Punjab Budget 2024: ਵਿਰੋਧੀ ਧਿਰਾਂ ਨੇ 'ਆਪ' ਸਰਕਾਰ ਦੇ ਬਜਟ ਨੂੰ ਨਕਾਰਿਆ
Advertisement
Article Detail0/zeephh/zeephh2142165

Punjab Budget 2024: ਵਿਰੋਧੀ ਧਿਰਾਂ ਨੇ 'ਆਪ' ਸਰਕਾਰ ਦੇ ਬਜਟ ਨੂੰ ਨਕਾਰਿਆ

Punjab Assembly Budget: ਪੰਜਾਬ ਸਰਕਾਰ ਨੇ 2,04,918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ।

Punjab Budget 2024: ਵਿਰੋਧੀ ਧਿਰਾਂ ਨੇ 'ਆਪ' ਸਰਕਾਰ ਦੇ ਬਜਟ ਨੂੰ ਨਕਾਰਿਆ

Punjab Budget 2024: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ 2024-25 ਦੇ ਲਈ ਬਜਟ ਪੇਸ਼ ਕਰ ਦਿੱਤਾ ਹੈ। ਸਰਕਾਰ ਨੇ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ। ਜਿਸ 'ਤੇ ਵਿਰੋਧੀ ਪਾਰਟੀਆਂ ਨੇ ਹੁਣ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਬਜਟ ਪੂਰੀ ਤਰ੍ਹਾਂ ਫਰਜ਼ੀ- ਬਾਜਵਾ

ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਫਰਜ਼ੀ ਦੱਸਿਆ ਅਤੇ ਸਵਾਲ ਪੁੱਛਦੇ ਹੋਏ ਕਿਹਾ ਕਿ ਪਿਛਲੀ ਵਾਰ 16 ਮੈਡੀਕਲ ਕਾਲਜ ਦਾ ਐਲਾਨ ਕੀਤਾ ਸੀ, ਉਹ ਕਿੱਥੇ ਗਏ ਹਨ?...ਬਾਜਵਾ ਨੇ ਇਹ ਵੀ ਕਿਹਾ ਕਿ ਬਜਟ ’ਚ ਬੁਨੀਆਂਦੀ ਢਾਂਚੇ ’ਤੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ ਵੱਲੋਂ ਰੈਵਨਿਊ 'ਚ ਹੋਏ ਵਾਧੇ ਨੂੰ ਲੈ ਕੇ ਜੋ ਦਾਅਵਾ ਕੀਤਾ ਹੈ ਉਸ ਨੂੰ ਨਕਾਰਦੇ ਹੋਏ ਕਿਹਾ ਕਿ ਸਰਕਾਰ ਦਾ ਰੈਵਨਿਊ ਵਧਿਆ ਨਹੀਂ ਸਗੋਂ ਘੱਟ ਗਿਆ ਹੈ।

ਲਗਾਤਾਰ ਕਰਜ਼ਾ ਲੈ ਰਹੀ ਸਰਕਾਰ- ਅਕਾਲੀ ਦਲ

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਚੀਮਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਲਗਾਤਾਰ ਕਰਜ਼ਾ ਲਿਆ ਜਾ ਰਿਹਾ ਹੈ ਅਤੇ ਕਰਜ਼ੇ ਥੱਲੇ ਦੱਬੀ ਸਰਕਾਰ ਕੁਝ ਵੀ ਨਵਾਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕੋਲ ਤਨਖਾਹਾਂ ਦੇਣ ਜੋਗੇ ਤੇ ਕਰਜ਼ਾ ਮੋੜਨ ਜੋਗੇ ਪੈਸੇ ਨਾ ਹੋਣ ਫੇਰ ਸਰਕਾਰ ਦੀਆਂ ਦਿੱਤੀਆਂ ਗਰੰਟੀ ਨੂੰ ਕੀ ਕਰਨਾ ਹੈ।

ਖਜ਼ਾਨਾ ਨਹੀ "ਖਾਲੀ ਪੋਟਲੀ"- ਰੰਧਾਵਾ 

ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਉਪਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਭਰਿਆ ਖਜ਼ਾਨਾ ਨਹੀ "ਖਾਲੀ ਪੋਟਲੀ" ਹੈ। ਆਮ ਵਰਗ ਨਾਲ ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ। ਦਿੱਲੀ 'ਚ ਤਾਂ ਕੱਲ੍ਹ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ,ਪੰਜਾਬ 'ਚ ਅਜੇ ਤਕ ਕਿਉੰ ਨਹੀ ਕਰ ਸਕੇ? ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਤਾਂ ਗਾਰੰਟੀ ਦਿੱਤੀ ਸੀ। ਇਹ ਪੰਜਾਬ ਦਾ ਬਜਟ ਸੀ ਅਤੇ ਇਸ ਉੱਤੇ ਹੱਕ ਵੀ ਹਰ ਪੰਜਾਬੀ ਦਾ ਬਣਦਾ ਸੀ, ਜਿਹੜਾ ਕਿ ਨਹੀ ਦਿੱਤਾ ਗਿਆ।

Trending news