Petrol and Diesel Prices in India: ਕਈ ਸੂਬਿਆਂ 'ਚ ਸਸਤਾ ਹੋਇਆ ਪੈਟਰੋਲ, ਜਾਣੋ ਕਿਓਂ
Advertisement
Article Detail0/zeephh/zeephh1448492

Petrol and Diesel Prices in India: ਕਈ ਸੂਬਿਆਂ 'ਚ ਸਸਤਾ ਹੋਇਆ ਪੈਟਰੋਲ, ਜਾਣੋ ਕਿਓਂ

ਪੈਟਰੋਲ ਅਤੇ ਡੀਜ਼ਲ ਦੇ ਨਾਲ ਜੁੜੀ ਹਰ ਖ਼ਬਰ ਆਪ ਲੋਕਾਂ ਲਈ ਬਹੁਤ ਅਹਿਮ ਹੁੰਦੀਆਂ ਹਨ ਅਤੇ ਹਰ ਕੋਈ ਇਸ ਖ਼ਬਰ 'ਤੇ ਨਜ਼ਰਾਂ ਰੱਖਦਾ ਹੈ।  

 

Petrol and Diesel Prices in India: ਕਈ ਸੂਬਿਆਂ 'ਚ ਸਸਤਾ ਹੋਇਆ ਪੈਟਰੋਲ, ਜਾਣੋ ਕਿਓਂ

Petrol and Diesel Prices in India: ਆਮ ਆਦਮੀ ਦੇ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਲੋਬਲ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ ਜਿਸ ਦੇ ਤਹਿਤ ਬ੍ਰੈਂਟ ਕਰੂਡ ਤੇਲ 2.16 ਡਾਲਰ (2.41 ਫੀਸਦੀ) ਡਿੱਗ ਕੇ 87.62 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ।

ਇਸ ਦੇ ਨਾਲ ਹੀ ਡਬਲਯੂ.ਟੀ.ਆਈ. 'ਚ 1.56 ਡਾਲਰ (1.91 ਫੀਸਦੀ) ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਕਰਕੇ ਇਹ 80.08 ਡਾਲਰ ਪ੍ਰਤੀ ਬੈਰਲ 'ਤੇ ਵਿੱਕ ਰਿਹਾ ਹੈ। ਇਸ ਦੌਰਾਨ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ ਅਤੇ India ਦੇ ਕਈ ਸੂਬਿਆਂ ਵਿੱਚ Petrol and Diesel ਦੇ prices ਵਿੱਚ ਬਦਲਾਅ ਕੀਤੇ ਹਨ।  

ਨਵੇਂ ਰੇਟਾਂ ਦੇ ਮੁਤਾਬਕ ਰਾਜਸਥਾਨ ਵਿੱਚ ਪੈਟਰੋਲ 0.68 ਰੁਪਏ ਸਸਤਾ ਹੋ ਗਿਆ ਹੈ ਅਤੇ 108.20 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ ਜਦਕਿ ਡੀਜ਼ਲ 0.61 ਰੁਪਏ ਸਸਤਾ ਹੋ ਕੇ 93.47 ਰੁਪਏ 'ਤੇ ਵਿਕ ਰਿਹਾ ਹੈ। ਉੱਥੇ ਮਹਾਰਾਸ਼ਟਰ ਵਿੱਚ ਪੈਟਰੋਲ 'ਚ 0.41 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਹੁਣ ਪੈਟਰੋਲ 106.21 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ ਅਤੇ ਨਾਲ ਹੀ ਡੀਜ਼ਲ 0.40 ਰੁਪਏ ਸਸਤਾ ਹੋ ਕੇ 92.73 ਰੁਪਏ ਹੋ ਗਿਆ ਹੈ। 

ਦੂਜੇ ਪਾਸੇ ਝਾਰਖੰਡ 'ਚ ਪੈਟਰੋਲ 0.55 ਰੁਪਏ ਸਸਤਾ ਹੋ ਗਿਆ ਹੈ ਅਤੇ ਹੁਣ 100.21 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ ਜਦਕਿ ਡੀਜ਼ਲ 95.00 ਰੁਪਏ ਪ੍ਰਤੀ ਲੀਟਰ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਇੱਥੇ ਪੈਟਰੋਲ 0.35 ਰੁਪਏ ਮਹਿੰਗਾ ਹੋ ਕੇ 95.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਚ 0.31 ਰੁਪਏ ਦਾ ਵਾਧਾ ਹੋਣ ਤੋਂ ਬਾਅਦ 82.15 ਰੁਪਏ ਹੋ ਗਿਆ ਹੈ।

ਹੋਰ ਪੜ੍ਹੋ: ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਸਕਿੰਟਾਂ 'ਚ ਲੱਗੀ ਭਿਆਨਕ ਅੱਗ, 102 ਯਾਤਰੀ ਸਨ ਸਵਾਰ

ਇਸ ਦੌਰਾਨ ਉੱਤਰ ਪ੍ਰਦੇਸ਼, ਗੁਜਰਾਤ ਅਤੇ ਗੋਆ 'ਚ ਤੇਲ ਥੋੜ੍ਹਾ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ 4 ਮਹਾਨਗਰਾਂ 'ਚ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ।

  • ਦਿੱਲੀ 'ਚ ਪੈਟਰੋਲ 96.72 ਰੁਪਏ, ਡੀਜ਼ਲ 89.62 ਰੁਪਏ 
  • ਮੁੰਬਈ 'ਚ ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ 
  • ਕੋਲਕਾਤਾ 'ਚ ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ 
  • ਚੇਨਈ 'ਚ ਪੈਟਰੋਲ 102.63 ਰੁਪਏ, ਡੀਜ਼ਲ 94.24 ਰੁਪਏ

ਹੋਰ ਪੜ੍ਹੋ: ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

Trending news