Sidhu Meet Priyanka: ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਅਕਾਊਂਟ ਤੇ ਤਸਵੀਰ ਸ਼ੇਅਰ ਕਰਦੇ ਹੋਏ ਸਿੱਧੂ ਨੇ ਲਿਖਿਆ- ਅੱਜ ਉਨ੍ਹਾਂ ਨਾਲ ਦਿੱਲੀ ਵਿੱਚ ਮੁਲਾਕਾਤ ਹੋਈ...ਅੱਗੇ ਦੇ ਰਾਹ 'ਤੇ...ਹਾਂ ਪੱਖੀ ਚਰਚਾ ਹੋਈ।
Trending Photos
Sidhu Meet Priyanka: ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਈਕਮਾਂਡ ਨਾਲ ਮੁਲਾਕਾਤ ਕੀਤੀ ਹੈ। ਅੱਜ ਨਵਜੋਤ ਸਿੰਘ ਸਿੱਧੂ ਨੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਵਿੱਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ। ਇਸ ਮੁਲਾਕਾਤ ਨਾਲ ਸਿੱਧੂ ਨੇ ਇਕ ਵਾਰ ਮੁੜ ਸ਼ਾਂਤ ਰਹਿੰਦੇ ਹੋਏ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਅਕਾਊਂਟ ਤੇ ਤਸਵੀਰ ਸ਼ੇਅਰ ਕਰਦੇ ਹੋਏ ਸਿੱਧੂ ਨੇ ਲਿਖਿਆ- ਅੱਜ ਉਨ੍ਹਾਂ ਨਾਲ ਦਿੱਲੀ ਵਿੱਚ ਮੁਲਾਕਾਤ ਹੋਈ...ਅੱਗੇ ਦੇ ਰਾਹ 'ਤੇ...ਹਾਂ ਪੱਖੀ ਚਰਚਾ ਹੋਈ।
Met her in Delhi today … had a positive discussion … the way forward … @priyankagandhi pic.twitter.com/Xyf5pohpgI
— Navjot Singh Sidhu (@sherryontopp) February 27, 2024
ਭਾਜਪਾ 'ਚ ਜਾਣ ਦੀ ਚਰਚਾ
ਨਵੋਜਤ ਸਿੰਘ ਸਿੱਧੂ ਦੀ ਭਾਜਪਾ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਇਰੀ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਉਹ ਕਹਿ ਰਹੇ ਹਨ- ਸਾਡੀਆਂ ਅਫਵਾਹਾਂ ਦਾ ਧੂੰਆਂ ਉਥੋਂ ਉਠਦਾ ਹੈ ਗੁਰੂ , ਜਿੱਥੇ ਸਾਡੇ ਨਾਮ ਤੋਂ ਅੱਗ ਲੱਗ ਜਾਂਦੀ ਹੈ। ਅੱਜ ਉਨ੍ਹਾਂ ਦੀ ਇਸ ਮੁਲਾਕਾਤ ਨੇ ਭਾਜਪਾ ਵਿੱਚ ਜਾਣ ਦੀਆਂ ਅਫਵਾਹਾਂ ਨੂੰ ਕੁੱਝ ਹੱਦ ਤੱਕ ਠੰਡਾ ਜ਼ਰੂਰ ਕਰ ਦਿੱਤਾ ਹੈ।
— Navjot Singh Sidhu (@sherryontopp) February 26, 2024
ਪੰਜਾਬ ਕਾਂਗਰਸ ਤੋਂ ਚੱਲ ਰਹੇ ਅੱਡ
ਸਿੱਧੂ ਹਮੇਸ਼ਾ ਆਪਣੀ ਮਰਜੀ ਕਰਦੇ ਹਨ ਅਜਿਹਾ ਕਿਹਾ ਜਾਂਦਾ ਹੈ, ਪਰ ਸੱਚ ਹੀ ਉਨ੍ਹਾਂ ਆਪਣੀ ਮਰਜੀ ਦੇ ਮਾਲਕ ਹਨ। ਕ੍ਰਿਕੇਟ ਮੈਦਾਨ ਤੋਂ ਲੈਕੇ ਆਪਣੇ ਸਿਆਸੀ ਸਫਰ ਤੱਕ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਮਰਜੀ ਕੀਤੀ ਹੈ। ਉਹ ਪੰਜਾਬ ਕਾਂਗਰਸ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੇ, ਜਦੋਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਸਮਰਾਲਾ ਵਿੱਚ ਕਨਵੈਨਸ਼ਨ ਤਾਂ ਵੀ ਉਹ ਇਸ ਵਿੱਚ ਸ਼ਾਮਿਲ ਨਹੀਂ ਹੋਏ ।ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਇੰਚਾਰਜ ਦੀਆਂ ਮੀਟਿੰਗ ਤੋਂ ਵੀ ਦੂਰੀ ਬਣਾਕੇ ਰੱਖੀ ਹੋਈ ਸੀ। ਹਾਲਾਂਕਿ ਉਹ ਕਾਂਗਰਸੀ ਆਗੂਆਂ ਨਾਲ ਜ਼ਰੂਰ ਮੁਲਾਕਾਤ ਜਰੂਰ ਕਰ ਰਹੇ ਹਨ।