ਪੰਜਾਬੀ ਗਾਇਕਾ ਅਫ਼ਸਾਨਾ ਖਾਨ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਵੱਡੇ ਰਾਜ ਖੋਲੇਗੀ। ਕੱਲ੍ਹ ਕੇਂਦਰੀ ਜਾਂਚ ਏਜੰਸੀ ਨੇ ਅਫ਼ਸਾਨਾ ਨੂੰ ਤਲਬ ਕੀਤਾ ਸੀ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁੱਛਗਿੱਛ ਕੀਤੀ ਸੀ।
Trending Photos
ਚੰਡੀਗੜ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਉਸਦੀ ਮੂੰਹ ਬੋਲੀ ਭੈਣ ਅਤੇ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਅਹਿਮ ਗੱਲਾਂ ਸਾਂਝੀਆਂ ਕਰਨ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਕੇਂਦਰੀ ਜਾਂਚ ਏਜੰਸੀ (NIA) ਅਫ਼ਸਾਨਾ ਖਾਨ ਨੂੰ ਬੁਲਾਇਆ ਸੀ ਅਤੇ 5 ਘੰਟੇ ਉਸਦੇ ਕੋਲੋਂ ਪੁੱਛਗਿੱਛ ਕੀਤੀ ਸੀ। ਹੁਣ ਅਫ਼ਸਾਨਾ ਖਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅੱਜ ਵੱਡੇ ਰਾਜ ਖੋਲਣ ਜਾ ਰਹੀ ਹੈ। ਐਨ. ਆਈ. ਏ. ਨਾਲ ਜੋ ਗੱਲਬਾਤ ਹੋਈ ਉਹ ਰਾਜ ਅੱਜ ਅਫ਼ਸਾਨਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਖੁੱਲਣਗੇ।
ਮੂਸੇਵਾਲਾ ਕਤਲ ਕੇਸ ਦੇ ਅਫ਼ਸਾਨਾ ਖਾਨ ਨਾ ਜੁੜੇ ਤਾਰ ?
ਅਫ਼ਸਾਨਾ ਖਾਨ ਐਨ. ਆਈ. ਏ. ਦੀ ਰਡਾਰ 'ਤੇ ਸੀ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਫੜੇ ਗਏ ਲਾਰੈਂਸ ਬਿਸ਼ਨੋਈ ਅਤੇ ਹੋਰਾਂ ਨੇ ਇਹ ਖੁਲਾਸਾ ਕੀਤਾ ਸੀ ਕਿ ਅਫ਼ਸਾਨਾ ਖਾਨ ਬੰਬੀਹਾ ਗੈਂਗ ਦੀ ਕਰੀਬੀ ਹੈ।ਬੰਬੀਹਾ ਗੈਂਗ ਨਾਲ ਆਖਿਰ ਕਿੰਨੀ ਨੇੜਤਾ ਸੀ ਐਨ. ਆਈ. ਏ. ਇਹ ਭੇਦ ਲੱਭਣ ਵਿਚ ਲੱਗੀ ਹੈ।ਇਸ ਲਈ ਐਨ. ਆਈ. ਏ. ਨੇ ਅਫ਼ਸਾਨਾ ਖਾਨ ਨੂੰ ਬੁਲਾਇਆ। ਐਨ. ਆਈ. ਏ. ਮੂਸੇਵਾਲਾ ਦੀ ਹੱਤਿਆ ਅਤੇ ਇਸ ਵਿਚ ਗੈਂਗਸਟਰ ਅਤੇ ਅੱਤਵਾਦੀ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਬੜਾ ਪਿਆਰਾ ਸੀ ਅਫ਼ਸਾਨਾ ਖਾਨ ਅਤੇ ਸਿੱਧੂ ਮੂਸੇਵਾਲਾ ਦਾ ਰਿਸ਼ਤਾ
ਅਫ਼ਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਸੀ ਅਤੇ ਆਏ ਸਾਲ ਸਿੱਧੂ ਮੂਸੇਵਾਲਾ ਨੂੰ ਰੱਖੜੀ ਬਣਦੀ ਸੀ। ਇਥੋਂ ਤੱਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਾਤਾ ਪਿਤਾ ਕਹਿ ਬੁਲਾਉਂਦੀ ਸੀ। ਪਰ ਗੈਂਗਸਟਰਾਂ ਨਾਲ ਸੰਪਰਕ ਤੋਂ ਬਾਅਦ ਐਨ. ਆਈ. ਏ. ਉਸਨੂੰ ਸ਼ੱਕੀ ਨਿਗਾਹ ਨਾਲ ਵੇਖ ਰਹੀ ਹੈ। ਬਾਕੀ ਕੇਂਦਰੀ ਜਾਂਚ ਏਜੰਸੀ ਅਤੇ ਅਫ਼ਸਾਨਾ ਖਾਨ ਦਰਮਿਆਨ ਹੋਈ ਗੱਲਬਾਤ ਦਾ ਬਾਰੇ ਅੱਜ ਅਫ਼ਸਾਨਾ ਵੱਲੋਂ ਸਪਸ਼ਟ ਕਰ ਦਿੱਤਾ ਜਾਵੇਗਾ।
ਗੈਂਗਸਟਰ ਅਤੇ ਅਫ਼ਸਾਨਾ ਖਾਨ ਕਨੈਕਸ਼ਨ ਕਿਵੇਂ ਆਇਆ ਸਾਹਮਣੇ ?
ਹਾਲ ਹੀ ਦੇ ਵਿਚ ਐਨ. ਆਈ. ਏ. ਨੇ ਕਈ ਗੈਂਗਸਟਰਾਂ ਅਤੇ ਮਸ਼ਹੂਰ ਹਸਤੀਆਂ ਦੇ ਘਰ ਛਾਪੇਮਾਰੀ ਕੀਤੀ ਸੀ। ਜਿਥੋਂ ਅਫ਼ਸਾਨਾ ਦਾ ਗੈਂਗਸਟਰਾਂ ਨਾਲ ਕਨੈਕਸ਼ਨ ਸਾਹਮਣੇ ਆਇਆ ਸੀ ਅਤੇ ਐਨ. ਆਈ. ਏ. ਦੀ ਰਡਾਰ 'ਤੇ ਅਫ਼ਸਾਨਾ ਖਾਨ ਆਈ।
WATCH LIVE TV