ਦੱਸਿਆ ਜਾ ਰਿਹਾ ਹੈ ਕਿ ਸੀਤਾਰਮਨ ਇੱਕ ਮਾਮੂਲੀ ਪੇਟ ਦੇ ਇਨਫ਼ੈਕਸ਼ਨ ਅਤੇ ਇੱਕ ਰੁਟੀਨ ਜਾਂਚ ਲਈ AIIMS 'ਚ ਭਰਤੀ ਹੋਈ।
Trending Photos
Nirmala Sitharaman health update news: Nirmala Sitharaman health update news: ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀਤਾਰਮਨ ਇੱਕ ਮਾਮੂਲੀ ਪੇਟ ਦੇ ਇਨਫ਼ੈਕਸ਼ਨ ਅਤੇ ਇੱਕ ਰੁਟੀਨ ਜਾਂਚ ਲਈ AIIMS 'ਚ ਭਰਤੀ ਹੋਈ।
ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ, 63 ਸਾਲ ਦੀ ਨਿਰਮਲਾ ਸੀਤਾਰਮਨ ਨੂੰ ਦੁਪਹਿਰ AIIMS ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਛੁੱਟੀ ਮਿਲਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਵਧੀਆ ਡਾਕਟਰਾਂ ਵੱਲੋਂ ਦੇਖਭਾਲ ਕੀਤੀ ਜਾ ਰਹੀ ਹੈ।
ਬੀਤੇ ਦਿਨੀ ਸੀਤਾਰਮਨ ਨੇ ਨਵੀਂ ਦਿੱਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ।
ਇਹ ਵੀ ਪੜ੍ਹੋ: Himanshi Khurana ਹਸਪਤਾਲ ‘ਚ ਭਰਤੀ, ਸ਼ੂਟਿੰਗ ਦੌਰਾਨ ਵਿਗੜੀ ਸਿਹਤ
ਹਾਲ ਹੀ ਵਿੱਚ ਵਿੱਤ ਮੰਤਰੀ ਨੇ ਤਾਮਿਲਨਾਡੂ ਵਿੱਚ ਇੱਕ ਯੂਨੀਵਰਸਿਟੀ ਵਿੱਚ ਕਨਵੋਕੇਸ਼ਨ ਸਮਾਰੋਹ ਦੌਰਾਨ ਕਿਹਾ ਸੀ ਕਿ ਭਾਰਤ ਨੂੰ ਵਿਸ਼ਵ ਦੀ ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਸਾਡਾ ਦੇਸ਼ ਵਾਜਬ ਕੀਮਤ 'ਤੇ ਗਲੋਬਲ ਸਟੈਂਡਰਡ ਦਵਾਈ ਪ੍ਰਦਾਨ ਕਰਦਾ ਹੈ।
ਦੱਸ ਦਈਏ ਕਿ 1 ਫਰਵਰੀ 2023 ਨੂੰ ਸੀਤਾਰਮਨ ਫੈਡਰਲ ਬਜਟ ਪੇਸ਼ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਵੱਲੋਂ ਇੱਕ ਸੰਕੇਤ ਦਿੱਤਾ ਗਿਆ ਸੀ ਕਿ ਉਸਦਾ ਆਉਣ ਵਾਲਾ ਬਜਟ "ਪਹਿਲਾਂ ਦੀ ਭਾਵਨਾ ਦੀ ਪਾਲਣਾ" ਕਰੇਗਾ ਅਤੇ "ਜਨਤਕ ਖਰਚਿਆਂ ਹੇਠ ਵਿਕਾਸ ਨੂੰ ਹੁਲਾਰਾ ਦੇਣਾ ਜਾਰੀ ਰੱਖੇਗਾ।"
ਇਹ ਵੀ ਪੜ੍ਹੋ: Veer Bal Diwas: PM ਮੋਦੀ 'ਵੀਰ ਬਾਲ ਦਿਵਸ' ਹੋਣਗੇ ਸ਼ਾਮਲ, ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਲੇਖ ਲਿਖਣ ਦੀ ਵੀ ਕੀਤੀ ਅਪੀਲ
(For more news apart from Nirmala Sitharaman's health update, stay tuned to Zee PHH)