Navjot Sidhu Rally: ਮੋਗਾ ਰੈਲੀ 'ਚ ਨਵਜੋਤ ਸਿੱਧੂ ਨੇ ਕਾਂਗਰਸ ਨੂੰ ਇਮਾਨਦਾਰ ਨੇਤਾਵਾਂ ਅੱਗੇ ਲਿਆਉਣ ਲਈ ਦਿੱਤੀ ਨਸੀਹਤ
Advertisement
Article Detail0/zeephh/zeephh2070696

Navjot Sidhu Rally: ਮੋਗਾ ਰੈਲੀ 'ਚ ਨਵਜੋਤ ਸਿੱਧੂ ਨੇ ਕਾਂਗਰਸ ਨੂੰ ਇਮਾਨਦਾਰ ਨੇਤਾਵਾਂ ਅੱਗੇ ਲਿਆਉਣ ਲਈ ਦਿੱਤੀ ਨਸੀਹਤ

Navjot Sidhu Rally:  ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿੱਚ ਰੈਲੀ ਕੀਤੀ। ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ , ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ , ਨਾਜਰ ਸਿੰਘ ਮਾਨਸ਼ਾਹੀਆ, ਸੁਰਜੀਤ ਸਿੰਘ ਧੀਮਾਨ , ਜਗਦੇਵ ਸਿੰਘ ਕਮਾਲੂ ਵਿਸ਼ੇਸ਼ ਤੌਰ ਉਤੇ ਪੁੱਜੇ।

Navjot Sidhu Rally: ਮੋਗਾ ਰੈਲੀ 'ਚ ਨਵਜੋਤ ਸਿੱਧੂ ਨੇ ਕਾਂਗਰਸ ਨੂੰ ਇਮਾਨਦਾਰ ਨੇਤਾਵਾਂ ਅੱਗੇ ਲਿਆਉਣ ਲਈ ਦਿੱਤੀ ਨਸੀਹਤ

Navjot Sidhu Rally: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਮੋਗਾ ਵਿੱਚ ਰੈਲੀ ਕੀਤੀ। ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ , ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ , ਨਾਜਰ ਸਿੰਘ ਮਾਨਸ਼ਾਹੀਆ, ਸੁਰਜੀਤ ਸਿੰਘ ਧੀਮਾਨ , ਜਗਦੇਵ ਸਿੰਘ ਕਮਾਲੂ ਅਤੇ ਸਾਬਕਾ ਮੇਅਰ ਮੋਗਾ ਨਗਰ ਨਿਗਮ ਨਿਤਿਕਾ ਭੱਲਾ ਪੁੱਜੇ ਸਨ।

ਮੋਗਾ ਵਿੱਚ ਸਿੱਧੂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਸਨ। ਇਸ ਮੌਕੇ ਸਿੱਧੂ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਉਪਰ ਨਿਸ਼ਾਨੇ ਸਾਧੇ। ਸਿੱਧੂ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ। ਕਾਂਗਰਸ ਨੂੰ ਨਸੀਹਤ ਦਿੰਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਸਾਖ 'ਤੇ ਨਹੀਂ ਰਹਿ ਸਕਦੀ। ਇਮਾਨਦਾਰੀ ਨੂੰ ਅੱਗੇ ਲਿਆਉਣਾ ਪਵੇਗਾ। ਲੋਕਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦਾ ਜੀਵਨ ਕਿਵੇਂ ਸੁਧਾਰਿਆ ਜਾ ਸਕਦਾ ਹੈ, ਤਾਂ ਹੀ ਕਾਂਗਰਸ ਅੱਗੇ ਆਵੇਗੀ।

ਨਵਜੋਤ ਸਿੱਧੂ ਨੇ ਕਿਹਾ ਕਿ ਸਿੰਗਾਪੁਰ ਵਿੱਚ ਸਾਲਾਨਾ ਪ੍ਰਤੀ ਵਿਅਕਤੀ ਆਮਦਨ 1 ਕਰੋੜ 56 ਲੱਖ ਰੁਪਏ ਹੈ। ਆਸਟ੍ਰੇਲੀਆ ਵਿੱਚ 50 ਲੱਖ, ਨਿਊਜ਼ੀਲੈਂਡ ਵਿੱਚ 43 ਲੱਖ, ਭਾਰਤ ਵਿੱਚ ਔਸਤ ਪ੍ਰਤੀ ਵਿਅਕਤੀ ਆਮਦਨ 6.95 ਲੱਖ ਰੁਪਏ ਹੈ ਅਤੇ ਪੰਜਾਬ ਵਿੱਚ ਇਹ 1.80 ਲੱਖ ਰੁਪਏ ਹੈ। ਪੰਜਾਬ ਵਿੱਚ 15 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਅਤੇ ਵਿਦੇਸ਼ਾਂ ਵਿੱਚ 5 ਲੱਖ ਦੀ ਕਮਾਈ ਹੈ।

ਲੋਕ ਸੂਬਾ ਕਿਉਂ ਨਾ ਛੱਡ ਕੇ ਜਾਣ। 1 ਕਰੋੜ 76 ਲੱਖ ਕਰੋੜ ਰੁਪਏ ਦਾ ਨਿਵੇਸ਼ ਉੱਤਰ ਪ੍ਰਦੇਸ਼ 'ਚ ਗਿਆ ਪਰ ਉਹ ਕਹਿ ਰਹੇ ਹਨ ਕਿ ਪੰਜਾਬ 'ਚ ਟਾਟਾ-ਬੀ.ਐੱਮ.ਡਬਲਿਊ. 2021-22 ਲਈ ਨਿਵੇਸ਼ 24 ਕਰੋੜ ਰੁਪਏ ਸੀ ਅਤੇ ਹੁਣ ਇਹ ਘੱਟ ਕੇ 3-4 ਕਰੋੜ ਰੁਪਏ ਰਹਿ ਗਿਆ ਹੈ। ਜੇਕਰ ਵਪਾਰੀ ਸੁਰੱਖਿਅਤ ਨਹੀਂ ਹਨ ਤਾਂ ਉਹ ਇੱਥੇ ਕਿਵੇਂ ਰਹਿਣਗੇ?

ਸਿੱਧੂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਕਾਂਗਰਸ ਨੂੰ ਵੀ ਕਹਿੰਦਾ ਹਾਂ ਕਿ ਇਹ ਸਵਾਲ ਪੰਜਾਬੀ ਦੇ ਦਿਲ ਦਾ ਹੈ। ਸਾਨੂੰ ਇਸ ਦਲਦਲ ਵਿੱਚੋਂ ਕੌਣ ਕੱਢੇਗਾ? ਰੋਡਮੈਪ ਕੀ ਹੈ? ਵਿਦੇਸ਼ ਗਏ ਨੌਜਵਾਨ ਵਾਪਸ ਕਿਵੇਂ ਆਉਣਗੇ? ਇਸ ਸਿਸਟਮ ਨੂੰ ਕਿਵੇਂ ਬਦਲਿਆ ਜਾਵੇ। ਮੈਂ ਖੁਦ ਇਸ ਸਿਸਟਮ ਨਾਲ 20 ਸਾਲ ਲੜਿਆ ਹਾਂ। ਸਿੱਧੂ ਨੇ ਭਾਜਪਾ ਛੱਡਦਿਆਂ ਹੀ ਰਾਜ ਸਭਾ ਤੇ ਮੰਤਰਾਲਾ ਛੱਡ ਦਿੱਤਾ ਸੀ। ਲੋਕ ਅਹੁਦਿਆਂ ਲਈ ਪਾਰਟੀ ਛੱਡਦੇ ਹਨ, ਮੈਂ ਪੰਜਾਬ ਲਈ ਅਹੁਦਾ ਛੱਡਿਆ ਸੀ।

ਸਿੱਧੂ ਨੇ ਕਿਹਾ ਕਿ ਅੱਜ ਮੰਦਰ ਬਣ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਅੱਜ ਤੱਕ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਕਾਸ਼ੀ ਜਿੰਨਾ ਸੋਨਾ ਹਰਿਮੰਦਰ ਸਾਹਿਬ ਵਿੱਚ ਦਿੱਤਾ ਸੀ, ਉੱਨਾ ਹੀ ਕਾਸ਼ੀ ਵਿਸ਼ਵਨਾਥ ਨੂੰ ਦਿੱਤਾ ਸੀ।

ਅੱਜ ਵੀ ਕਾਸ਼ੀ ਵਿਸ਼ਵਨਾਥ ਵਿੱਚ ਸ਼ਾਮ ਦੀ ਆਰਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਕੀ ਜੈ ਕਿਹਾ ਜਾਂਦਾ ਹੈ। ਰਾਮ ਸਭ ਦੇ ਹਨ। ਰਾਮ ਹਰ ਕਣ ਵਿੱਚ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਮਾਂ ਹਿੰਦੂ, ਪਿਤਾ ਸਿੱਖ ਸਨ। ਉਨ੍ਹਾਂ ਦੀ ਦਾਦੀ ਨੇ ਅੱਧਾ ਘਰ ਮੰਦਰ ਨੂੰ ਦਾਨ ਕਰ ਦਿੱਤਾ ਸੀ। ਹੁਣ ਮੈਨੂੰ ਪਾੜ ਕੇ ਦੇਖੋ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ। ਮੈਂ ਸਿੱਖਾਂ ਨੂੰ ਕਹਿੰਦਾ ਹਾਂ ਕਿ ਉਹ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ 'ਤੇ ਚੱਲਣ ਤੇ ਘੱਟੋ-ਘੱਟ ਇਮਾਨਦਾਰੀ ਦਾ ਪਾਲਣ ਕਰਨ।

ਇਹ ਵੀ ਪੜ੍ਹੋ : Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ

Trending news