Amritsar News: ਰੋਸ਼ਨੀ ਦਾ ਪ੍ਰਤੀਕ ਤਿਉਹਾਰ ਦੀਵਾਲੀ ਉਤੇ ਦੂਜਿਆਂ ਦੇ ਘਰ ਲੋਅ ਕਰਨ ਵਾਲਿਆਂ ਦੇ ਆਪਣੇ ਘਰਾਂ ਵਿੱਚ ਹਨੇਰਾ ਛਾਇਆ ਹੋਇਆ ਹੈ। ਦਰਅਸਲ ਵਿੱਚ ਆਧੁਨਿਕਤਾ ਦੇ ਜ਼ਮਾਨੇ ਵਿੱਚ ਮਿੱਟੀ ਦੇ ਦੀਵੇ ਦੀ ਲੋਅ ਮੱਧਮ ਹੁੰਦੀ ਜਾ ਰਹੀ ਹੈ।
Trending Photos
Amritsar News (ਭਰਤ ਸ਼ਰਮਾ): ਰੋਸ਼ਨੀ ਦਾ ਪ੍ਰਤੀਕ ਤਿਉਹਾਰ ਦੀਵਾਲੀ ਉਤੇ ਦੂਜਿਆਂ ਦੇ ਘਰ ਲੋਅ ਕਰਨ ਵਾਲਿਆਂ ਦੇ ਆਪਣੇ ਘਰਾਂ ਵਿੱਚ ਹਨੇਰਾ ਛਾਇਆ ਹੋਇਆ ਹੈ। ਦਰਅਸਲ ਵਿੱਚ ਆਧੁਨਿਕਤਾ ਦੇ ਜ਼ਮਾਨੇ ਵਿੱਚ ਮਿੱਟੀ ਦੇ ਦੀਵੇ ਦੀ ਲੋਅ ਮੱਧਮ ਹੁੰਦੀ ਜਾ ਰਹੀ ਹੈ। ਲੋਕਾਂ ਵੱਲੋਂ ਖੁਸ਼ੀਆਂ ਦੇ ਤਿਉਹਾਰ ਮਨਾਉਣ ਦੇ ਤਰੀਕੇ ਤੇ ਸਲੀਕੇ ਦਿਨ-ਬ-ਦਿਨ ਬਦਲ ਰਹੇ ਹਨ।
ਇਸ ਕਾਰਨ ਦੀਵੇ ਬਣਾਉਣ ਦਾ ਹੁਨਰ ਰੱਖਣ ਵਾਲੇ ਕਿਰਤੀਆਂ ਦੇ ਘਰਾਂ ਵਿੱਚ ਹਰ ਵਾਰ ਦੀਵਾਲੀ ਫਿੱਕੀ ਹੁੰਦੀ ਜਾ ਰਹੀ ਹੈ। ਅੱਜ ਤੋਂ ਇੱਕ ਦਹਾਕਾ ਪਹਿਲਾਂ ਦੀਵਾਲੀ ਦੇ ਤਿਉਹਾਰ ਉਪਰ ਲੋਕਾਂ ਦੇ ਘਰਾਂ ਵਿੱਚ ਮਿੱਟੀ ਦੇ ਦੀਵੇ ਜਗਮਗ ਹੁੰਦੇ ਸਨ। ਇਸ ਦੀ ਬਦੌਲਤ ਦੀਵੇ ਬਣਾਉਣ ਵਾਲੇ ਹੁਨਰਮੰਦ ਕਿਰਤੀਆਂ ਦੇ ਘਰਾਂ ਵਿੱਚ ਰੋਸ਼ਨੀਆਂ ਦਾ ਤਿਉਹਾਰ ਖੁਸ਼ੀਆਂ ਲੈ ਕੇ ਆਉਂਦਾ ਸੀ ਪਰ ਹੁਣ ਚਾਈਨੀਜ਼ ਦੀਵੇ ਤੇ ਚਾਈਨੀਜ਼ ਲੜੀਆਂ ਕਾਰਨ ਦੀਵੇ ਬਣਾਉਣ ਵਾਲਿਆਂ ਉਤੇ ਮੰਦੀ ਦੀ ਮਾਰ ਪੈ ਰਹੀ ਹੈ। ਜੀ ਮੀਡੀਆ ਵੱਲੋਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਲੋਕਾਂ ਕੋਲੋਂ ਹੀ ਹੱਥ ਦੇ ਬਣੇ ਹੋਏ ਮਿੱਟੀ ਦੇ ਦੀਵੇ ਖਰੀਦਣ ਤਾਂ ਜੋ ਇਹ ਵੀ ਲੋਕ ਦੀਵਾਲੀ ਖੁਸ਼ੀ ਦੇ ਨਾਲ ਮਨਾ ਸਕਣ।
ਅੰਮ੍ਰਿਤਸਰ ਦਾ ਇਲਾਕਾ ਛੋਟੀ ਹਰੀਪੁਰਾ ਘੁਮਿਆਰ ਮੁਹੱਲਾ ਵਿੱਚ ਵੱਸਦੇ ਕਿਰਤੀਆਂ ਦਾ ਦੀਵੇ ਬਣਾਉਣ ਦਾ ਕੰਮ ਪੁਸ਼ਤੈਨੀ ਹੈ। ਮਹਿੰਗਾਈ ਦੀ ਮਾਰ ਤੇ ਚਾਈਨੀਜ਼ ਦੀਵੇ, ਲੜੀਆਂ ਕਰਕੇ ਇਨ੍ਹਾਂ ਨੂੰ ਭਾਰੀ ਮਾਰ ਪੈ ਰਹੀ ਹੈ। ਦੀਵੇ ਬਣਾਉਣ ਵਾਲੇ ਘੁਮਿਆਰ ਪਰਿਵਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਦੀਵੇ ਬਣਾਉਣ ਦਾ ਕੰਮ ਉਨ੍ਹਾਂ ਦਾ ਪੁਸ਼ਤੈਨੀ ਹੈ ਅਤੇ ਉਹ ਪਿਛਲੇ 50 ਸਾਲ ਤੋਂ ਦੀਵੇ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 15-20 ਸਾਲ ਪਹਿਲਾਂ ਤਾਂ ਉਨ੍ਹਾਂ ਦੀ ਦੀਵਾਲੀ ਚੰਗੀ ਬਣ ਜਾਂਦੀ ਸੀ ਪਰ ਹੁਣ ਜਦ ਦੀ ਚਾਈਨੀਜ਼ ਦੀਵੇ ਅਤੇ ਚਾਈਨੀਜ਼ ਲੜੀਆਂ ਆ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਦੀਵੇ ਬਣਾਉਣ ਲਈ ਮਿਹਨਤ ਕਾਫੀ ਲੱਗਦੀ ਹੈ ਅਤੇ ਲਾਗਤ ਵੀ ਕਾਫੀ ਲੱਗਦੀ ਪਰ ਮੁਨਾਫਾ ਘੱਟ ਹੁੰਦਾ। ਹੁਣ ਲੋਕਾਂ ਦਾ ਰੁਝਾਨ ਵੀ ਚਾਈਨੀਜ਼ ਲੜੀਆਂ ਅਤੇ ਚਾਈਨੀਜ਼ ਦੀਵਿਆਂ ਵੱਲ ਵੱਧ ਰਿਹਾ, ਜਿਸ ਕਰਕੇ ਉਨ੍ਹਾਂ ਦੇ ਦੀਵੇ ਦੀ ਵਿਕਰੀ ਘੱਟ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਬੱਚੇ ਵੀ ਇਸ ਕੰਮ ਵਿੱਚ ਨਹੀਂ ਪੈ ਰਹੇ ਕਿਉਂਕਿ ਹੁਣ ਇਸ ਕੰਮ ਵਿੱਚ ਮੁਨਾਫਾ ਨਹੀਂ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਚਾਈਨੀਜ਼ ਲੜੀ ਅਤੇ ਚਾਇਨੀਜ ਦੀਵਿਆਂ ਨੂੰ ਬੈਨ ਕਰਨਾ ਚਾਹੀਦਾ ਤਾਂ ਜੋ ਲੋਕ ਉਨ੍ਹਾਂ ਦੇ ਹੱਥ ਦੇ ਬਣਾਏ ਹੋਏ ਮਿੱਟੀ ਦੇ ਦੀਵੇ ਖਰੀਦਣ।
ਇਹ ਵੀ ਪੜ੍ਹੋ : Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਐਮਰਜੈਂਸੀ ਮੀਟਿੰਗ ਅੱਜ; ਜ਼ਿਮਨੀ ਚੋਣਾਂ ਸਬੰਧੀ ਉਲੀਕੀ ਜਾਵੇਗੀ ਰਣਨੀਤੀ