ਮਰੀਜ਼ ਨੂੰ ਮਹਿਲਾ ਡਾਕਟਰ ਨਾਲ ਹੋ ਗਿਆ ਪਿਆਰ, ਬਹਾਨੇ ਨਾਲ ਲੱਗਿਆ ਹਸਪਤਾਲ ਦੇ ਗੇੜੇ ਲਾਉਣ ਤਾਂ ...!
Advertisement
Article Detail0/zeephh/zeephh1451056

ਮਰੀਜ਼ ਨੂੰ ਮਹਿਲਾ ਡਾਕਟਰ ਨਾਲ ਹੋ ਗਿਆ ਪਿਆਰ, ਬਹਾਨੇ ਨਾਲ ਲੱਗਿਆ ਹਸਪਤਾਲ ਦੇ ਗੇੜੇ ਲਾਉਣ ਤਾਂ ...!

ਅਜਿਹਾ ਹੀ ਮਾਮਲਾ ਯੂਪੀ ਦੇ ਕਾਨਪੁਰ ਤੋਂ ਸਾਹਮਣੇ ਆਇਆ ਹੈ, ਜਿਸ ’ਚ ਇੱਕ ਮਰੀਜ਼ ਨੂੰ ਮਹਿਲਾ ਡਾਕਟਰ ਨਾਲ ਪਿਆਰ ਹੋ ਗਿਆ।

ਮਰੀਜ਼ ਨੂੰ ਮਹਿਲਾ ਡਾਕਟਰ ਨਾਲ ਹੋ ਗਿਆ ਪਿਆਰ, ਬਹਾਨੇ ਨਾਲ ਲੱਗਿਆ ਹਸਪਤਾਲ ਦੇ ਗੇੜੇ ਲਾਉਣ ਤਾਂ ...!

One side love story: ਭਾਰਤ ’ਚ ਲੋਕ ਜ਼ਿਆਦਾ ਹੀ ਵਿਹਲੇ ਜਾਪਦੇ ਹਨ ਜਾਂ ਕਹਿ ਲਓ ਵਿਹਲਾ ਦਿਮਾਗ ਸ਼ੈਤਾਨ ਦਾ ਘਰ।

ਅਜਿਹਾ ਹੀ ਮਾਮਲਾ ਯੂਪੀ ਦੇ ਕਾਨਪੁਰ ਤੋਂ ਸਾਹਮਣੇ ਆਇਆ ਹੈ, ਜਿਸ ’ਚ ਇੱਕ ਮਰੀਜ਼ ਨੂੰ ਮਹਿਲਾ ਡਾਕਟਰ ਨਾਲ ਪਿਆਰ ਹੋ ਗਿਆ। ਜਦੋਂ ਇਸ ਦਾ ਸ਼ੱਕ ਮਹਿਲਾ ਡਾਕਟਰ ਨੂੰ ਹੋਇਆ ਤਾਂ ਉਸਨੇ ਪਰੇਸ਼ਾਨ ਹੋਕੇ ਇਸ ਗੱਲ ਦਾ ਜ਼ਿਕਰ ਆਪਣੇ ਸੀਨੀਅਰ ਡਾਕਟਰ ਕੋਲ ਦੱਸਿਆ। 

 

ਇਸ ਦਿਲਚਸਪ ਕਿੱਸੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਕਾਨਪੁਰ ਦੇ ਪਿੰਡ ਜਾਜਮਾਊ ਦੇ ਰਹਿਣ ਵਾਲੇ ਤੌਹੀਦ ਨੂੰ 15 ਦਿਨ ਪਹਿਲਾਂ ਬੁਖ਼ਾਰ ਹੋ ਗਿਆ ਸੀ, ਇਸ ਲਈ ਉਹ ਓ. ਪੀ. ਡੀ. (OPD) ’ਚ ਦਵਾਈ ਲੈਣ ਪਹੁੰਚਿਆ। ਇਸ ਦੌਰਾਨ ਮੈਡੀਕਲ ਕਾਲਜ ਦੀ ਜੂਨੀਅਰ ਡਾਕਟਰ ਓ. ਪੀ. ਡੀ. ’ਚ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ। ਦਵਾਈ ਲੈਣ ਹਸਪਤਾਲ ਪਹੁੰਚੇ ਤੌਹੀਦ ਨੂੰ ਪਹਿਲੀ ਨਜ਼ਰ ’ਚ ਮਹਿਲਾ ਡਾਕਟਰ ਨਾਲ ਪਿਆਰ ਹੋ ਗਿਆ। 

ਇਸ ਤੋਂ ਬਾਅਦ ਤਾਂ ਆਏ ਦਿਨ ਵੱਖ-ਵੱਖ ਨਾਵਾਂ ਨਾਲ ਪਰਚੀ ਬਣਵਾ ਤੌਹੀਦ ਇਲਾਜ ਲਈ ਹਸਪਤਾਲ ’ਚ ਆਉਣ ਲੱਗਾ। ਇਸ ਗੱਲ ਦਾ ਸ਼ੱਕ ਜਦੋਂ ਮਹਿਲਾ ਡਾਕਟਰ ਨੂ ਹੋਇਆ ਤਾਂ ਉਸਨੇ ਸਟਾਫ਼ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਸਭ ਦੇ ਵਿਚਾਲੇ ਜਦੋਂ ਦੁਬਾਰਾ ਫੇਰ ਤੌਹੀਦ ਬਹਾਨੇ ਨਾਲ ਓ. ਪੀ. ਡੀ. ਵਾਲੇ ਕਮਰੇ ’ਚ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਚੌਕਸ ਸਟਾਫ਼ ਨੇ ਉਸਨੂੰ ਫੜਕੇ ਪੁਲਿਸ ਹਵਾਲੇ ਕਰ ਦਿੱਤਾ। 

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏ. ਡੀ. ਸੀ. ਪੀ ਅਨੀਤਾ ਸਿੰਘ ਨੇ ਦੱਸਿਆ ਕਿ ਇੱਕ ਤੌਹੀਦ ਨਾਮ ਦਾ ਨੌਜਵਾਨ ਜੂਨੀਅਰ ਡਾਕਟਰ ਕੋਲ ਇਲਾਜ ਬਹਾਨੇ ਵੱਖ ਵੱਖ ਨਾਵਾਂ ਨਾਲ ਪਰਚੀ ਬਣਵਾ ਕੇ ਇਲਾਜ ਲਈ ਜਾਂਦਾ ਸੀ। ਜਿਸ ਤੋਂ ਬਾਅਦ ਜੂਨੀਅਰ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ ਥਾਣਾ ਸਦਰ ’ਚ ਕੇਸ ਦਰਜ ਕੀਤਾ ਗਿਆ ਸੀ। ਐਤਵਾਰ ਨੂੰ ਇਸ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਸੁਣਵਾਈ ਤੋਂ ਬਾਅਦ ਤੌਹੀਦ ਨੂੰ ਜੇਲ੍ਹ ਭੇਜ ਦਿੱਤਾ ਗਿਆ।  

 

Trending news