​Punjab Protest: ਸੁਰਜੀਤ ਰੱਖੜਾ ਦਾ ਵੱਡਾ ਬਿਆਨ- 'ਸੁਖਬੀਰ ਬਾਦਲ ਨੂੰ ਜ਼ਿੱਦ ਛੱਡ ਦੇਣਾ ਚਾਹੀਦਾ ਅਸਤੀਫ਼ਾ'
Advertisement
Article Detail0/zeephh/zeephh2314305

​Punjab Protest: ਸੁਰਜੀਤ ਰੱਖੜਾ ਦਾ ਵੱਡਾ ਬਿਆਨ- 'ਸੁਖਬੀਰ ਬਾਦਲ ਨੂੰ ਜ਼ਿੱਦ ਛੱਡ ਦੇਣਾ ਚਾਹੀਦਾ ਅਸਤੀਫ਼ਾ'

Punjab Akali dal Protest: ਸੁਖਬੀਰ ਸਿੰਘ ਬਾਦਲ ਨੇ ਪਿਛਲੇ ਤਕਰੀਬਨ ਦੋ ਮਹੀਨਿਆਂ ਵਿੱਚ ਵਾਪਰੇ ਸਾਰੇ ਘਟਨਾਕ੍ਰਮ ਤੋਂ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ।

​Punjab Protest: ਸੁਰਜੀਤ ਰੱਖੜਾ ਦਾ ਵੱਡਾ ਬਿਆਨ- 'ਸੁਖਬੀਰ ਬਾਦਲ ਨੂੰ ਜ਼ਿੱਦ ਛੱਡ ਦੇਣਾ ਚਾਹੀਦਾ ਅਸਤੀਫ਼ਾ'

Punjab Protest: ਪਟਿਆਲਾ ਵਿਖੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵਿਰੋਧੀ ਧੜੇ ਨਿਤਰੇ ਸਨ। ਇਸ ਦੌਰਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜਲੰਧਰ ਜਿਮਣੀ ਚੋਣ ਦੇ ਵਿੱਚ ਬੀਬੀ ਸੁਰਜੀਤ ਕੌਰ ਦੇ ਕਾਗਜ਼ ਜਿਸ ਤਰ੍ਹਾਂ ਨਾਲ ਵਾਪਸ ਹੋਏ ਹਨ ਉਹ ਆਪਣੇ ਆਪ ਦੇ ਵਿੱਚ ਕਾਫੀ ਸਵਾਲ ਖੜੇ ਕਰਦੇ ਹਨ ਕਿਉਂਕਿ ਚਾਰ ਮੈਂਬਰੀ ਕਮੇਟੀ ਦੇ ਆਦੇਸ਼ ਦੇ ਉੱਪਰ ਹੀ ਉਹਨਾਂ ਨੂੰ ਜਿਮਣੀ ਚੋਣ ਲੜਾਉਣ ਦੇ ਲਈ ਅੱਗੇ ਲਿਆਂਦਾ ਗਿਆ ਸੀ ਅਤੇ ਜਦੋਂ ਸਭ ਅੱਗੇ ਲਿਆਂਦਾ ਗਿਆ ਸੀ ਅਤੇ ਉਹਨਾਂ ਨੂੰ ਪਾਰਟੀ ਦੁਆਰਾ ਚੋਣ ਨਿਸ਼ਾਨ ਦੇ ਦਿੱਤਾ ਗਿਆ ਸੀ।

ਉਨਾਂ ਦੇ ਦੁਆਰਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਅਤੇ 5 ਲੱਖ ਦੇ ਕਰੀਬ ਦੇ ਬੈਨਰ ਵੀ ਛਪਵਾ ਦਿੱਤੇ ਗਏ ਤਾਂ ਉਸ ਸਮੇਂ ਉਹਨਾਂ ਦਾ ਨਾਂ ਕਾਗਜ਼ ਵਾਪਸ ਕਰਾਉਣ ਦਾ ਤਰੀਕਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਕਿਉਂਕਿ ਉਥੋਂ ਦੇ ਲੋਕਲ ਪ੍ਰਧਾਨ ਦੇ ਦੁਆਰਾ ਜਾਲੀ ਦਸਤਖਤ ਕਰਕੇ ਉਹਨਾਂ ਦੇ ਕਾਗਜ਼ ਵਾਪਸ ਕਰਵਾਏ ਗਏ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜਦੋਂ ਇਹ ਮਾਮਲਾ ਚੱਕਿਆ ਗਿਆ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਇਹ ਗੱਲ ਕਹੀ ਗਈ ਕਿ ਅਸੀਂ ਉੱਥੋਂ ਦੇ ਉਮੀਦਵਾਰ ਜੋ ਬੀਐਸਪੀ ਦੇ ਹਨ ਉਹਨਾਂ ਦੀ ਸਪੋਰਟ ਕਰਾਂਗੇ। ਹੁਣ ਅਸੀਂ ਪ੍ਰੈਸ ਦੇ ਰਾਹੀਂ ਇਹ ਗੱਲ ਸਾਹਮਣੇ ਲਿਆਉਣੇ ਚਾਹੁੰਦੇ ਹਾਂ ਕਿ ਜਦੋਂ ਇੱਕ ਅਕਾਲੀ ਦਲ ਦੇ ਉਮੀਦਵਾਰ ਦੇ ਹੁੰਦਿਆਂ ਪਾਰਟੀ ਪ੍ਰਧਾਨ ਹੀ ਹੋਰ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਕਰੇ ਤਾਂ ਉਹ ਆਪਣੇ ਆਪ ਦੇ ਵਿੱਚ ਬਾਗੀ ਹੀ ਹੈ ਕਿਉਂਕਿ ਓਹੋ ਪਾਰਟੀ ਦੇ ਉਮੀਦਵਾਰ ਦੀ ਬਜਾਏ ਹੋਰ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਦੀ ਗੱਲ ਕਰ ਰਹੇ ਹਨ।।

ਉਹਨਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਦੀ ਚੋਣਾਂ ਲੜਨ ਦੇ ਵਿੱਚ ਪੂਰੀ ਤਰਹਾਂ ਦੇ ਨਾਲ ਸਪੋਰਟ ਕਰਾਂਗੇ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਜਿੱਦ ਨੂੰ ਛੱਡ ਦੇਣਾ ਚਾਹੀਦਾ ਤੇ ਪਾਰਟੀ ਪ੍ਰਧਾਨ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਸਾਨੂੰ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਕੋਈ ਸੱਦਾ ਆਉਂਦਾ ਹੈ ਤਾਂ ਅਸੀਂ ਜਰੂਰ ਮੀਟਿੰਗ ਦੇ ਵਿੱਚ ਜਾਵਾਂਗੇ ਨਾਲ ਹੀ ਬੀਤੇ ਦਿਨੀ ਅਕਾਲੀ ਵਰਕਰਾਂ ਦੇ ਦੁਆਰਾ ਉਹਨਾਂ ਉਪਰ ਨਿਸ਼ਾਨੀ ਤੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਮੈਂ ਪਾਰਟੀ ਨੂੰ 4045 ਸਾਲ ਦੇ ਕਰੀਬ ਸੇਵਾ ਕੀਤੀ ਹੈ ਮੈਨੂੰ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਅਕਾਲੀ ਦਲ ਦੇ ਲਈ ਮੈਂ ਕੀ ਕੀਤਾ ਹੈ।

ਉਨਾ ਕਿਹਾ ਕੀ ਮੈਂ ਪਿੰਡ ਪਿੰਡ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਕੰਮ ਕਰਾਂਗਾ।

Trending news