦੀ ਵੀਡੀਓ ਵੀ ਸਹਾਮਣੇ ਆਈ ਹੈ,। ਜਿਸ ਤੋਂ ਬਾਅਦ ਪੀੜਤ ਨੇ ਚੌਕੀ ਇੰਚਾਰਜ ਖ਼ਿਲਾਫ਼ ਬਣਦੀ ਕਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਭਾਈਕਾ ਕੇਰਾ ਅਤੇ ਬਲੋਚ ਕੇਰਾ ਦੇ ਪਿੰਡ ਵਾਸੀਆਂ ਨੇ ਪੁਲਿਸ ਚੌਕੀ ਦਾ ਘਿਰਾਓ ਕੀਤਾ। ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਥਾਣਾ ਲੰਬੀ ਦੇ ਮੁੱਖ ਅਫ਼ਸਰ ਅਤੇ ਸਬ ਡਵੀਜ਼ਨ ਲੰਬੀ ਦੇ ਉਪ ਕਪਤਾਨ ਨੇ ਪੀੜਤ ਨਾਲ ਗੱਲਬਾਤ ਕਰਦੇ ਹੋਏ ਦੋਸ਼ੀ ਅਫਸਰਾਂ 'ਤੇ ਬਣਦੀ ਕਰਵਾਈ ਕਰਨ ਦੀ ਗੱਲ ਆਖੀ ਹੈ।
ਪਿੰਡ ਭਾਈਕਾ ਕੇਰਾ ਪੁਲਿਸ ਚੌਕੀ ਵਿਚ ਦੋ ਪਿੰਡਾਂ ਭਾਈਕਾ ਕੇਰਾ ਤੇ ਬਲੋਚ ਕੇਰਾ ਨੇ ਭਾਰੀ ਇਕੱਠ ਕਰਦੇ ਹੋਏ ਚੌਕੀ ਇੰਚਾਰਜ ਉੱਪਰ ਆਰੋਪ ਲਾਇਆ ਕਿ ਜਿਸ ਨੇ ਲੰਘੀ ਰਾਤ ਨੂੰ ਕੁੱਝ ਰੇਹੜੀਆਂ ਵਾਲਿਆਂ ਦੀ ਲਾਠੀਆਂ ਨਾਲ ਕੁੱਟਮਾਰ ਕੀਤੀ। ਚੌਕੀ ਵਿੱਚ ਮੌਜੂਦ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸਬਜ਼ੀ ਦੀ ਰੇਹੜੀ ਲਾਉਂਦੇ ਹਾਂ ਸ਼ਾਮ ਦੇ ਸਮੇਂ ਚੌਕੀ ਇੰਚਾਰਜ ਨੇ ਸਾਡੀ ਮਾਰਕੁੱਟ ਸ਼ੁਰੂ ਕਰ ਦਿੱਤੀ। ਜਿਸ ਵਿਚ ਮੇਰੇ ਭਰਾ ਦੇ ਸੱਟਾਂ ਵਿਚ ਲੱਗੀਆਂ ਜੋ ਕਿ ਹਸਪਤਾਲ ਵਿਚ ਦਾਖਲ ਹੈ। ਜਿਸ ਨੇ ਸਾਡੀ ਸਬਜ਼ੀ ਵੀ ਖਿਲਾਰ ਦਿੱਤੀ ਅਤੇ ਇਸ ਤੋਂ ਇਲਾਵਾ ਇੱਕ ਗੋਲ ਗੱਪੇ ਦੀ ਰੇਹੜੀ ਵਾਲੇ ਦਾ ਵੀ ਨੁਕਸਾਨ ਕੀਤਾ। ਅਸੀਂ ਇਸ ਖ਼ਿਲਾਫ਼ ਕਾਨੂੰਨੀ ਕਰਵਾਈ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ: Independence Day 2024: ਹੁਣ ਸਕੂਲਾਂ 'ਚ ਗੁੱਡ ਮਾਰਨਿੰਗ ਦੀ ਥਾਂ 'ਜੈ ਹਿੰਦ' ਬੋਲਣਗੇ ਬੱਚੇ, ਸਰਕਾਰ ਨੇ ਦਿੱਤੇ ਹੁਕਮ
ਦੂਜੇ ਪਾਸੇ ਅੱਜ ਚੌਕੀ ਵਿਖੇ ਪੁੱਜੇ ਥਾਣਾ ਲੰਬੀ ਇੰਚਾਰਜ ਅਤੇ ਸਬ ਡਵੀਜ਼ਨ ਲੰਬੀ ਦੇ ਉਪ ਕਪਤਾਨ ਫ਼ਤਿਹ ਸਿੰਘ ਬਰਾੜ ਨੇ ਪਿੰਡ ਵਾਸੀਆਂ ਅਤੇ ਪੀੜਤ ਦੁਕਾਨਦਾਰਾਂ ਦੀ ਗੱਲ ਸੁਣਨ ਉਪਰੰਤ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਦੱਸਿਆ ਕਿ ਚੌਕੀ ਇੰਚਾਰਜ ਖ਼ਿਲਾਫ਼ ਬਣਦੀ ਕਰਵਾਈ ਕਰਦੇ ਹੋਏ ਇਨਕੁਆਰੀ ਖੌਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Sunam News: ਅਮਨ ਅਰੋੜਾ ਨੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ