ਜੇਕਰ ਬੱਚਿਆਂ ਨੂੰ ਹੈਲਮੇਟ ਨਹੀਂ ਪਵਾਇਆ ਜਾਂਦਾ ਤਾਂ ਫਿਰ ਚਾਲਾਨ ਭੁਗਤਨ ਲਈ ਤਿਆਰ ਰਹੋ। ਇਸ ਵਿਵਸਥਾ ਤਹਿਤ ਇਕ ਹਜ਼ਾਰ ਰੁਪਏ ਤੱਕ ਦੇ ਵਾਹਨ ਮਾਲਕ ਦਾ ਚਲਾਨ ਅਤੇ ਡਰਾਈਵਿੰਗ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਜਾਵੇਗਾ।
Trending Photos
ਚੰਡੀਗੜ: ਚੰਡੀਗੜ ਵਿਚ ਦੋਪਹੀਆ ਵਾਹਨ ਸਵਾਰਾਂ ਲਈ ਹੈਲਮੇਟ ਲਾਜ਼ਮੀ ਹੋ ਗਿਆ ਹੈ। ਹੈਲਮੇਟ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਲਾਜ਼ਮੀ ਹੈ। ਚਾਹੇ ਉਹ ਦੋਪਹੀਆ ਵਾਹਨ ਚਲਾ ਰਿਹਾ ਹੋਵੇ ਜਾਂ ਪਿਛਲੀ ਸੀਟ 'ਤੇ ਬੈਠਾ ਹੋਵੇ। ਬਿਨਾਂ ਹੈਲਮੇਟ ਪਾਏ ਜਾਣ 'ਤੇ ਚਲਾਨ ਕੱਟਿਆ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਜੇਕਰ ਬੱਚਿਆਂ ਨੂੰ ਹੈਲਮੇਟ ਨਹੀਂ ਪਵਾਇਆ ਜਾਂਦਾ ਤਾਂ ਫਿਰ ਚਾਲਾਨ ਭੁਗਤਨ ਲਈ ਤਿਆਰ ਰਹੋ। ਇਸ ਵਿਵਸਥਾ ਤਹਿਤ ਇਕ ਹਜ਼ਾਰ ਰੁਪਏ ਤੱਕ ਦੇ ਵਾਹਨ ਮਾਲਕ ਦਾ ਚਲਾਨ ਅਤੇ ਡਰਾਈਵਿੰਗ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਜਾਵੇਗਾ। ਸਾਲ 2019 ਵਿੱਚ ਕੇਂਦਰੀ ਮੋਟਰ ਵਾਹਨ ਐਕਟ, 1988 ਵਿੱਚ ਸੋਧ ਲਈ ਪੇਸ਼ ਕੀਤੇ ਗਏ ਬਿੱਲ ਵਿੱਚ ਇੱਕ ਨਵੀਂ ਧਾਰਾ 129 ਜੋੜੀ ਗਈ ਹੈ। ਇਸ ਤਹਿਤ ਦੋਪਹੀਆ ਵਾਹਨ ਚਲਾਉਣ ਵਾਲੇ ਚਾਰ ਸਾਲ ਤੋਂ ਵੱਧ ਉਮਰ ਦੇ ਸਾਰੇ ਬੱਚਿਆਂ ਲਈ ਹੈਲਮੇਟ ਪਾਉਣਾ ਲਾਜ਼ਮੀ ਹੈ।
ਕੇਂਦਰੀ ਸੜਕ ਆਵਾਜਈ ਅਤੇ ਰਾਜਮਾਰਗ ਮੰਤਰਾਲੇ ਨੇ ਬੱਚਿਆਂ ਲਈ ਮਾਪਦੰਡ ਕੀਤੇ ਤੈਅ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 15 ਫਰਵਰੀ, 2022 ਦੀ ਨੋਟੀਫਿਕੇਸ਼ਨ ਰਾਹੀਂ, CMVR, 1989 ਦੇ ਨਿਯਮ 138 ਵਿਚ ਸੋਧ ਕੀਤੀ ਹੈ ਅਤੇ ਦੋ ਪਹੀਆ ਵਾਹਨਾਂ 'ਤੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਿਜਾਣ ਲਈ ਸੁਰੱਖਿਆ ਨਾਲ ਸਬੰਧਤ ਮਾਪਦੰਡ ਤੈਅ ਕੀਤੇ ਹਨ। ਦੋ ਪਹੀਆ ਵਾਹਨ ਵਿਚ ਚਾਰ ਸਾਲ ਤੋਂ ਘੱਟ ਉਮਰ ਦੇ ਬੱਚੇ ਹੋਣਗੇ ਅਤੇ ਇਸ ਦੀ ਵੱਧ ਤੋਂ ਵੱਧ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਜੇਕਰ ਤੁਸੀਂ ਨਿਯਮ ਤੋੜਦੇ ਹੋ ਤਾਂ ਤੁਹਾਨੂੰ ਇੰਨਾ ਚਲਾਨ ਭਰਨਾ ਪਵੇਗਾ
* ਬਿਨਾਂ ਹੈਲਮੇਟ ਇਕ ਹਜ਼ਾਰ ਚਲਾਨ ਅਤੇ ਲਾਇਸੈਂਸ ਮੁਅੱਤਲ।
* ਦੂਜੀ ਵਾਰ ਦੋ ਹਜ਼ਾਰ ਦਾ ਚਲਾਨ ਕੱਟਣ ਦੀ ਵਿਵਸਥਾ ਹੈ।
* ਤੀਜੀ ਵਾਰ ਅਜਿਹਾ ਕਰਦੇ ਫੜੇ ਗਏ ਤਾਂ ਜਨਾਬ ਲਾਇਸੈਂਸ ਹੋਵੇਗਾ ਕੈਂਸਲ।
* ਕਾਰ 'ਚ ਵੀ ਬਿਨਾਂ ਸੀਟ ਬੈਲਟ 'ਤੇ ਇਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ।
* ਲਾਲ ਬੱਤੀ ਜੰਪ ਕਰਨ ਲਈ 1000 ਰੁਪਏ ਦਾ ਚਲਾਨ ਅਤੇ ਡਰਾਈਵਿੰਗ ਲਾਇਸੈਂਸ ਮੁਅੱਤਲ।
WATCH LIVE TV