Faridkot News: ਸਵਾ ਮਹੀਨਾ ਪਹਿਲਾਂ ਕੈਨੇਡਾ ਗਈ ਲੜਕੀ ਦੀ ਮੌਤ, ਪਤੀ ਵੀ ਕੈਨੇਡਾ ਜਾਣ ਦੀ ਕਰ ਰਿਹਾ ਸੀ ਤਿਆਰੀ
Advertisement
Article Detail0/zeephh/zeephh2081701

Faridkot News: ਸਵਾ ਮਹੀਨਾ ਪਹਿਲਾਂ ਕੈਨੇਡਾ ਗਈ ਲੜਕੀ ਦੀ ਮੌਤ, ਪਤੀ ਵੀ ਕੈਨੇਡਾ ਜਾਣ ਦੀ ਕਰ ਰਿਹਾ ਸੀ ਤਿਆਰੀ

Faridkot News: ਸਿਰਫ ਸਵਾ ਮਹੀਨੇ ਪਹਿਲਾਂ ਕੈਨੇਡਾ ਗਈ ਲੜਕੀ ਦੀ ਮੌਤ ਦੀ ਖਬਰ ਆਉਣ ਮਗਰੋਂ ਫਰੀਦਕੋਟ ਦੀ ਬਲਬੀਰ ਬਸਤੀ ਵਿੱਚ ਮਾਤਮ ਫੈਲ ਗਿਆ ਗਿਆ।

Faridkot News: ਸਵਾ ਮਹੀਨਾ ਪਹਿਲਾਂ ਕੈਨੇਡਾ ਗਈ ਲੜਕੀ ਦੀ ਮੌਤ, ਪਤੀ ਵੀ ਕੈਨੇਡਾ ਜਾਣ ਦੀ ਕਰ ਰਿਹਾ ਸੀ ਤਿਆਰੀ

Faridkot News (ਦੇਵਾ ਨੰਦ ਸ਼ਰਮਾ): ਫਰੀਦਕੋਟ ਦੀ ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਪੁੱਤਰੀ ਗੁਰਪ੍ਰਤਾਪ ਸਿੰਘ ਜਿਸਦਾ ਵਿਆਹ ਅਕਤੂਬਰ ਮਹੀਨੇ ਵਿੱਚ ਹੋਇਆ ਸੀ ਤੇ ਦਸੰਬਰ ਦੇ ਦੂਜੇ ਹਫ਼ਤੇ ਕਰੀਬ ਸਵਾ ਮਹੀਨਾ ਪਹਿਲਾ ਪੜ੍ਹਾਈ ਲਈ ਚਾਵਾਂ ਨਾਲ ਕੈਨੇਡਾ ਭੇਜੀ ਧੀ ਦੀ ਮਰਨ ਦੀ ਖਬਰ ਪੁੱਜਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਪੂਰਾ ਪਰਿਵਾਰ ਲੜਕੀ ਦੀ ਮੌਤ ਨਾਲ ਸਦਮੇ ਵਿੱਚ ਹੈ। ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਨਵਨੀਤ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਨਾਲ ਫੋਨ ਉਤੇ ਗੱਲਬਾਤ ਹੋਈ ਸੀ।

ਉਸ ਤੋਂ ਬਾਅਦ ਅਚਾਨਕ ਫ਼ੋਨ ਉਤੇ ਗੱਲਬਾਤ ਨਾ ਹੋ ਸਕੀ ਜਿਸ ਤੋਂ ਘਬਰਾ ਕੇ ਪਹਿਲਾਂ ਉਨ੍ਹਾਂ ਵੱਲੋਂ ਉਸਦੀ ਸਾਥਣ ਲੜਕੀ ਨਾਲ ਗੱਲ ਕਰ ਪਤਾ ਕਰਨ ਨੂੰ ਕਿਹਾ ਅਤੇ ਜਦ ਉਸਦੀ ਸਾਥੀ ਲੜਕੀ ਉਸਦੇ ਪੀਜੀ ਉਤੇ ਗਈ ਤਾਂ ਨਾਲ ਦੇ ਕਮਰੇ ਵਿੱਚ ਰਹਿਣ ਵਾਲੇ ਲੜਕੇ ਦੀ ਮਦਦ ਨਾਲ ਉਸਦਾ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ।

ਜਦ ਕੋਈ ਜਵਾਬ ਨਾ ਮਿਲਿਆ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਜਦ ਪੁਲਿਸ ਦੀ ਮਦਦ ਨਾਲ ਉਸਦਾ ਦਰਵਾਜ਼ਾ ਖੋਲ੍ਹਿਆ ਗਿਆ। ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਜਦ ਉਨ੍ਹਾਂ ਨੇ ਨਵਨੀਤ ਨੂੰ ਮ੍ਰਿਤਕ ਹਾਲਤ ਵਿੱਚ ਪਿਆ ਦੇਖਿਆ। ਉਸਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ ਹਲੇ ਇਸ ਸਬੰਧੀ ਪਤਾ ਨਹੀਂ ਲੱਗਿਆ ਹੈ।

ਮ੍ਰਿਤਕ ਨਵਨੀਤ ਦੇ ਪਿਤਾ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਉਨ੍ਹਾਂ ਦੀ ਲੜਕੀ ਦਾ ਵਿਆਹ ਹੋਇਆ ਸੀ ਤੇ ਹੁਣ ਲੜਕੇ ਨੇ ਵੀ ਉਨ੍ਹਾਂ ਦੀ ਲੜਕੀ ਕੋਲ ਕੈਨੇਡਾ ਜਾਣਾ ਸੀ ਪਰ ਉਸ ਤੋਂ ਪਹਿਲਾ ਇਹ ਭਾਣਾ ਵਾਪਰ ਗਿਆ। ਆਪਣੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਉਨ੍ਹਾਂ ਸਰਕਾਰ ਤੋਂ ਗੁਹਾਰ ਲਗਾਈ ਕਿ ਉਨ੍ਹਾਂ ਦੀ ਲੜਕੀ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਆਖਰੀ ਵਾਰ ਉਹ ਆਪਣੀ ਧੀ ਦਾ ਚਿਹਰਾ ਦੇਖ ਸਕਣ।

ਇਸ ਮੌਕੇ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਤੇ ਸਾਊ ਸੁਭਾਅ ਦੀ ਸੀ ਜਿਸਦੀ ਮੌਤ ਦੀ ਵਜ੍ਹਾ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਅਪੀਲ ਹੈ ਕੇ ਲੜਕੀ ਦੀ ਲਾਸ਼ ਭਾਰਤ ਲਿਆਉਣ ਵਿੱਚ ਮਦਦ ਕਰੇ।

ਇਹ ਵੀ ਪੜ੍ਹੋ : Khanna News: ਪ੍ਰੇਮ ਸਬੰਧਾਂ ਦਾ ਘਰ ਪਤਾ ਲੱਗਣ 'ਤੇ ਪ੍ਰੇਮੀ ਜੋੜੇ ਨੇ ਚੁੱਕਿਆ ਖ਼ੌਫਨਾਕ ਕਦਮ

Trending news