Faridkot News: ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਿਸਟਾਂ ਜਾਰੀ ਹੋ ਚੁੱਕੀਆਂ ਹਨ।
Trending Photos
Faridkot News: ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਿਸਟਾਂ ਜਾਰੀ ਹੋ ਚੁੱਕੀਆਂ ਹਨ ਜਿਸ ਤੋਂ ਬਾਆਦ ਫਰੀਦਕੋਟ ਦੇ ਪਿੰਡ ਬਹਿਬਲ ਖੁਰਦ ਵਿੱਚ ਅਨੋਖਾ ਸੀਨ ਦੇਖਣ ਨੂੰ ਮਿਲਿਆ।
ਇਸ ਪਿੰਡ ਤੋਂ ਕਿਸੇ ਵੀ ਵਿਅਕਤੀ ਵੱਲੋਂ ਨਾ ਤਾਂ ਸਰਪੰਚ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਨਾ ਹੀ ਕਿਸੇ ਵੱਲੋਂ ਮੈਂਬਰ ਪੰਚਾਇਤ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਸੂਚੀ ਵਿੱਚ ਸਾਰੇ ਅਹੁਦਿਆਂ ਉਤੇ ਨਾਮਜ਼ਦਗੀ ਸਿਫ਼ਰ ਹੀ ਨਜ਼ਰ ਆਈ ਜਿਸ ਦੇ ਪਿੱਛੇ ਵਜ੍ਹਾ ਇੱਕ ਗੈਂਗਸਟਰ ਦਾ ਖੌਫ਼ ਮੰਨਿਆ ਜਾ ਰਿਹਾ ਹੈ।
ਇਸ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਸਿੰਮਾ ਬਹਿਬਲ ਦੇ ਡਰ ਵਜੋਂ ਕਿਸੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ ਕਿਉਂਕਿ ਸਿੰਮਾ ਬਹਿਬਲ ਆਪਣੇ ਪਿਤਾ ਨੂੰ ਇਸ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦਾ ਸੀ। ਇਸ ਸਬੰਧੀ ਜਦ ਐਸਪੀ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੇ ਪੁਲਿਸ ਪ੍ਰਸ਼ਾਸਨ ਦਾ ਕੰਮ ਸੁਰੱਖਿਆ ਪ੍ਰਦਾਨ ਕਰਨਾ ਹੈ ਤੇ ਨਾਮਜ਼ਦਗੀ ਵਾਲੇ ਦਿਨ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਪਰ ਕਿਸੇ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਏ ਗਏ।
ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਿੰਮਾ ਬਹਿਬਲ ਜੋ ਆਪਣੇ ਪਿਤਾ ਨੂੰ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦਾ ਸੀ ਅਤੇ ਉਸਨੇ ਆਪਣੇ ਘਰ ਵਿੱਚ ਇਕੱਠ ਵੀ ਕੀਤਾ ਸੀ ਪਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁਝ ਗਲਤ ਹੋ ਸਕਦਾ ਹੈ ਜਿਸ ਲਈ ਪੁਲਿਸ ਪਾਰਟੀ ਮੌਕੇ ਉਤੇ ਪੁੱਜੀ ਜਿਥੇ ਉਕਤ ਲੋਕਾਂ ਵੱਲੋਂ ਪੁਲਿਸ ਨਾਲ ਤਕਰਾਰਬਾਜ਼ੀ ਕੀਤੀ ਗਈ ਅਤੇ ਜਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਥੋਂ ਭੱਜ ਨਿਕਲੇ ਪਰ ਉਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਰਾਈਫਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਗਏ ਸਨ।
ਇਸ ਮਾਮਲੇ ਵਿੱਚ ਸਿੰਮਾ ਬਹਿਬਲ ਅਤੇ ਉਸਦੇ ਪਿਤਾ ਤੋਂ ਇਲਾਵਾ ਹੋਰ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਸਿੰਮਾ ਅਤੇ ਉਸਦਾ ਪਿਤਾ ਮੌਕੇ ਤੋਂ ਫ਼ਰਾਰ ਹੋ ਗਏ ਸਨ। ਉਨ੍ਹਾਂ ਨੇ ਮੰਨਿਆ ਕਿ ਇਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ ਸੀ।
ਇਹ ਵੀ ਪੜ੍ਹੋ : Jalalabad Clash News: ਬੀਡੀਪੀਓ ਦਫਤਰ ਵਿੱਚ 'ਆਪ' ਅਤੇ ਅਕਾਲੀ ਵਰਕਰ ਭਿੜੇ; ਆਪ ਸਰਪੰਚ ਉਮੀਦਵਾਰ ਦੀ ਹਾਲਤ ਨਾਜ਼ੁਕ